BSF ਵੱਲ਼ੋਂ ਅੰਮ੍ਰਿਤਸਰ ‘ਚ ਤਿੰਨ ਦਿਨਾਂ ‘ਚ ਦੂਜਾ ਮਿੰਨੀ ਡ੍ਰੋਨ ਬਰਾਮਦ, ਹੈਰੋਇਨ ਭੇਜਣ ਦੀ ਫਿਰਾਕ ‘ਚ ਸਨ ਤਸਕਰ
ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਇਕ ਵਾਰ ਫਿਰ ਅੰਮ੍ਰਿਤਸਰ 'ਚ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਡਰੋਨ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਤਿੰਨ ਦਿਨਾਂ ਵਿੱਚ ਇਹ ਦੂਜਾ ਡਰੋਨ ਹੈ ਜੋ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਦੌਰਾਨ ਸਰਹੱਦ ਤੋਂ ਜ਼ਬਤ ਕੀਤਾ ਹੈ। ਫਿਲਹਾਲ ਬੀਐਸਐਫ ਨੇ ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।
ਅੰਮ੍ਰਿਤਸਰ। ਪਾਕਿਸਤਾਨੀ ਨਸ਼ਾ ਤਸਕਰ ਲਗਾਤਾਰ ਭਾਰਤ ‘ਚ ਨਸ਼ਾ ਦੀ ਸਪਲਾਈ ਕਰਨ ਦੇ ਉਪਰਾਲੇ ਕਰ ਰਹੇ ਹਨ। ਤੇ ਹੁਣ ਮੁੜ ਬੀਐੱਸਐੱਫ (BSF) ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਤਿੰਨ ਦਿਨਾਂ ਚ ਦੋ ਪਾਕਿਸਤਾਨੀ ਮਿੰਨੀ ਡ੍ਰੋਨ ਬਰਾਮਦ ਕੀਤੇ। ਇਹ ਡਰੋਨ ਸਰਹੱਦੀ ਪਿੰਡ ਮਹਾਵਾ ਤੋਂ ਬਰਾਮਦ ਕੀਤਏ ਗਏ। ਬੀਐਸਐਫ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਲਾਕੇ ਵਿੱਚ ਡਰੋਨ ਦੀ ਆਵਾਜਾਈ ਦਾ ਪਤਾ ਲੱਗਾ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਮਦਦ ਨਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ।
ਤਲਾਸ਼ੀ ਦੌਰਾਨ ਡਰੋਨ ਝਾੜੀਆਂ ਵਿੱਚ ਡਿੱਗਿਆ ਮਿਲਿਆ। ਇਹ ਇੱਕ DJI Mavic 3 ਕਲਾਸਿਕ ਮਿੰਨੀ ਡਰੋਨ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨੀ ਤਸਕਰ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ‘ਤੇ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।
ਫੋਰੈਂਸਿਕ ਜਾਂਚ ਲਈ ਡਰੋਨ ਭੇਜਿਆ ਜਾਵੇਗਾ
BSF ਨੇ ਫੋਰੈਂਸਿਕ ਜਾਂਚ (Forensic investigation) ਲਈ ਡਰੋਨ ਭੇਜ ਦਿੱਤਾ ਹੈ। ਜਿੱਥੇ ਡਰੋਨ ਮੂਵਮੈਂਟ ਦਾ ਡਾਟਾ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਡਰੋਨ ਭਾਰਤ ਦੀ ਸੁਰੱਖਿਆ ਲਈ ਜ਼ਿਆਦਾ ਖ਼ਤਰਾ ਹੈ। ਇਹ ਡਰੋਨ ਸਿਰਫ਼ ਅੱਧਾ ਤੋਂ 1 ਕਿਲੋ ਭਾਰ ਹੀ ਚੁੱਕ ਸਕਦਾ ਹੈ ਪਰ ਇਹ ਡਰੋਨ ਫੋਟੋਆਂ ਖਿੱਚਣ ਦੇ ਵੀ ਸਮਰੱਥ ਹੈ।
ਇਸ ਮਹੀਨੇ 5ਵਾਂ ਡਰੋਨ ਕੀਤਾ ਜ਼ਬਤ
ਇਸ ਮਹੀਨੇ ਬੀਐਸਐਫ ਵੱਲੋਂ ਜ਼ਬਤ ਕੀਤਾ ਗਿਆ ਇਹ ਪੰਜਵਾਂ ਪਾਕਿਸਤਾਨੀ ਡਰੋਨ (Pakistani drones) ਹੈ। ਜਦੋਂ ਕਿ ਇਹ ਸਾਰੇ ਡਰੋਨ ਮਿੰਨੀ ਹਨ ਅਤੇ ਇਨ੍ਹਾਂ ‘ਚੋਂ ਕਈਆਂ ‘ਚ ਥੋੜ੍ਹੀ ਮਾਤਰਾ ‘ਚ ਹੈਰੋਇਨ ਵੀ ਬੰਨ੍ਹੀ ਹੋਈ ਸੀ। ਇਸ ਤੋਂ ਪਹਿਲਾਂ 2 ਅਤੇ 13 ਸਤੰਬਰ ਨੂੰ ਧਨੋਏ ਖੁਰਦ, 16 ਸਤੰਬਰ ਨੂੰ ਪਿੰਡ ਰਾਜੋਕੇ ਅਤੇ 24 ਸਤੰਬਰ ਨੂੰ ਇਸੇ ਪਿੰਡ ਮਾਹਵਾ ਤੋਂ ਇਹ ਕਾਬੂ ਕੀਤਾ ਗਿਆ ਸੀ।