NIA ਨੇ ਤਰਨਤਾਰਨ ‘ਚ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਦੀ ਜ਼ਮੀਨ ਕੀਤੀ ਸੀਜ਼

Updated On: 

25 Aug 2023 19:54 PM

NIA ਦੀ Most Wanted ਲਿਸਟ 'ਚ 21 ਖਾਲਿਸਤਾਨੀਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਅੱਤਵਾਦੀਆਂ ਵਿੱਚ ਲਖਬੀਰ ਸਿੰਘ ਲੰਡਾ, ਮਨਦੀਪ ਸਿੰਘ, ਸਤਨਾਮ ਸਿੰਘ ਸਮੇਤ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿੱਚ ਮੌਜੂਦ ਹੋਰਨਾਂ ਅੱਤਵਾਦੀਆਂ ਦੇ ਨਾਮ ਸ਼ਾਮਲ ਹਨ।

NIA ਨੇ ਤਰਨਤਾਰਨ ਚ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਦੀ ਜ਼ਮੀਨ ਕੀਤੀ ਸੀਜ਼
Follow Us On

ਖਾਲਿਸਤਾਨੀ ਅੱਤਵਾਦੀਆਂ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਲਗਾਤਾਰ ਸ਼ਿਕੰਜਾ ਕੱਸਦੀ ਜਾ ਰਹੀ ਹੈ। ਤਾਜ਼ਾ ਮਾਮਲੇ ਵਿੱਚ ਐਨਆਈਏ ਨੇ ਪਾਕਿਸਤਾਨ ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ (Lakhbir Singh Landa) ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਨੇ ਲੰਡਾ ਦੀ ਤਰਨਤਾਰਨ ਵਿੱਚ ਸਥਿਤ ਜ਼ਮੀਨ ਨੂੰ ਸੀਜ਼ ਕਰ ਦਿੱਤਾ ਹੈ। ਲੰਡਾ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਟਰ ਤੇ ਆਰਪੀਜੀ ਹਮਲੇ ਦਾ ਮਾਸਟਰ ਮਾਈਂਡ ਹੈ।

ਲੰਡਾ ਦੀ ਤਰਨਤਾਰਨ ਦੇ ਪਿੰਡ ਕੀਡੀਆਂ ਵਿੱਚ ਤਕਰੀਬਨ 4 ਏਕੜ ਜ਼ਮੀਨ ਹੈ। ਲੰਡਾ ਦੇ ਲਗਾਤਾਰ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਚੱਲਦੇ ਐਨਆਈਏ ਨੇ ਹੁਣ ਉਸ ਖਿਲਾਫ ਵੱਡਾ ਕਦਮ ਚੁੱਕਦਿਆਂ ਉਸਦੀ ਜ਼ਮੀਨ ਨੂੰ ਸੀਜ਼ ਕਰ ਦਿੱਤਾ ਹੈ। ਲੰਡਾ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਹਾਸਿਲ ਹੈ। ਉਹ ਉਸਦੇ ਕਹਿਣ ਤੇ ਭਾਰਤ ਖਿਲਾਫ ਸਾਜਿਸ਼ਾਂ ਘੜਣ ਦਾ ਕੰਮ ਕਰਦਾ ਹੈ।

ਐਨਆਈਏ ਲਗਾਤਾਰ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਮਰਥਕਾਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਅੱਤਵਾਦੀਆਂ ਖਿਲਾਫ ਐਕਸ਼ਨ ਲੈ ਰਹੀ ਹੈ। ਇਨ੍ਹਾਂ ਅੱਤਵਾਦੀਆਂ ਵਿੱਚ ਲਖਬੀਰ ਸਿੰਘ ਲੰਡਾ ਦਾ ਨਾਂ ਵੀ ਮੁੱਖ ਰੂਪ ਵਿੱਚ ਸ਼ਾਮਲ ਹੈ। ਇਸ ਦੇ ਨਾਲ ਉਹ ਭਾਰਤ ਵਿੱਚ ਹੋਰ ਵੀ ਕਈ ਅਪਰਾਧਕ ਮਾਮਲਿਆਂ ਵਿੱਚ ਵਾਂਟੇਂਡ ਹੈ। ਭਾਰਤ ਦੀਆਂ ਸੁਰੱਖਿਆ ਏਜੰਸੀਆਂ ਲਗਾਤਾਰ ਲੰਡਾ ਤੇ ਸਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਉਹ ਹਰ ਵਾਰ ਬੱਚ ਕੇ ਨਿਕਲ ਜਾਂਦਾ ਹੈ।

ਲੰਡਾ ਦੇ ਇਸ਼ਾਰੇ ‘ਤੇ ਭਾਰਤ ‘ਚ ਹੋਏ ਸਨ ਹਮਲੇ

ਦੱਸ ਦੇਈਏ ਕਿ ਲਖਬੀਰ ਸਿੰਘ ਲੰਡਾ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਦੇ ਮੁਹਾਲੀ ਸਥਿਤ ਹੈੱਡਕੁਆਰਟਰ ਅਤੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲੇ ਹੋਏ ਸਨ। ਇਸ ਤੋਂ ਇਲਾਵਾ ਲੰਡਾ ਦੇ ਗੁਰਗੇ ਆਏ ਦਿਨ ਵੱਡੇ ਵਪਾਰੀਆਂ ਕੋਲੋਂ ਫਿਰੌਤੀ ਵਸੂਲਣ ਅਤੇ ਹੋਰ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਲੰਡਾ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਤੋਂ ਬੱਚ ਕੇ ਪਾਕਿਸਤਾਨ ਭੱਜ ਗਿਆ ਸੀ, ਉਦੋਂ ਤੋਂ ਹੀ ਉਹ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿੱਚ ਲੱਗਿਆ ਰਹਿੰਦਾ ਹੈ।