ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Jalandhar Bypoll: ਕਰਤਾਰਪੁਰ ‘ਚ 10 ਅਪ੍ਰੈਲ ਨੂੰ CM ਭਗਵੰਤ ਮਾਨ ਕਰਨਗੇ ਚੋਣ ਰੈਲੀ

Jalandhar Bypoll Election: ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ 10 ਅਪ੍ਰੈਲ ਨੂੰ ਕਰਤਾਰਪੁਰ ਵਿੱਚ ਰੈਲੀ ਕਰਨਗੇ। ਆਮ ਆਦਮੀ ਪਾਰੀਟ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਮੁੱਖ ਮੰਤਰੀ ਮਾਨ ਪ੍ਰਚਾਰ ਵੀ ਕਰਨਗੇ।

Jalandhar Bypoll: ਕਰਤਾਰਪੁਰ ‘ਚ 10 ਅਪ੍ਰੈਲ ਨੂੰ CM ਭਗਵੰਤ ਮਾਨ ਕਰਨਗੇ ਚੋਣ ਰੈਲੀ
Follow Us
davinder-kumar-jalandhar
| Published: 08 Apr 2023 13:04 PM

ਜਲੰਧਰ ਨਿਊਜ਼: ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) 10 ਅਪ੍ਰੈਲ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਪਾਰਟੀ ਦੇ ਉਮੀਦਵਾਰ ਦੇ ਹੱਕ ‘ਚ ਕਰਤਾਰਪੁਰ ਦੀ ਅਨਾਜ ਮੰਡੀ ‘ਚ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸਿਰਫ਼ ਸੁਸ਼ੀਲ ਰਿੰਕੂ ਹੀ ਲੋਕ ਸਭਾ ਜ਼ਿਮਨੀ ਚੋਣ ਨਹੀਂ ਲੜ ਰਹੇ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਇਹ ਚੋਣ ਲੜ ਰਹੇ ਹਨ।
ਸੁਸ਼ੀਲ ਰਿੰਕੂ ਨੂੰ ਜੋ ਵੀ ਵੋਟ ਮਿਲੇ, ਸਮਝ ਲੈਣਾ ਕਿ ਉਹ ਵੋਟ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਜਾ ਰਹੀ ਹੈ।

‘ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਨੂੰ ਕੀਤਾ ਬਰਬਾਦ’

ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਇਸ ਕਰਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਬਿਹਤਰ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ (Sushil Rinku) ਦਾ ਆਪਣਾ ਵੀ ਬਹੁਤ ਵੱਡਾ ਆਧਾਰ ਹੈ | ਇਸ ਤਰ੍ਹਾਂ ਅਸੀਂ ਸਭ ਵੀ ਹੱਥ ਮਿਲਾ ਕੇ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਵਾਂਗੇ।

ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਹਾਜ਼ਰ ਸਮੂਹ ਆਗੂਆਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਪਾਰਟੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਉਨ੍ਹਾਂ ਦੇ ਹਲਕੇ ਦੇ ਸਮੂਹ ਵਰਕਰ ਤੇ ਸਮਰਥਕ ਰਲ ਕੇ ਕੰਮ ਕਰਨਗੇ ਅਤੇ ਜ਼ਿਮਨੀ ਚੋਣ ਨੂੰ ਵੱਡੇ ਫਰਕ ਨਾਲ ਜਿਤਾਉਣਗੇ।

2024 ਦੀਆਂ ਲੋਕ ਸਭਾ ਚੋਣਾਂ ਵੱਡੀ ਲੜਾਈ ਹੋਵੇਗੀ

ਸੁਸ਼ੀਲ ਰਿੰਕੂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵੱਡੀ ਲੜਾਈ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੋਕਤੰਤਰ (Democracy) ਦਾ ਗਲਾ ਘੋਟਿਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਲੋਕਾਂ ‘ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਬੇਕਸੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਅਸੀਂ ਨਾ ਲੜੇ ਤਾਂ ਉਹ ਦਿਨ ਦੂਰ ਨਹੀਂ ਜਦੋਂ 2024 ਤੋਂ ਬਾਅਦ ਦੇਸ਼ ਵਿੱਚ ਚੋਣਾਂ ਹੀ ਨਹੀਂ ਹੋਣਗੀਆਂ। ਭਾਜਪਾ ਇਸ ਤਰ੍ਹਾਂ ਦੀ ਨੀਤੀ ਲਿਆ ਸਕਦੀ ਹੈ।

ਹਰਪਾਲ ਸਿੰਘ ਚੀਮਾ ਜ਼ਿਮਨੀ ਚੋਣਾਂ ਲਈ ਇੰਚਾਰਜ ਨਿਯੁਕਤ

ਹਰਚੰਦ ਸਿੰਘ ਬਰਸਟ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਲੰਧਰ ਲੋਕ ਸਭਾ ਉਪ ਚੋਣ ਲਈ ਇੰਚਾਰਜ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਨੇ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ”ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਇੰਚਾਰਜ ਦੀ ਜਿੰਮੇਵਾਰੀ ਸੌਂਪੀ ਗਈ ਹੈ। ਮੈਨੂੰ ਉਮੀਦ ਹੈ ਕਿ ਚੀਮਾ ਸਾਹਬ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣਗੇ।”

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...
ਜਰਮਨੀ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਗਲੋਬਲ ਸਮਿਟ ਦੀ ਇਤਿਹਾਸਕ ਸ਼ੁਰੂਆਤ: ਸਿੰਧੀਆ
ਜਰਮਨੀ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਗਲੋਬਲ ਸਮਿਟ ਦੀ ਇਤਿਹਾਸਕ ਸ਼ੁਰੂਆਤ: ਸਿੰਧੀਆ...
ਜਰਮਨ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਸੰਮੇਲਨ ਵਿੱਚ ਕਿਹਾ
ਜਰਮਨ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਸੰਮੇਲਨ ਵਿੱਚ ਕਿਹਾ...
ਅੱਜ ਦਾ ਭਾਰਤ ਵੱਖਰਾ, ਗਲੋਬਲ ਸਮਿਟ ਵਿੱਚ ਬੋਲੇ ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ ਰਾਮੂ ਰਾਓ ਜੁਪੱਲੀ
ਅੱਜ ਦਾ ਭਾਰਤ ਵੱਖਰਾ, ਗਲੋਬਲ ਸਮਿਟ ਵਿੱਚ ਬੋਲੇ ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ ਰਾਮੂ ਰਾਓ ਜੁਪੱਲੀ...
ਭਾਰਤ-ਜਰਮਨੀ ਦੋਸਤੀ ਦਾ ਇਹ ਇਤਿਹਾਸਕ ਪਲ... ਨਿਊਜ਼9 ਗਲੋਬਲ ਸੰਮੇਲਨ 'ਚ ਬੋਲੇ ਜਰਮਨ ਮੰਤਰੀ ਫਲੋਰੀਅਨ ਹੈਸਲਰ
ਭਾਰਤ-ਜਰਮਨੀ ਦੋਸਤੀ ਦਾ ਇਹ ਇਤਿਹਾਸਕ ਪਲ... ਨਿਊਜ਼9 ਗਲੋਬਲ ਸੰਮੇਲਨ 'ਚ ਬੋਲੇ ਜਰਮਨ ਮੰਤਰੀ ਫਲੋਰੀਅਨ ਹੈਸਲਰ...
ਭਾਰਤ-ਜਰਮਨੀ ਵਿੱਚ ਬੇਅੰਤ ਸੰਭਾਵਨਾਵਾਂ... VfB ਸਟਟਗਾਰਟ ਦੇ ਸੀਐਮਓ ਰੀਵੇਨ ਕੈਸਪਰ ਨੇ ਗਲੋਬਲ ਸਮਿਟ ਵਿੱਚ ਕਹੀ ਇਹ ਗੱਲ
ਭਾਰਤ-ਜਰਮਨੀ ਵਿੱਚ ਬੇਅੰਤ ਸੰਭਾਵਨਾਵਾਂ... VfB ਸਟਟਗਾਰਟ ਦੇ ਸੀਐਮਓ ਰੀਵੇਨ ਕੈਸਪਰ ਨੇ ਗਲੋਬਲ ਸਮਿਟ ਵਿੱਚ ਕਹੀ ਇਹ ਗੱਲ...
News9 Global Summit: Tv9 ਨੈੱਟਵਰਕ ਨੂੰ ਸਟਟਗਾਰਟ ਵਿੱਚ ਸੱਦਾ ਦੇਣ ਲਈ ਜਰਮਨੀ ਦਾ ਧੰਨਵਾਦ: MD ਅਤੇ CEO ਬਰੁਣ ਦਾਸ
News9 Global Summit: Tv9 ਨੈੱਟਵਰਕ ਨੂੰ ਸਟਟਗਾਰਟ ਵਿੱਚ ਸੱਦਾ ਦੇਣ ਲਈ ਜਰਮਨੀ ਦਾ ਧੰਨਵਾਦ: MD ਅਤੇ CEO ਬਰੁਣ ਦਾਸ...
ਜਰਮਨੀ 'ਚ ਲਹਿਰਾਇਆ ਗਿਆ ਤਿਰੰਗਾ, ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ ਨਿਊਜ਼9 ਗਲੋਬਲ ਸਮਿਟ
ਜਰਮਨੀ 'ਚ ਲਹਿਰਾਇਆ ਗਿਆ ਤਿਰੰਗਾ, ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ ਨਿਊਜ਼9 ਗਲੋਬਲ ਸਮਿਟ...
Delhi Elections: ਦਿੱਲੀ ਚੋਣਾਂ ਲਈ AAP ਦੀ ਪਹਿਲੀ ਲਿਸਟ ਜਾਰੀ
Delhi Elections:  ਦਿੱਲੀ ਚੋਣਾਂ ਲਈ AAP ਦੀ ਪਹਿਲੀ ਲਿਸਟ ਜਾਰੀ...