Pakistan Drone: ਅੰਮ੍ਰਿਤਸਰ ਭਾਰਤ- ਪਾਕਿਸਤਾਨ ਸਰਹੱਦ ਨੇੜੇ ਬੀਐਸਐਫ ਨੇ ਡੇਗਿਆ ਡਰੋਨ, ਤਸਕਰ ਕਾਬੂ | Pakistan Drone Heroin Indo Pakistan border smuggler arrested Punjabi news - TV9 Punjabi

Pakistan Drone: ਅੰਮ੍ਰਿਤਸਰ ਭਾਰਤ- ਪਾਕਿਸਤਾਨ ਸਰਹੱਦ ਨੇੜੇ ਬੀਐਸਐਫ ਨੇ ਡੇਗਿਆ ਡਰੋਨ, ਤਸਕਰ ਕਾਬੂ

Updated On: 

29 May 2023 11:51 AM

ਬੀਐਸਐਫ ਵੱਲੋਂ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਮੁੜ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਸਰਹੱਦ ਨੇੜੇ ਡਰੋਨ ਨੂੰ ਡੇਗਿਆ ਹੈ। ਉਥੇ ਹੀ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ।

Pakistan Drone: ਅੰਮ੍ਰਿਤਸਰ ਭਾਰਤ- ਪਾਕਿਸਤਾਨ ਸਰਹੱਦ ਨੇੜੇ ਬੀਐਸਐਫ ਨੇ ਡੇਗਿਆ ਡਰੋਨ, ਤਸਕਰ ਕਾਬੂ
Follow Us On

ਅੰਮ੍ਰਿਤਸਰ ਨਿਊਜ਼: ਅੰਮ੍ਰਿਤਸਰ ਵਿੱਚ ਭਾਰਤ- ਪਾਕਿਸਤਾਨ ਸਰਹੱਦ ਨੇੜੇ ਬੀਐਸਐਫ (Border Security Force) ਵੱਲੋਂ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਇੱਕ ਬਾਰ ਮੁੜ ਨਾਕਾਮ ਕਰ ਦਿੱਤਾ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਦੋ ਥਾਵਾਂ ਤੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਦੂਜੇ ਪਾਸੇ ਇੱਕ ਤਸਕਰ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ।

ਬੀਐਸਐਫ ਮੁਤਾਬਕ ਬਟਾਲੀਅਨ 22 ਦੇ ਜਵਾਨ ਰਾਤ ਸਮੇਂ ਅਟਾਰੀ ਸਰਹੱਦ ਦੇ ਬਿਲਕੁਲ ਨੇੜੇ ਪੁਲ ਮੋਰਾਂ ਵਿਖੇ ਗਸ਼ਤ ‘ਤੇ ਸਨ। ਇਸ ਦੌਰਾਨ ਸਵੇਰੇ ਕਰੀਬ 9.35 ਵਜੇ ਡਰੋਨ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਡਰੋਨ ਦੀ ਆਵਾਜ਼ ਬੰਦ ਹੋ ਗਈ।

ਬੀਐਸਐਫ ਦੇ ਜਵਾਨਾਂ ਨੇ ਬਿਨਾਂ ਸਮਾਂ ਬਰਬਾਦ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇੱਕ ਡੀਜੇਆਈ ਮੈਟ੍ਰਿਸ ਆਰਟੀਕੇ 300 ਡਰੋਨ ਖੇਤਾਂ ਵਿੱਚ ਜ਼ਬਤ ਕੀਤਾ ਗਿਆ ਸੀ। ਪਰ ਉਸ ਨਾਲ ਹੈਰੋਇਨ (Heroin) ਦੀ ਕੋਈ ਖੇਪ ਨੱਥੀ ਨਹੀਂ ਕੀਤੀ ਹੋਈ ਸੀ। ਜਵਾਨਾਂ ਨੇ ਰਾਤ ਨੂੰ ਹੀ ਨੇੜਲੇ ਇਲਾਕੇ ‘ਚ ਤਲਾਸ਼ੀ ਸ਼ੁਰੂ ਕਰ ਦਿੱਤੀ।

ਤਸਕਰ ਖੇਪ ਲੈ ਕੇ ਭੱਜ ਰਿਹਾ ਸੀ

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਨਜ਼ਰ ਇੱਕ ਵਿਅਕਤੀ ‘ਤੇ ਪਈ। ਜਵਾਨਾਂ ਨੇ ਜਦੋਂ ਉਸ ਦਾ ਪਿੱਛਾ ਕੀਤਾ ਅਤੇ ਤੁਰੰਤ ਉਸ ਨੂੰ ਫੜ ਲਿਆ। ਉਸ ਦੇ ਹੱਥ ਵਿੱਚ ਹੈਰੋਇਨ ਦੀ ਖੇਪ ਸੀ, ਜੋ ਡਰੋਨ (Drone) ਨਾਲ ਆਈ ਸੀ। ਜਦੋਂ ਖੇਪ ਦੀ ਜਾਂਚ ਕੀਤੀ ਗਈ ਤਾਂ ਇਸ ਦਾ ਕੁੱਲ ਵਜ਼ਨ 3.5 ਕਿਲੋ ਸੀ। ਬੀਐਸਐਫ ਅਧਿਕਾਰੀਆਂ ਨੇ ਤਸਕਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਸੈਕਟਰ ਤੋਂ 2.2 ਕਿਲੋ ਹੋਰ ਖੇਪ ਜ਼ਬਤ

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਸੈਕਟਰ ਤੋਂ ਇੱਕ ਹੋਰ ਖੇਪ ਬਰਾਮਦ ਕੀਤੀ ਹੈ। ਪਿਛਲੇ ਦਿਨੀਂ ਵੀ ਡਰੋਨ ਭਾਰਤੀ ਸਰਹੱਦ ‘ਤੇ ਆਇਆ ਸੀ। ਡਰੋਨ ਵਾਪਸ ਪਰਤਣ ਵਿੱਚ ਕਾਮਯਾਬ ਹੋ ਗਿਆ ਪਰ ਤਲਾਸ਼ੀ ਦੌਰਾਨ ਉਨ੍ਹਾਂ ਨੇ ਡਰੋਨ ਰਾਹੀਂ ਸੁੱਟੀ ਗਈ 2.2 ਕਿਲੋ ਹੈਰੋਇਨ ਦੀ ਖੇਪ ਬਰਾਮਦ ਕਰ ਲਈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version