Youngest Civilian Warrior: ਜਦੋਂ ਪਾਕਿਸਤਾਨ ਨਾਲ ਲੜ ਰਹੀ ਸੀ ਫੌਜ, ਤਾਂ ਉਦੋਂ Army ਦੀ ਮਦਦ ਕਰ ਰਿਹਾ ਸੀ 10 ਸਾਲ ਦਾ ਸਰਵਣ

sunny-chopra-ferozepur
Updated On: 

29 May 2025 11:53 AM

ਆਪਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਮਦਦ ਕਰਨ ਵਾਲੇ ਫਿਰੋਜ਼ਪੁਰ ਦੇ 10 ਸਾਲਾ ਸਰਵਣ ਸਿੰਘ ਨੂੰ ਦੇਸ਼ ਦੇ ਸਭ ਤੋਂ ਛੋਟੇ ਸਿਵਲ ਯੋਧੇ (Youngest Civilian Warrior) ਵਜੋਂ ਸਨਮਾਨਿਤ ਕੀਤਾ ਗਿਆ ਹੈ। ਫਿਰੋਜ਼ਪੁਰ ਦੇ ਮਮਦੋਟ ਕਸਬੇ ਦੇ ਸਰਹੱਦੀ ਪਿੰਡ ਤਰਵਾਲੀ ਦੇ ਸਰਵਣ ਸਿੰਘ ਨੂੰ ਸੈਨਿਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਲਈ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ (ਜੀਓਸੀ-7 ਇਨਫੈਂਟਰੀ) ਦੁਆਰਾ ਸਨਮਾਨਿਤ ਕੀਤਾ ਗਿਆ।

Youngest Civilian Warrior: ਜਦੋਂ ਪਾਕਿਸਤਾਨ ਨਾਲ ਲੜ ਰਹੀ ਸੀ ਫੌਜ, ਤਾਂ ਉਦੋਂ Army ਦੀ ਮਦਦ ਕਰ ਰਿਹਾ ਸੀ 10 ਸਾਲ ਦਾ ਸਰਵਣ
Follow Us On

ਆਪਰੇਸ਼ਨ ਸਿੰਦੂਰ ਦੌਰਾਨ, ਜੋ ਕਿ ਭਾਰਤ ਦੁਆਰਾ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਸ਼ੁਰੂ ਕੀਤਾ ਗਿਆ ਸੀ। ਜਿਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਫੀ ਵਧ ਗਿਆ ਸੀ। ਪੰਜਾਬ ਵਿੱਚ ਬਲੈਕ ਡਾਉਨ ਕੀਤਾ ਜਾ ਰਿਹਾ ਸੀ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਸੀ। ਦੂਜੇ ਪਾਸੇ ਸਾਡੇ ਫੌਜੀ ਸਰਹੱਦਾਂ ‘ਤੇ ਦੁਸ਼ਮਣ ਦੇ ਹਰ ਹਮਲੇ ਦਾ ਜਵਾਬ ਦੇ ਰਹੇ ਸਨ। ਇਸੇ ਦੌਰਾਨ, ਕੌਮਾਂਤਰੀ ਸਰਹੱਦ ਦੇ ਨਾਲ ਸਥਿਤ ਫਿਰੋਜ਼ਪੁਰ ਦੇ ਇੱਕ 10 ਸਾਲਾ ਬੱਚੇ ਨੇ ਅਜਿਹਾ ਕੰਮ ਕੀਤਾ, ਜਿਸ ਵਿੱਚ ਦੇਸ਼ ਭਗਤੀ ਨਾਲ ਭਰਪੂਰ ਸੀ।

ਹੁਣ ਉਸ ਬੱਚੇ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। 10 ਸਾਲਾ ਸਰਵਣ ਸਿੰਘ ਨੇ ਸਿਵਲ ਯੋਧਾ ਬਣ ਕੇ ਸੈਨਿਕਾਂ ਦੀ ਮਦਦ ਕੀਤੀ। ਹੁਣ ਉਸ ਵੇਲੇ ਕੀਤੀ ਮਦਦ ਲਈ ਭਾਰਤੀ ਫੌਜ ਨੇ ਸਰਵਣ ਸਿੰਘ ਨੂੰ ਸਨਮਾਨਿਤ ਕੀਤਾ ਹੈ।

ਆਪਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਮਦਦ ਕਰਨ ਵਾਲੇ ਫਿਰੋਜ਼ਪੁਰ ਦੇ 10 ਸਾਲਾ ਸਰਵਣ ਸਿੰਘ ਨੂੰ ਦੇਸ਼ ਦੇ ਸਭ ਤੋਂ ਛੋਟੇ ਸਿਵਲ ਯੋਧੇ (Youngest Civilian Warrior) ਵਜੋਂ ਸਨਮਾਨਿਤ ਕੀਤਾ ਗਿਆ ਹੈ। ਫਿਰੋਜ਼ਪੁਰ ਦੇ ਮਮਦੋਟ ਕਸਬੇ ਦੇ ਸਰਹੱਦੀ ਪਿੰਡ ਤਰਵਾਲੀ ਦੇ ਸਰਵਣ ਸਿੰਘ ਨੂੰ ਸੈਨਿਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਲਈ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ (ਜੀਓਸੀ-7 ਇਨਫੈਂਟਰੀ) ਦੁਆਰਾ ਸਨਮਾਨਿਤ ਕੀਤਾ ਗਿਆ।

ਆਪਰੇਸ਼ਨ ਸਿੰਦੂਰ ਦੌਰਾਨ ਸਰਵਣ ਆਪਣੇ ਘਰ ਤੋਂ ਫੌਜੀ ਜਵਾਨਾਂ ਨੂੰ ਠੰਡਾ ਪਾਣੀ, ਦੁੱਧ, ਚਾਹ, ਲੱਸੀ ਅਤੇ ਬਰਫ਼ ਲਿਆਉਂਦਾ ਸੀ। ਉਹ ਹਰ ਰੋਜ਼ ਸੈਨਿਕਾਂ ਨੂੰ ਮਿਲਣ ਜਾਂਦਾ ਸੀ ਅਤੇ ਉਨ੍ਹਾਂ ਦੀ ਮਦਦ ਕਰਦਾ ਸੀ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਂਦਾ ਸੀ। ਸਰਵਣ ਦੇ ਪਿਤਾ ਸੋਹਣਾ ਸਿੰਘ ਨੇ ਕਿਹਾ ਕਿ ਫੌਜ ਦੇ ਜਵਾਨ ਉਸਦੀ ਜ਼ਮੀਨ ‘ਤੇ ਰਹਿ ਰਹੇ ਸਨ। ਸਰਵਣ ਨੇ ਪਹਿਲੇ ਦਿਨ ਤੋਂ ਹੀ ਸੈਨਿਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਆਪਣੇ ਪੁੱਤਰ ਨੂੰ ਕਦੇ ਨਹੀਂ ਰੋਕਿਆ, ਕਿਉਂਕਿ ਉਸਦੀ ਦੇਸ਼ ਭਗਤੀ ਦੀ ਭਾਵਨਾ ਉਹਨਾਂ ਨੂੰ ਮਾਣ ਵੀ ਦਿਵਾਉਂਦੀ ਹੈ।

ਫੌਜੀ ਬਣਨਾ ਚਾਹੁੰਦਾ ਹੈ ਸਰਵਣ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਨੇ ਕਿਹਾ ਕਿ ਉਸਨੂੰ ਸੈਨਿਕਾਂ ਕੋਲ ਜਾਣਾ ਬਹੁਤ ਪਸੰਦ ਸੀ। ਉਹ ਵੱਡਾ ਹੋ ਕੇ ਖੁਦ ਇੱਕ ਫੌਜੀ ਬਣਨਾ ਚਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਸਰਵਣ ਦੀ ਸੇਵਾ ਭਾਵਨਾ ਨੂੰ ਦੇਖ ਕੇ, ਫੌਜ ਨੇ ਉਸਨੂੰ ਤੋਹਫ਼ੇ ਵੀ ਦਿੱਤੇ ਅਤੇ ਉਸਨੂੰ ਸਪੈਸ਼ਲ ਖਾਣਾ ਅਤੇ ਆਈਸਕ੍ਰੀਮ ਵੀ ਖੁਆਈ। ਫੌਜ ਵੱਲੋਂ ਮਿਲੇ ਸਨਮਾਨ ਤੋਂ ਬਾਅਦ ਹੁਣ ਸਰਵਣ ਬਹੁਤ ਖੁਸ਼ ਹੈ।