ਪਾਕਿਸਤਾਨ ਨੇ ਤਿੰਨ ਭਾਰਤੀ ਕੈਦੀ ਕੀਤੇ ਰਿਹਾਅ, ਤਿੰਨ ਪਿਸਤੌਲ ਬਰਾਮਦ ਹੋਣ ਕਾਰਨ ਹੋਈ ਸੀ ਸਜ਼ਾ, 21 ਜੁਨ 2022 ਦਾ ਮਾਮਲਾ

Updated On: 

11 Aug 2023 20:31 PM

ਇਹ ਤਿੰਨੇ ਭਾਰਤੀ ਕੈਦੀ 21 ਜੂਨ 2022 ਵਿੱਚ ਇੱਕ ਮਹੀਨੇ ਦੇ ਵੀਜ਼ਾ ਲੈ ਕੇ ਪਾਕਿਸਤਾਨ ਵਿਖੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਗਏ ਸਨ। ਤੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਾਈ ਤਾਂ ਇਨ੍ਹਾਂ ਦੇ ਸਮਾਨ ਚੋਂ ਇੱਕ ਪਿਸਤੌਲ ਬਰਾਮਦ ਹੋਇਆ, ਜਿਸ ਕਾਰਨ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਿਹਾਅ ਹੋਏ ਕੈਦੀਆਂ ਦਾ ਕਹਿਣਾ ਹੈ ਕਿ ਪਾਕਿ ਸਰਕਾਰ ਨੇ ਦੋ ਮਹੀਨੇ ਦੀ ਸਜ਼ਾ ਸੁਣਾਈ ਸੀ ਪਰ ਉਨ੍ਹਾਂ ਨੂੰ ਇੱਕ ਸਾਲ ਜੇਲ੍ਹ ਚ ਰਹਿਣਾ ਪਿਆ।

ਪਾਕਿਸਤਾਨ ਨੇ ਤਿੰਨ ਭਾਰਤੀ ਕੈਦੀ ਕੀਤੇ ਰਿਹਾਅ, ਤਿੰਨ ਪਿਸਤੌਲ ਬਰਾਮਦ ਹੋਣ ਕਾਰਨ ਹੋਈ ਸੀ ਸਜ਼ਾ, 21 ਜੁਨ 2022 ਦਾ ਮਾਮਲਾ
Follow Us On

ਅੰਮਿਤਸਰ। ਗੁਆਂਢੀ ਮੁਲਕ ਪਾਕਿਸਤਾਨ ਤਿੰਨ ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਹੈ,, ਜਿਹੜੇ ਅਟਾਰੀ ਵਾਹਗਾ ਬਾਰਡਰ (Attari Wagah Border) ਰਾਹੀਂ ਭਾਰ ਪਹੁੰਚੇ। ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਭਾਰਤੀ ਮੂਲ ਦੇ ਮੁਸਲਮਾਨ ਪਰਿਵਾਰ ਦੇ ਤਿੰਨ ਮੈਂਬਰ ਡੇਢ ਸਾਲ ਪਹਿਲਾ ਅਟਾਰੀ ਵਾਹਗਾ ਸਰਹੱਦ ਰਸਤੇ ਰਾਹੀਂ ਵੀਜੇ ਲੈ ਕੇ ਪਾਕਿਸਤਾਨ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ।

ਮਾਹਲ ਨੇ ਦੱਸਿਆ ਕਿ ਜਦੋਂ ਇਹ ਲੋਕ ਰਿਸ਼ਤੇਦਾਰਾਂ ਨੂੰ ਮਿਲਣ ਵਾਪਸ ਆ ਰਹੇ ਸਨ ਤਾਂ ਪਾਕਿਸਤਾਨੀ ਕਸਟਮ ਅਧਿਕਾਰੀਆਂ ਨੇ ਇਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਤਾਂ ਤਿੰਨ ਪਿਸਤੌਲ (Pistol) ਜਰਮਨ ਮਾਰਕਾ ਬਰਾਮਦ ਹੋਏ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਇਨ੍ਹਾਂ ਤਿੰਨ ਨੂੰ ਦੋ ਮਹੀਨੇ ਦੀ ਜੇਲ੍ਹ ਹੋਈ। ਇਸ ਲਈ ਜੇਲ੍ਹ ਕੱਟਣ ਲਈ ਇਨ੍ਹਾਂ ਨੂੰ ਕੋਟਲਖਪਤ ਰਾਏ ਵਿਖੇ ਭੇਜ ਦਿੱਤਾ।

ਪਰ ਇਹ ਲੋਕ ਜੇਲ੍ਹ ਵਿੱਚ ਇਕ ਸਾਲ ਦੀ ਸਜ਼ਾ ਪੂਰੀ ਕਰਕੇ ਅੱਜ ਭਾਰਤ ਵਾਪਿਸ ਪਰਤੇ ਹਨ। ਰਿਹਾਅ ਹੋਏ ਲੋਕ ਯੂਪੀ ਦੇ ਸ਼ਾਮਲੀ ਪਿੰਡ ਦੇ ਰਹਿਣ ਵਾਲ਼ੇ ਹਨ। ਜਿਨ੍ਹਾਂ ਨੂੰ ਯੂਪੀ ਪੁਲਿਸ (UP Police) ਦੇ ਅਧਿਕਾਰੀ ਲੈਣ ਪਹੁੰਚੇ। ਗੱਲਬਾਤ ਕਰਦੇ ਹੋਏ ਉਨਾਂ ਦੱਸਿਆ ਕਿ ਸਾਡੇ ਕੋਲ ਸਮਾਨ ਜਿਆਦਾ ਹੋਣ ਕਰਕੇ ਸਾਨੂੰ ਸਜਾ ਸੁਣਾਈ ਗਈ ਸਾਡੇ ਕੋਲੋਂ ਕੋਈ ਪਿਸਤੋਲ ਨਹੀਂ ਮਿਲ਼ਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ