ਜੀਰਾ ‘ਚ ਨਸ਼ਾ ਤਸਕਰਾਂ ਨੇ ਵਿਆਹ ਵਾਲੇ ਘਰ ‘ਚ ਕੀਤੀ ਅੰਨ੍ਹੇਵਾਹ ਫਾਇਰਿੰਗ, ਪਰਿਵਾਰ ਨੇ ਚੁੱਕੇ ਸਨ ਸਵਾਲ
ਪਾਕਿਸਤਾਨ ਦੀ ਸਰੱਹਦ ਨਾਲ ਲੱਗਦੇ ਫਿਰੋਜ਼ਪੁਰ ਵਿੱਚ ਪੁਲਿਸ ਲਗਾਤਾਰ ਵੱਡੇ ਪੱਧਰ ਤੇ ਨਸ਼ੇ ਦੀ ਰਿਕਵਰੀ ਕਰਦੀ ਰਹਿੰਦੀ ਹੈ, ਪਰ ਪੁਲਿਸ ਦੀ ਕਾਰਵਾਈ ਤੋਂ ਬੇਖੌਫ ਨਸ਼ਾ ਤਸਕਰ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਪਾਕਿਸਤਾਨ ਤੋਂ ਡਰੋਨ, ਪਾਣੀ ਅਤੇ ਜ਼ਮੀਨ ਰਾਹੀਂ ਪਾਕਿਸਤਾਨ ਵੱਲੋਂ ਨਸ਼ੇ ਦੀ ਖੇਪ ਭੇਜੀ ਜਾਂਦੀ ਹੈ, ਜਿਸਨੂੰ ਨਸ਼ਾ ਤਸਕਰ ਪੰਜਾਬ ਦੇ ਨੌਜਵਾਨਾਂ ਨੂੰ ਇਸਦੀ ਲੱਤ ਵਿੱਚ ਵਾੜ ਦਿੰਦੇ ਹਨ।
ਪੰਜਾਬ ਦੇ ਜ਼ੀਰਾ ‘ਚ ਨਸ਼ਾ ਤਸਕਰਾਂ ਨੇ ਇਕ ਵਿਆਹ ਵਾਲੇ ਘਰ ‘ਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਮੁਲਜ਼ਮਾਂ ਨੇ ਲਗਾਤਾਰ ਫਾਇਰਿੰਗ ਕਰਦਿਆਂ 200 ਰਾਊਂਡ ਗੋਲੀਆਂ ਚਲਾਈਆਂ, ਜੋ ਘਰ ਦੀਆਂ ਕੰਧਾਂ, ਦਰਵਾਜ਼ਿਆਂ ਅਤੇ ਖਿੜਕੀਆਂ ਉੱਤੇ ਲੱਗੀਆਂ। ਇੱਕ ਗੋਲੀ ਵਿਆਹ ਵਿੱਚ ਆਈ ਰਿਸ਼ਤੇਦਾਰ ਔਰਤ ਦੇ ਢਿੱਡ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਈ। ਉਸ ਨੂੰ ਫਰੀਦਕੋਟ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਪਰਿਵਾਰ ‘ਤੇ ਗੋਲੀਆਂ ਚਲਾਈਆਂ ਗਈਆਂ, ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਿਸੇ ਚੈਨਲ ‘ਤੇ ਖੁਲਾਸਾ ਕੀਤਾ ਸੀ ਕਿ ਮੁਲਜ਼ਮ ਸ਼ਰੇਆਮ ਨਸ਼ਾ ਵੇਚਦੇ ਹਨ ਅਤੇ ਪੁਲੀਸ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ।
ਬਦਲਾ ਲੈਣ ਲਈ ਨਸ਼ਾ ਤਸਕਰਾਂ ਨੇ ਚਲਾਈਆਂ ਗੋਲੀਆਂ
ਨਸ਼ਾ ਤਸਕਰਾਂ ਨੂੰ ਪਰਿਵਾਰ ਵੱਲੋਂ ਉਨ੍ਹਾਂ ਖਿਲਾਫ ਕੀਤੀ ਸ਼ਿਕਾਇਤ ਦਾ ਪਤਾ ਲੱਗ ਗਿਆ ਸੀ। ਉਨ੍ਹਾਂ ਨੇ ਇਸਦਾ ਬਦਲਾ ਲੈਣ ਲਈ ਵਿਆਹ ਦਾ ਮੌਕਾ ਚੁਣਿਆ। ਘਰ ਵਿੱਚ ਜਦੋਂ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਤਾਂ ਉਦੋਂ ਇਨ੍ਹਾਂ ਤਸਕਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੀਰਾ ਦੇ ਵਾਰਡ ਨੰਬਰ ਇੱਕ ਦੀ ਕੌਂਸਲਰ ਰੇਸ਼ਮ ਕੌਰ ਨੇ ਕੁਝ ਦਿਨ ਪਹਿਲਾਂ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਇਸ ਇਲਾਕੇ ਵਿੱਚ ਚਿਟਾ (ਨਸ਼ਾ) ਖੰਡ ਵਾਂਗ ਵੇਚਿਆ ਜਾ ਰਿਹਾ ਹੈ।
ਇੱਕ ਦਿਨ ਪਹਿਲਾਂ ਐਤਵਾਰ ਨੂੰ ਰੇਸ਼ਮ ਕੌਰ ਦੇ ਬੇਟੇ ਦਾ ਵਿਆਹ ਸੀ। ਰਿਸ਼ਤੇਦਾਰ ਤੇ ਹੋਰ ਲੋਕ ਘਰ ਆਏ ਹੋਏ ਸਨ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਇਹ ਵੀ ਪੜ੍ਹੋ
ਸਵਾਲਾਂ ਹੇਠ ਪੁਲਿਸ ਦੀ ਕਾਰਵਾਈ
ਰੇਸ਼ਮ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਐਤਵਾਰ-ਸੋਮਵਾਰ ਦੀ ਰਾਤ ਕਰੀਬ 2 ਵਜੇ ਲੋਕ ਘਰ ‘ਚ ਦਾਖਲ ਹੋਏ। ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਰੇਸ਼ਮ ਕੌਰ ਦੀ ਰਿਸ਼ਤੇਦਾਰ ਅਮਰਜੀਤ ਕੌਰ ਵਾਸੀ ਪਿੰਡ ਰੱਤਾ ਖੇੜਾ ਦੇ ਢਿੱਡ ਵਿੱਚ ਦੋ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਸਾਰੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਔਰਤ ਨੂੰ ਗੰਭੀਰ ਹਾਲਤ ਵਿੱਚ ਫ਼ਿਰੋਜ਼ਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।