Good News: ਹੁਣ ਸਿੱਖਿਆ ਵਿਭਾਗ ‘ਚ ਸਮੇਂ ਸਿਰ ਮਿਲੇਗੀ ਤਰੱਕੀ, ਆਨਲਾਈਨ ਭਰੀ ਜਾਵੇਗੀ ਸਾਲਾਨਾ ਗੁਪਤ ਰਿਪੋਰਟ

Updated On: 

28 Nov 2023 10:52 AM

ਵਿਭਾਗ ਨੇ ਇਹ ਕਦਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ 'ਤੇ ਚੁੱਕਿਆ ਹੈ। ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਇਨ੍ਹਾਂ ਵਿੱਚ ਡੇਢ ਲੱਖ ਤੋਂ ਵੱਧ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਤਾਇਨਾਤ ਹੈ। ਉਨ੍ਹਾਂ ਨੂੰ ਸਰਕਾਰ ਦੀ ਇਸ ਪਹਿਲ ਦਾ ਫਾਇਦਾ ਹੋਵੇਗਾ। ਜੇਕਰ ਕੋਈ ਕਰਮਚਾਰੀ ਹਾਰਡ ਕਾਪੀ ਰਾਹੀਂ ਗੁਪਤ ਰਿਪੋਰਟ ਭੇਜਦਾ ਹੈ, ਤਾਂ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

Good News: ਹੁਣ ਸਿੱਖਿਆ ਵਿਭਾਗ ਚ ਸਮੇਂ ਸਿਰ ਮਿਲੇਗੀ ਤਰੱਕੀ, ਆਨਲਾਈਨ ਭਰੀ ਜਾਵੇਗੀ ਸਾਲਾਨਾ ਗੁਪਤ ਰਿਪੋਰਟ
Follow Us On

ਪੰਜਾਬ ਨਿਊਜ। ਸਿੱਖਿਆ ਵਿਭਾਗ ਵਿੱਚ ਤਾਇਨਾਤ ਲੱਖਾਂ ਅਧਿਆਪਕਾਂ ਅਤੇ ਦਫ਼ਤਰੀ ਕਰਮਚਾਰੀਆਂ ਦੀਆਂ ਤਰੱਕੀਆਂ ਹੁਣ ਢੁੱਕਵੇਂ ਸਮੇਂ ਤੇ ਹੋਣਗੀਆਂ। ਵਿਭਾਗ ਵਿੱਚ ਹੁਣ ਮੁਲਾਜ਼ਮਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਜਾਂ ਦਸਤਾਵੇਜ਼ਾਂ ਦੇ ਗੁੰਮ ਹੋਣ ਦੀ ਸ਼ਿਕਾਇਤ ਨਹੀਂ ਹੋਵੇਗੀ। ਇਸ ਦੇ ਲਈ ਪੰਜਾਬ ਸਰਕਾਰ (Punjab Govt) ਨੇ ਅਹਿਮ ਕਦਮ ਚੁੱਕੇ ਹਨ। ਹੁਣ ਸਭ ਕੁੱਝ ਆਨਲਾਈਨ ਹੋਵੇਗਾ ਜਿਸ ਨਾ ਤਾਂ ਕੁਰੱਪਸ਼ਨ ਚੱਲੇਗੀ ਤੇ ਨਾ ਹੀ ਤਰੱਕੀਆਂ ਮਿਲਣ ਦੇ ਕੰਮ ਵਿੱਚ ਦੇਰੀ ਹੋਵੇਗੀ।

ਨਵੇਂ ਫੈਸਲੇ ਹੁਣ ਸਟਾਫ਼ ਦੀ ਸਾਲਾਨਾ ਗੁਪਤ ਰਿਪੋਰਟ ਆਨਲਾਈਨ (Online) ਭਰੀ ਜਾਵੇਗੀ। ਜੇਕਰ ਕੋਈ ਕਰਮਚਾਰੀ ਹਾਰਡ ਕਾਪੀ ਰਾਹੀਂ ਗੁਪਤ ਰਿਪੋਰਟ ਭੇਜਦਾ ਹੈ, ਤਾਂ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਸਕੱਤਰ ਸਕੂਲ ਦੀ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਬਣਾਈ ਗਈ, ਜੋ ਸਾਰੀ ਪ੍ਰਕਿਰਿਆ ਤੇ ਨਜ਼ਰ ਰੱਖੇਗੀ।

ਪਹਿਲਾਂ ਹਾਰਡ ਕਾਪੀ ਰਾਹੀਂ ਭਰੀ ਜਾਂਦੀ ਸੀ ਰਿਪੋਰਟ

ਸਿੱਖਿਆ ਵਿਭਾਗ (Department of Education) ਅਨੁਸਾਰ ਇਸ ਤੋਂ ਪਹਿਲਾਂ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵੱਲੋਂ ਤਰੱਕੀਆਂ ਲਈ ਸਾਲਾਨਾ ਗੁਪਤ ਰਿਪੋਰਟ ਹਾਰਡ ਕਾਪੀ ਰਾਹੀਂ ਭਰੀ ਜਾਂਦੀ ਸੀ। ਇਹ ਰਿਪੋਰਟ ਸਮੇਂ ਸਮਬਿਟ ਨਹੀਂ ਹੁੰਦੀ ਸੀ। ਇਸ ਦੇ ਨਾਲ ਹੀ ਇਨ੍ਹਾਂ ਰਿਪੋਰਟਾਂ ਦੇ ਗਾਇਬ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਸਾਲ 2023-24 ਅਤੇ ਉਸ ਤੋਂ ਬਾਅਦ ਭਰੀ ਜਾਣ ਵਾਲੀ ਸਾਲਾਨਾ ਗੁਪਤ ਰਿਪੋਰਟ IHRMS ਪੋਰਟਲ ਰਾਹੀਂ ਭਰੀ ਜਾਵੇਗੀ।

ਸਿੱਖਿਆ ਮੰਤਰੀ ਦੇ ਹੁਕਮਾਂ ਤੋਂ ਬਾਅਦ ਲਿਆ ਫੈਸਲਾ

ਕਿਸੇ ਵੀ ਕਰਮਚਾਰੀ ਦੁਆਰਾ ਹਾਰਡ ਕਾਪੀ ਰਾਹੀਂ ਭੇਜੀ ਗਈ ਰਿਪੋਰਟ ਸਵੀਕਾਰ ਨਹੀਂ ਕੀਤੀ ਜਾਵੇਗੀ। ਵਿਭਾਗ ਨੇ ਇਹ ਕਦਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ‘ਤੇ ਚੁੱਕਿਆ ਹੈ। ਇਸ ਸਬੰਧੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਇਨ੍ਹਾਂ ਵਿੱਚ ਡੇਢ ਲੱਖ ਤੋਂ ਵੱਧ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਆਪਣੀਆਂ ਸੇਵਾਵਾਂ ਦੇ ਰਿਹਾ ਹੈ।

ਇਸ ਤਰ੍ਹਾਂ ਕਮੇਟੀ ਕੰਮ ਕਰੇਗੀ

ਸਾਲਾਨਾ ਗੁਪਤ ਰਿਪੋਰਟ ਸਬੰਧੀ ਬਣਾਈ ਗਈ ਕਮੇਟੀ ਵਿੱਚ ਵਿਸ਼ੇਸ਼ ਸਕੱਤਰ ਸਕੂਲ ਨੂੰ ਚੇਅਰਮੈਨ ਅਤੇ ਡਾਇਰੈਕਟਰ ਸਕੂਲ ਸਿੱਖਿਆ ਨੂੰ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹੋਰ ਮੈਂਬਰਾਂ ਵਿੱਚ ਡਾਇਰੈਕਟਰ ਐਸ.ਈ.ਆਰ.ਟੀ., ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ, ਡਾਇਰੈਕਟਰ ਸਕੂਲ ਐਲੀਮੈਂਟਰੀ, ਡੀਜੀਐਸਈ ਦਫ਼ਤਰ ਦਾ ਪ੍ਰਤੀਨਿਧੀ ਅਤੇ ਡਿਪਟੀ ਮੈਨੇਜਰ ਐਮ.ਆਈ.ਐਸ. ਇਹ ਕਮੇਟੀ NIC ਨਾਲ ਤਾਲਮੇਲ ਕਰੇਗੀ ਅਤੇ ਸਿਖਲਾਈ ਲਈ ਪ੍ਰਬੰਧ ਕਰੇਗੀ। ਉਹ ਰਿਪੋਰਟ ਨਾਲ ਸਬੰਧਤ ਨੋਡਲ ਅਫਸਰ ਅਤੇ ਨਿਗਰਾਨ ਨਿਯੁਕਤ ਕਰਨ ਲਈ ਜ਼ਿੰਮੇਵਾਰ ਹੋਵੇਗੀ।

Exit mobile version