Punjab Office Timing: ਪੰਜਾਬ ਦੇ ਸਾਰੇ ਦਫ਼ਤਰਾਂ ‘ਚ ਕੱਲ੍ਹ ਤੋਂ 15 ਜੁਲਾਈ ਤੱਕ ਸਵੇਰੇ 7.30 ਵਜੇ ਤੋਂ ਸ਼ੁਰੂ ਹੋਵੇਗਾ ਕੰਮਕਾਜ
Offices Time Change: ਪੰਜਾਬ ਵਿੱਚ 2 ਮਈ ਤੋਂ ਸਾਰੇ ਸਰਕਾਰੀ ਕੰਮ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਹੋ ਸਕਣਗੇ। ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਨਵੇਂ ਸਮੇਂ ਮੁਤਾਬਕ ਹੀ ਦਫ਼ਤਰਾਂ ਤੱਕ ਪਹੁੰਚ ਕਰਨ।
ਮੁੱਖ ਮੰਤਰੀ ਸਵੇਰੇ 7.30 ਵਜੇ ਪਹੁੰਚ ਜਾਣਗੇ ਦਫ਼ਤਰ
ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਰੇ ਮੰਤਰੀ ਪੰਜਾਬ ਸਕਤਰੇਤ ਵਿੱਚ ਆਪਣੇ-ਆਪਣੇ ਦਫਤਰਾਂ ਵਿੱਚ ਸਵੇਰੇ 7:30 ਵਜੇ ਤੋਂ ਕੰਮ ਸ਼ੁਰੂ ਕਰ ਦੇਣਗੇ ਅਤੇ ਦੁਪਹਿਰ 2:00 ਵਜੇ ਤੱਕ ਦਫ਼ਤਰਾਂ ਵਿੱਚ ਮੌਜੂਦ ਰਹਿਣਗੇ। ਉਹ ਕਹਿ ਚੁੱਕੇ ਹਨ ਕਿ ਇਹ ਨਿਯਮ ਸਾਰਿਆਂ ‘ਤੇ ਲਾਗੂ ਹੋਵੇਗਾ ਅਤੇ 15 ਜੁਲਾਈ ਤੋਂ ਬਾਅਦ 9:00 ਤੋਂ 5:00 ਤੱਕ ਦਾ ਰੁਟੀਨ ਸਮਾਂ ਫਿਰ ਤੋਂ ਸ਼ੁਰੂ ਹੋ ਜਾਵੇਗਾ।350 MW ਬਿਜਲੀ ਦੀ ਬਚਤ ਹੋਣ ਦੀ ਉਮੀਦ
ਮੁੱਖ ਮੰਤਰੀ ਅਨੁਸਾਰ, ਇਸ ਫੈਸਲੇ ਦੇ ਲਾਗੂ ਹੋਣ ਨਾਲ ਪਾਵਰ ਗਰਿੱਡ ‘ਤੇ ਦਬਾਅ ਘਟੇਗਾ ਅਤੇ ਊਰਜਾ ਦੀ ਬਚਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਭਾਰਤ ਦੇ ਕਈ ਸੂਬੇ ਬਿਜਲੀ ਦੇ ਲੰਮੇ-ਲੰਮੇ ਕੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਸ ਫੈਸਲੇ ਨਾਲ ਬਿਜਲੀ ਦੀ ਖਪਤ ਵਿੱਚ 300 ਤੋਂ 350 ਮੈਗਾਵਾਟ ਕਮੀ ਆਉਣ ਦੀ ਉਮੀਦ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
