ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ ਤੇ NIA ਦਾ ਸ਼ਿਕੰਜਾ, ਚਾਚਾ ਚਾਚੀ ਨੂੰ ਚੰਡੀਗੜ੍ਹ ਬੁਲਾਇਆ
NIA Raid: ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈਏ ਦੀ ਟੀਮ ਪਹੁੰਚੀ ਹੈ। ਉਹਨਾਂ ਦੇ ਹੋਰ ਸਾਥੀਆਂ ਦੇ ਘਰਾਂ 'ਤੇ ਵੀ NIA ਦੀ ਟੀਮ ਪਹੁੰਚੀ ਹੈ। ਅੰਮ੍ਰਿਤਸਰ ਦੇ ਹੋਰ ਵੀ ਕਈ ਇਲਾਕਿਆਂ 'ਚ ਰਈਏ ਦੇ ਇੱਕ ਫਰਨੀਚਰ ਵਪਾਰੀ ਦੇ ਘਰ ਵੀ ਐਨਆਈਏ ਦੀ ਟੀਮ ਰੇਡ ਕੀਤੀ ਹੈ।
NIA Raid: ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈਏ ਦੀ ਟੀਮ ਪਹੁੰਚੀ ਹੈ। ਐਨਆਈਏ ਦੀ ਟੀਮ ਨੇ ਅੰਮ੍ਰਿਤਪਾਲ ਦੀ ਚਾਚੀ ਨੂੰ ਹਿਰਾਸਤ ‘ਚ ਲਿਆ ਹੈ। ਉਹਨਾਂ ਦੇ ਹੋਰ ਸਾਥੀਆਂ ਦੇ ਘਰਾਂ ‘ਤੇ ਵੀ NIA ਦੀ ਟੀਮ ਪਹੁੰਚੀ ਹੈ। ਅੰਮ੍ਰਿਤਸਰ ਦੇ ਹੋਰ ਵੀ ਕਈ ਇਲਾਕਿਆਂ ‘ਚ ਰਈਏ ਦੇ ਇੱਕ ਫਰਨੀਚਰ ਵਪਾਰੀ ਦੇ ਘਰ ਵੀ ਐਨਆਈਏ ਦੀ ਟੀਮ ਰੇਡ ਕੀਤੀ ਹੈ। ਇਸ ਤੋਂ ਇਲਾਵਾ ਐਨਆਈਏ ਦੀ ਟੀਮ ਨੇ ਬਾਬਾ ਬਕਾਲਾ ਦੇ ਘਰ ਅੰਮ੍ਰਿਤਪਾਲ ਦੇ ਜੀਜੇ ਦੇ ਘਰ ਵੀ ਰੇਡ ਕੀਤੀ ਹੈ।
ਇਸ ਦੇ ਨਾਲ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਹੀ ਬਾਘਾਪੁਰਾਣਾ ‘ਚ ਵੀ NIA ਨੇ ਛਾਪੇਮਾਰੀ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ NIA ਨੇ ਮੱਖਣ ਸਿੰਘ ਮੁਸਾਫਿਰ ਕਵੀਸ਼ਰ ਦੇ ਘਰ ਵੀ ਛਾਪਾ ਮਾਰਿਆ ਹੈ।ਨਵਾਂਸ਼ਹਿਰ ਦੀ ਬੰਗਾ ਤਹਿਸੀਲ ਦੇ ਪਿੰਡ ਬਾਹਦੋਵਾਲ ਵਿੱਚ ਵੀ ਐਨਆਈਏ ਦੀ ਕਾਰਵਾਈ ਦੇਖਣ ਨੂੰ ਮਿਲੀ। NIA ਨੇ ਇੱਥੇ ਨਿਹੰਗ ਗੁਰਵਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ।
NIA raids places in Punjab over 2023 grenade attack by pro-Khalistani supporters at Indian High Commission building in Canada
Read @ANI Story | https://t.co/6xB41G9gwA#NIA #Punjab #Canada pic.twitter.com/Rh4gZnN92m
— ANI Digital (@ani_digital) September 13, 2024
ਇਹ ਵੀ ਪੜ੍ਹੋ
ਕਿਸਾਨ ਆਗੂ ਦੇ ਘਰ ਕੀਤੀ ਸੀ ਰੇਡ
30 ਅਗਸਤ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਇਲਾਕੇ ਵਿੱਚ ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਕਿਸਾਨ ਆਗੂ ਸੁਖਵਿੰਦਰ ਕੌਰ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਆਸ-ਪਾਸ ਦੇ ਕਿਸਾਨਾਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਉਹ ਸੁਖਵਿੰਦਰ ਕੌਰ ਦੇ ਘਰ ਦੇ ਬਾਹਰ ਪਹੁੰਚ ਗਏ ਅਤੇ ਧਰਨਾ ਸ਼ੁਰੂ ਕਰ ਦਿੱਤਾ। ਜਦੋਂ NIA ਛਾਪੇਮਾਰੀ ਕਰਨ ਪਹੁੰਚੀ ਤਾਂ ਸੁਖਵਿੰਦਰ ਕੌਰ ਦੇ ਘਰ ਸਿਰਫ਼ ਉਸਦਾ ਪਤੀ, ਪੁੱਤਰ, ਨੂੰਹ ਅਤੇ 90 ਸਾਲਾ ਮਾਂ ਹੀ ਮੌਜੂਦ ਸੀ।
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਆ ਗਈ ਸੀ ਤਰੇੜ
ਪਿਛਲੇ ਸਾਲ ਓਟਾਵਾ ‘ਚ ਹਾਈ ਕਮਿਸ਼ਨ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਤਰੇੜ ਆ ਗਈ ਸੀ। ਮਾਮਲਾ ਇੰਨਾ ਵੱਧ ਗਿਆ ਸੀ ਕਿ ਭਾਰਤ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ, ਜਿਸ ਦੇ ਜਵਾਬ ‘ਚ ਕੈਨੇਡਾ ਨੇ ਵੀ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ। ਕੁਝ ਸਮੇਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਆਮ ਵਾਂਗ ਹੋ ਗਏ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਕਾਫੀ ਤਣਾਅ ਆ ਗਿਆ ਸੀ। ਵਰਣਨਯੋਗ ਹੈ ਕਿ ਨਿੱਝਰ ਦੀ ਜੂਨ ਵਿਚ ਬ੍ਰਿਟਿਸ਼ ਕੋਲੰਬੀਆ ਦੇ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਖਾਲਿਸਤਾਨ ਸਮਰਥਕ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੈਨੇਡਾ, ਬਰਤਾਨੀਆ ਅਤੇ ਅਮਰੀਕਾ ਦੇ ਦੂਤਾਵਾਸਾਂ ਸਮੇਤ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ।