ਜਸਬੀਰ ਸਿੰਘ ਦੇ ਪੱਖ ‘ਚ ਬੋਲਿਆ PAK ਯੂਟਿਊਬਰ ਨਾਸਿਰ, ਕਿਹਾ- ਮੈਂ ਜੋਤੀ ਤੇ ਜਾਨ ਮਹਲ ਨਾਲ ਨਹੀਂ ਮਿਲਿਆ

tv9-punjabi
Updated On: 

08 Jun 2025 13:19 PM

ਨਾਸਿਰ ਢਿੱਲੋਂ ਦਾ ਕਹਿਣਾ ਹੈ ਕਿ ਉਸ ਦੀ ਜਸਬੀਰ ਸਿੰਘ ਨਾਲ ਵਟਸਐਪ 'ਤੇ ਗੱਲਬਾਤ ਹੋਈ। ਉਸ ਦਾ ਕਹਿਣਾ ਹੈ ਕਿ ਉਹ ਜਾਂਚ ਦੇ ਲਈ ਸਹਿਯੋਗ ਕਰਨ ਲਈ ਤਿਆਰ ਹੈ। ਮੇਰੇ ਦੋਵੇਂ ਮੋਬਾਇਲਾਂ ਦੀ ਜਾਂਚ ਕਰ ਲਵੋ। ਉਸ ਨੇ ਮੰਨਿਆ ਕਿ ਉਸ ਨੇ ਜੋਤੀ ਦਾ ਪਾਡਕਾਸਟ ਕੀਤਾ ਸੀ।

ਜਸਬੀਰ ਸਿੰਘ ਦੇ ਪੱਖ ਚ ਬੋਲਿਆ PAK ਯੂਟਿਊਬਰ ਨਾਸਿਰ, ਕਿਹਾ- ਮੈਂ ਜੋਤੀ ਤੇ ਜਾਨ ਮਹਲ ਨਾਲ ਨਹੀਂ ਮਿਲਿਆ

ਨਾਸਿਰ ਢਿੱਲੋਂ ਦੀ ਪੁਰਾਣੀ ਵੀਡੀਓ ਆਈ ਸਾਹਮਣੇ, ਆਪ੍ਰੇਸ਼ਨ ਸਿੰਦੂਰ ਦੌਰਾਨ ਲੈ ਰਿਹਾ ਸੀ ਭਾਰਤੀ ਦੋਸਤਾਂ ਤੋਂ ਜਾਣਕਾਰੀ

Follow Us On

ਪਾਕਿਸਤਾਨੀ ਲਈ ਜਾਸੂਸੀ ਦੇ ਸ਼ੱਕ ‘ਚ ਗ੍ਰਿਫ਼ਤਾਰ ਰੋਪੜ ਦੇ ਯੂਟਿਬਊਰ ਜਸਬੀਰ ਸਿੰਘ (ਯੂਟਿਊਬ ਚੈਨਲ ਦਾ ਨਾਂ- ਜਾਨ ਮਹਲ) ਦੇ ਪੱਖ ‘ਚ ਹੁਣ ਪਾਕਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਆਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਜਸਬੀਰ ਸਿੰਘ ਬੇਕਸੂਰ ਹੈ। ਉਸ ਦਾ ਕਹਿਣਾ ਹੈ ਕਿ ਮੇਰੇ ‘ਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਜੋਤੀ ਮਲਹੋਤਰਾ ਤੇ ਜਸਬੀਰ ਦੀ ਮੁਲਾਕਾਤ ਪਾਕਿਸਤਾਨ ਅਧਿਕਾਰੀਆਂ ਨਾਲ ਮੈਂ ਕਰਵਾਈ, ਪਰ ਅਜਿਹੀ ਕੋਈ ਗੱਲ ਨਹੀਂ ਹੈ, ਕਿਉਂਕਿ ਮੈਂ ਉੱਥੇ ਨਹੀਂ ਸੀ।

ਨਾਸਿਰ ਢਿੱਲੋਂ ਦਾ ਕਹਿਣਾ ਹੈ ਕਿ ਉਸ ਦੀ ਜਸਬੀਰ ਸਿੰਘ ਨਾਲ ਵਟਸਐਪ ‘ਤੇ ਗੱਲਬਾਤ ਹੋਈ। ਉਸ ਦਾ ਕਹਿਣਾ ਹੈ ਕਿ ਉਹ ਜਾਂਚ ਦੇ ਲਈ ਸਹਿਯੋਗ ਕਰਨ ਲਈ ਤਿਆਰ ਹੈ। ਮੇਰੇ ਦੋਵੇਂ ਮੋਬਾਇਲਾਂ ਦੀ ਜਾਂਚ ਕਰ ਲਵੋ। ਉਸ ਨੇ ਮੰਨਿਆ ਕਿ ਉਸ ਨੇ ਜੋਤੀ ਦਾ ਪਾਡਕਾਸਟ ਕੀਤਾ ਸੀ।

ਦੱਸ ਦਈਏ ਕਿ ਨਾਸਿਰ ਪਾਕਿਸਤਾਨ ਦਾ ਸਾਬਕਾ ਪੁਲਿਸ ਮੁਲਾਜ਼ਮ ਹੈ ਉਹ ਆਈਐਸਆਈ ਏਜੰਟਾਂ ਨਾਲ ਕੰਮ ਕਰਦਾ ਹੈ ਤੇ ਵਲੋਗਰਸ ਨੂੰ ਆਪਣੀ ਚਾਲ ‘ਚ ਫਸਾ ਕੇ ਖੁਫ਼ੀਆ ਜਾਣਕਾਰੀ ਹਾਸਲ ਕਰਦਾ ਹੈ।

ਨਾਸਿਰ ਨੇ ਕੀ ਕਿਹਾ?

ਨਾਸਿਰ ਨੇ ਕਿਹਾ ਕਿ ਉਹ ਜੋਤੀ ਮਲਹੋਤਰਾ ਨਾਲ ਅੱਜ ਤੱਕ ਨਹੀਂ ਮਿਲਿਆ ਹੈ। ਜੋਤੀ ਨੇ ਉਸ ਨੂੰ ਆਨਲਾਈਨ ਪਾਡਕਾਸਟ ਕਰਨ ਲਈ ਕਿਹਾ ਸੀ, ਇਸ ਲਈ ਉਸ ਨੇ ਜੋਤੀ ਦਾ ਪਾਡਕਾਸਟ ਕੀਤਾ। ਜਦੋਂ ਜਸਬੀਰ ਪਾਕਿਸਤਾਨ ਆਇਆ ਤਾਂ ਉਹ ਫ਼ਿਲਮ ਦੀ ਸ਼ੂਟਿੰਗ ‘ਚ ਵਿਅਸਤ ਸੀ। ਇਸ ਲਈ ਉਸ ਦੀ ਜਸਬੀਰ ਨਾਲ ਮੁਲਾਕਾਤ ਨਹੀਂ ਹੋ ਸਕੀ। ਹਾਲਾਂਕਿ, ਉਹ ਜਸਬੀਰ ਨੂੰ ਜਾਣਦਾ ਹੈ ਤੇ ਵਟਸਐਮ ‘ਤੇ ਉਸ ਨਾਲ ਗੱਲ ਕਰਦਾ ਰਹਿੰਦਾ ਸੀ।

ਨਾਸਿਰ ਨੇ ਕਿਹਾ ਕਿ ਮੇਰੇ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਮੈਂ ਜੋਤੀ ਤੇ ਜਸਬੀਰ ਨੂੰ ਆਪਣੇ ਕੋਲ ਰੱਖਿਆ ਤੇ ਉਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਨਾਲ ਮਿਲਵਾਇਆ। ਉਸ ਨੇ ਕਿਹਾ ਕਿ ਇਸ ਗੱਲ ‘ਚ ਸੱਚਾਈ ਨਹੀਂ ਹੈ।