Movement of Pakistan: ਬਾਰਡਰ ‘ਤੇ BSF ਨੇ ਮੁੜ ਮਾਰ ਮੁਕਾਇਆ ਪਾਕਿਸਤਾਨੀ ਡਰੋਨ, ਕਰੋੜਾਂ ਦੀ ਹੈਰੋਇਨ ਵੀ ਬਰਾਮਦ
ਬੀ.ਐਸ.ਐਫ ਨੂੰ ਇਹ ਸਫਲਤਾ ਅੰਮ੍ਰਿਤਸਰ ਦੇ ਬੀਓਪੀ ਰਾਜਾਤਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ਵਿੱਚ ਮਿਲੀ। ਘਟਨਾ ਦੇ ਸਮੇਂ ਬੀਐਸਐਫ ਦੀ ਬਟਾਲੀਅਨ 144 ਦੇ ਜਵਾਨ ਗਸ਼ਤ 'ਤੇ ਸਨ। ਰਾਤ ਕਰੀਬ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਤੇ ਕੁੱਝ ਸਮੇਂ ਬਾਅਦ ਬੀਐੱਸਐੱਫ ਨੇ ਪਾਕਿਸਤਾਨੀ ਡਰੋਨ ਨੂੰ ਮਾਰ ਸੁੱਟਿਆ।

ਅੰਮ੍ਰਿਤਸਰ। ਸੀਮਾ ਸੁਰੱਖਿਆ ਬਲ ਬੀਐੱਸਐੱਫ ਪੰਜਾਬ ਸਰਹੱਦ ‘ਤੇ ਪਾਕਿ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰ ਰਿਹਾ ਹੈ। ਬੀਐਸਐਫ ਦੇ ਜਵਾਨਾਂ ਨੇ ਚਾਰ ਦਿਨਾਂ ਵਿੱਚ ਇਸ ਪੰਜਵੇਂ ਪਾਕਿਸਤਾਨੀ ਡਰੋਨ (Pakistani Drones) ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਡਰੋਨ ਨੂੰ ਵੀ ਅੰਮ੍ਰਿਤਸਰ ਸੈਕਟਰ ‘ਚ ਹੀ ਡੇਗਿਆ ਗਿਆ ਸੀ। ਘਟਨਾ ਤੋਂ ਬਾਅਦ ਡਰੋਨ ਦੇ ਨਾਲ-ਨਾਲ ਜਵਾਨਾਂ ਨੇ ਹੈਰੋਇਨ ਦੀ ਇਕ ਖੇਪ ਵੀ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਦੇ ਕਰੀਬ ਹੈ।
ਬੀ.ਐਸ.ਐਫ ਨੂੰ ਇਹ ਸਫਲਤਾ ਅੰਮ੍ਰਿਤਸਰ (Amritsar) ਦੇ ਬੀਓਪੀ ਰਾਜਾਤਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ਵਿੱਚ ਮਿਲੀ। ਬੀਐਸਐਫ ਦੀ ਬਟਾਲੀਅਨ 144 ਦੇ ਜਵਾਨ ਗਸ਼ਤ ‘ਤੇ ਸਨ। ਰਾਤ ਕਰੀਬ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਬੀਐੱਸਐੱਫ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਵੀ ਬੰਦ ਹੋ ਗਈ। ਇਲਾਕਾ ਸੀਲ ਕਰ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।