ਚੰਡੀਗੜ੍ਹ ਨਿਊਜ। ਕੁਝ ਦਿਨ ਪਹਿਲਾਂ ਸੂਬਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਆਉਣ ਵਾਲੀ 2 ਮਈ ਤੋਂ ਸਰਕਾਰੀ ਦਫ਼ਤਰਾਂ ਦੇ ਟਾਈਮ ਵਿੱਚ ਤਬਦੀਲੀ ਕੀਤੀ ਜਾਵੇਗੀ। ਹੁਣ ਇਸ ਨੂੰ ਲੈ ਕੇ ਰਸਮੀ ਐਲਾਨ ਵੀ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਸਰਕਾਰ ਨੇ ਇਸ ਸਬੰਧੀ ਰਸਮੀ ਨੋਟੀਫਿਕੇਸ਼ਨ ਜਾਰੀ ਕਰਦਿਆਂ 2 ਮਈ ਤੋਂ ਦਫਤਰਾਂ ਦੇ ਸਮੇਂ ਵਿਚ ਤਬਦੀਲੀ ਕਰਨ ਦੇ ਫੈਸਲੇ ਤੇ ਮੋਹਰ ਲਗਾ ਦਿੱਤੀ ਹੈ। ਸਾਰੇ ਸਰਕਾਰੀ ਦਫ਼ਤਰ 2 ਮਈ ਤੋਂ 15 ਜੁਲਾਈ ਤੱਕ ਸਵੇਰੇ 7:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ।
ਮੁੱਖ ਮੰਤਰੀ ਵੀ 7.30 ਵਜੇ ਪਹੁੰਚਣਗੇ ਦਫਤਰ
ਮੁੱਖ ਮੰਤਰੀ
ਭਗਵੰਤ ਮਾਨ (Bhagwant Maan ) ਆਪ ਵੀ ਸਵੇਰੇ 7.30 ਵਜੇ ਪੰਜਾਬ ਸੈਕਟਰੀਏਟ ਵਿੱਚ ਆਪਣੇ ਦਫਤਰ ਵਿੱਚ ਪਹੁੰਚ ਜਾਣਗੇ। ਸਵੇਰੇ 7:30 ਵਜੇ ਤੋਂ ਸਾਰੇ ਸਰਕਾਰੀ ਦਫਤਰਾਂ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਦੁਪਹਿਰ 2:00 ਵਜੇ ਤੱਕ ਖਤਮ ਕਰ ਦਿੱਤਾ ਜਾਵੇਗਾ। 15 ਜੁਲਾਈ ਤੋਂ ਬਾਅਦ 9:00 ਤੋਂ 5:00 ਤੱਕ ਦਾ ਰੁਟੀਨ ਸਮਾਂ ਫੇਰ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਂ ਪੀਕ ਘੰਟਿਆਂ ਦੌਰਾਨ ਬਿਜਲੀ ਦੀ ਖਪਤ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਬਿਜਲੀ ਦੀ ਬਚਤ ਕਰਨ ਲਈ ਫੈਸਲਾ
ਇਸ ਫੈਸਲੇ ਪਿੱਛੇ ਸੂਬਾ ਸਰਕਾਰ ਦਾ ਮੰਣਨਾ ਹੈ ਕਿ ਦਫਤਰ ਦੇ ਜਲਦੀ ਖੁੱਲ੍ਹਣ ਅਤੇ ਬੰਦ ਹੋਣ ਨਾਲ ਪਾਵਰ ਗਰਿੱਡ ‘ਤੇ ਦਬਾਅ ਘਟੇਗਾ ਅਤੇ ਬਿਜਲੀ ਦੀ ਬਚਤ ਹੋ ਸਕੇਗਾ। ਪੰਜਾਬ ਸਰਕਾਰ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਭਾਰਤ ਦੇ ਕਈ ਸੂਬੇ ਬਿਜਲੀ ਕੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਫੈਸਲੇ ਨਾਲ ਨ 300 ਤੋਂ 350 ਮੈਗਾ ਵਾਟ ਬਿਜਲੀ ਦੀ ਖਪਤ ਵਿੱਚ ਕਮੀ ਆਉਣ ਦੀ ਉਮੀਦ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ