Pakistani Drone: ਭਾਰਤੀ ਸਰਹੱਦ ‘ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ,15 ਕਿਲੋ ਹੈਰੋਇਨ ਬਰਾਮਦ

Updated On: 

17 May 2023 12:31 PM

ਪਾਕਿਸਤਾਨ ਆਪਣੇ ਨਾਪਾਕ ਮਨਸੂਬਿਆਂ 'ਤੇ ਰੋਕ ਨਹੀਂ ਲਗਾ ਰਿਹਾ ਹੈ। ਭਾਰਤ ਵਿੱਚ ਘੁਸਪੈਠ ਕਰਨ ਦੀ ਉਸ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ। ਬੁੱਧਵਾਰ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਬੀਓਪੀ ਕੱਕੜ ਨੇੜੇ ਪਾਕਿਸਤਾਨੀ ਡਰੋਨ ਨੇ ਨਸ਼ੀਲੇ ਪਦਾਰਥ ਸੁੱਟੇ ਹਨ।

Pakistani Drone: ਭਾਰਤੀ ਸਰਹੱਦ ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ,15 ਕਿਲੋ ਹੈਰੋਇਨ ਬਰਾਮਦ
Follow Us On

Pakistani Drone: ਪਾਕਿਸਤਾਨ ਆਪਣਿਆਂ ਨਾਪਾਕ ਹਰਕਤਾਂ ਤੋਂ ਲਗਾਤਰ ਬਾਜ ਨਹੀਂ ਆ ਰਿਹਾ ਹੈ। ਪਾਕਿਸਤਾਨ ਦੀ ਨਾਪਾਕ ਸਾਜ਼ਿਸ ਇੱਕ ਵਾਰ ਮੁੜ ਨਾਕਾਮ ਹੋਈ ਹੈ। ਭਾਰਤ ਵਿੱਚ ਘੁਸਪੈਠ ਦੀ ਪਾਕਿਸਤਾਨ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ। ਬੁੱਧਵਾਰ ਨੂੰ ਭਾਰਤ-ਪਾਕਿਸਤਾਨ (India-Pakistan) ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਬੀਓਪੀ ਕੱਕੜ ਨੇੜੇ ਪਾਕਿਸਤਾਨੀ ਡਰੋਨ ਨੇ ਨਸ਼ੀਲੇ ਪਦਾਰਥ ਸੁੱਟੇ ਹਨ।

ਪਾਕਿਸਤਾਨੀ ਡਰੋਨ ਵੱਲੋਂ ਹਵਾਈ ਖੇਤਰ ਦੀ ਉਲੰਘਣਾ

ਬੀਐਸਐਫ ਪੰਜਾਬ ਫਰੰਟੀਅਰ ਨੇ ਕਿਹਾ ਕਿ ਪਾਕਿਸਤਾਨੀ ਡਰੋਨ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ। ਇਸ ਡਰੋਨ ਨੂੰ ਅੰਮ੍ਰਿਤਸਰ ਵਿੱਚ ਚੌਕਸ ਬੀਐਸਐਫ ਦੇ ਜਵਾਨਾਂ ਨੇ ਰੋਕਿਆ। ਬੀਐਸਐਫ ਵੱਲੋਂ ਤਲਾਸ਼ੀ ਦੌਰਾਨ ਪਿੰਡ ਕੱਕੜ, ਅੰਮ੍ਰਿਤਸਰ ਨੇੜੇ ਹੈਰੋਇਨ ਦੇ 2 ਵੱਡੇ ਪੈਕੇਟ ਬਰਮਾਦ ਹੋਏ ਹਨ। ਜਿਨ੍ਹਾਂ ਦਾ ਭਾਰ ਕਰੀਬ 15.5 ਕਿਲੋ ਬਰਮਾਦ ਕੀਤੇ ਹਨ। ਫਿਲਹਾਲ ਬੀਐਸਐਫ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।

ਸਰੱਹਦੀ ਸੂਬਾ ਹੋਣ ਕਾਰਨ ਖਤਰਾ

ਪੰਜਾਬ ਦੇ ਸੱਰਹਦੀ ਖੇਤਰਾਂ ਵਿੱਚ ਆਏ ਦਿਨ ਡਰੋਨ ਦੀ ਹਲਚਲ ਵੇਖੀ ਜਾਂਦੀ ਹੈ। ਜਿਸ ਤੋਂ ਬਾਅਦ ਨਸ਼ੇ ਦੀ ਖੇਪ ਜਾਂ ਹਥਿਆਰਾਂ ਦੀ ਤਸਕਰੀ ਬਰਾਮਦ ਕੀਤੀ ਜਾਂਦੀ ਹੈ। ਪੰਜਾਬ ਇੱਕ ਸੰਵੇਦਨ ਸ਼ੀਲ ਸੂਬਾ ਹੈ ਇਸ ਲਈ ਕੇਂਦਰ ਸਰਕਾਰ ਦੀ ਨਜ਼ਰ 24 ਘੰਟੇ ਪੰਜਾਬ ‘ਤੇ ਬਣੀ ਰਹਿੰਦੀ ਹੈ। ਬੀਐਸਐਫ ਦੇ ਨਾਲ ਨਾਲ ਪੰਜਾਬ ਪੁਲਿਸ (Punjab Police)ਵੱਲੋਂ ਇਸ ਤਰ੍ਹਾਂ ਦੀ ਘਟਨਾਵਾਂ ਨਾਲ ਨਜਿੱਠਣ ਲਈ ਤਿਆਰ ਰਹਿੰਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ