NIA Action: ਲਾਰੈਂਸ-ਬੰਬੀਹਾ ਗੈਂਗ ਖਿਲਾਫ NIA ਦੀ ਕਾਰਵਾਈ,12 ਗੈਂਗਸਟਰਾਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ

Updated On: 

10 Aug 2023 12:30 PM

ਬੰਬੀਹਾ ਗੈਂਗ ਦੇ ਗੈਂਗਸਟਰਾਂ ਤੇ ਲਾਰੈਂਸ ਬਿਸ਼ਨੋਈ ਖਿਲਾਫ NIA ਵੱਲੋਂ 2 ਸਪਲੀਮੈਂਟਰੀ ਚਾਰਜਸ਼ੀਟ ਦਾਇਰ। NIA ਨੇ 21 ਅਤੇ 24 ਮਾਰਚ ਨੂੰ ਦੋਵਾਂ ਗੈਂਗਸਟਾਰਾਂ ਦੀ ਗੈਂਗ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। ਇਸ 'ਚ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਵੀ ਸ਼ਾਮਲ ਹੈ।

NIA Action: ਲਾਰੈਂਸ-ਬੰਬੀਹਾ ਗੈਂਗ ਖਿਲਾਫ NIA ਦੀ ਕਾਰਵਾਈ,12 ਗੈਂਗਸਟਰਾਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ

ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਪੰਜਾਬ ਪੁਲਿਸ ਨੂੰ ਭੇਜੀ ਰਿਪੋਰਟ

Follow Us On

NIA ਵੱਲੋਂ ਬੰਬੀਹਾ ਗੈਂਗ ਦੇ ਗੈਂਗਸਟਰਾਂ ਤੇ ਲਾਰੈਂਸ ਬਿਸ਼ਨੋਈ ਖਿਲਾਫ 2 ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਚਾਰਜਸ਼ੀਟ ਵਿੱਚ 9 ਗੈਂਗਸਟਰ ਬੰਬੀਹਾ ਗੈਂਗ ਦੇ ਅਤੇ 3 ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਮਲ ਹਨ।

NIA ਨੇ 21 ਅਤੇ 24 ਮਾਰਚ ਨੂੰ ਦੋਵਾਂ ਗੈਂਗਸਟਾਰਾਂ ਦੀ ਗੈਂਗ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। NIA ਹੁਣ ਤੱਕ 38 ਅੱਤਵਾਦੀਆਂ ਅਤੇ ਗੈਂਗਸਟਰਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਇਸ ‘ਚ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ (Lakhbir Singh Landa) ਵੀ ਸ਼ਾਮਲ ਹੈ।

ਕੈਨੇਡਾ ‘ਚ ਲੁਕਿਆ ਹੈ ਲਖਬੀਰ ਲੰਡਾ

ਜਿਕਰਯੋਗ ਹੈ ਕਿ ਲਖਬੀਰ ਸਿੰਘ ਲੰਡਾ ਭਾਰਤ ਤੋਂ ਭਗੌੜਾ ਹੋਇਆ ਗੈਂਗਸਟਰ ਹੈ, ਜੋ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਬੇਹੱਦ ਕਰੀਬੀ ਹੈ। ਸੂਤਰਾਂ ਮੁਤਾਬਕ ਲਖਬੀਰ ਸਿੰਘ ਲੰਡਾ ਕੈਨੇਡਾ ‘ਚ ਲੁਕਿਆ ਹੋਇਆ ਹੈ।

ਲਖਬੀਰ ਸਿੰਘ ਲੰਡਾ ਆਪਣੇ ਗੈਂਗ ਰਾਹੀਂ ਖਿਡਾਰੀਆਂ, ਪੰਜਾਬੀ ਸੰਗੀਤ ਅਤੇ ਸਿਆਸਤਦਾਨਾਂ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦਿੰਦਾ ਹੈ। ਪਾਕਿਸਤਾਨ ‘ਚ ਲੁਕੇ ਅੱਤਵਾਦੀ ਰਿੰਦਾ ਨਾਲ ਮਿਲ ਕੇ ਲੰਡਾ ਨੇ ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲਾ ਵੀ ਕੀਤਾ ਸੀ।

ਬੰਬੀਹਾ ਗੈਂਗ ਦੇ 9 ਗੈਂਗਸਟਰਾਂ ‘ਤੇ ਕਾਰਵਾਈ

ਬੰਬੀਹਾ ਗੈਂਗ ਦੇ 9 ਗੈਂਗਸਟਰਾਂ ਖਿਲਾਫ ਵੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਵਿਚ ਸੁਖਦੁਲ ਅਤੇ ਸੰਨੀ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਕਰੀਬੀ ਹਨ। ਅਰਸ਼ ਡੱਲਾ ਖਾਲਿਸਤਾਨ ਟਾਈਗਰ ਫੋਰਸ ਦਾ ਅੱਤਵਾਦੀ ਹੈ, ਜਿਸ ਨੂੰ ਭਾਰਤ ਸਰਕਾਰ ਨੇ UAPA ਤਹਿਤ ਅੱਤਵਾਦੀ ਐਲਾਨਿਆ ਹੋਇਆ ਹੈ।

ਇਸ ਤੋਂ ਇਲਾਵਾ ਬੰਬੀਹਾ ਗੈਂਗ ਦੇ 4 ਗੈਂਗਸਟਰ ਨੀਰਜ ਪੰਡਿਤ, ਦਿਨੇਸ਼ ਗਾਂਧੀ, ਸੁਖਦੁਲ ਸਿੰਘ ਅਤੇ ਦਲੇਰ ਕੋਟੀਆ ਨੂੰ PO ਦਿਖਾਇਆ ਗਿਆ ਹੈ ਅਤੇ ਅਦਾਲਤ ਨੂੰ ਇਨ੍ਹਾਂ ਚਾਰਾਂ ਨੂੰ ਭਗੌੜਾ ਐਲਾਨਣ ਲਈ ਵੀ ਕਿਹਾ ਹੈ।

ਗੈਂਗਸਟਰਾਂ ਨੇ ਵੱਖਰਾ ਟੈਲੀਫੋਨ ਐਕਸਚੇਂਜ ਬਣਾਇਆ

ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦੋਵਾਂ ਗਰੋਹਾਂ ਦੇ ਗੈਂਗਸਟਰਾਂ ਬਾਰੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਵਿੱਚ ਆਪਣਾ ਕਮਿਊਨੀਕੇਸ਼ਨ ਐਂਡ ਕੰਟਰੋਲ ਸੈਂਟਰ ਖੋਲ੍ਹਿਆ ਹੋਇਆ ਹੈ, ਜਿਸ ਰਾਹੀਂ ਉਹ ਭਾਰਤ ਵਿੱਚ ਆਪਣੇ ਗਰੋਹ ਦੇ ਗੈਂਗਸਟਰਾਂ (Gangsters) ਨਾਲ ਸੰਪਰਕ ਵਿੱਚ ਰਹਿੰਦੇ ਹਨ।

ਇਹ ਗੈਂਗਸਟਰ ਅਮਰੀਕਾ, ਮੱਧ ਪੂਰਬ, ਥਾਈਲੈਂਡ, ਫਿਲੀਪੀਨਜ਼ ਅਤੇ ਕੈਨੇਡਾ ਵਿੱਚ ਲੁਕ ਕੇ ਆਪਣਾ ਨੈੱਟਵਰਕ ਚਲਾ ਰਹੇ ਹਨ। ਉਹ ਆਪਣੇ ਗਰੋਹ ਦੇ ਮੈਂਬਰਾਂ ਰਾਹੀਂ ਪੰਜਾਬੀ ਗਾਇਕਾਂ, ਪੰਜਾਬੀ ਖਿਡਾਰੀਆਂ, ਕਾਰੋਬਾਰੀਆਂ, ਡਾਕਟਰਾਂ, ਧਾਰਮਿਕ ਆਗੂਆਂ ਨੂੰ ਧਮਕੀਆਂ ਦੇ ਕੇ ਪੈਸੇ ਵਸੂਲਦੇ ਹਨ ਅਤੇ ਕਤਲ ਵੀ ਕਰ ਰਹੇ ਹਨ।

ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਬੈਠੇ ਲੋਕ ਹੀ ਉਨ੍ਹਾਂ ਨੂੰ ਛੁਪਾਉਣ ਦਾ ਪ੍ਰਬੰਧ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਪੁਲਿਸ ਤੋਂ ਬਚਾਇਆ ਜਾ ਸਕੇ। ਏਜੰਸੀ ਮੁਤਾਬਕ ਇਕੱਠੇ ਕੀਤੇ ਪੈਸੇ ਦੀ ਵਰਤੋਂ ਗੈਂਗਸਟਰਾਂ ਵੱਲੋਂ ਹਥਿਆਰ ਖਰੀਦਣ ਅਤੇ ਅੱਤਵਾਦੀ ਕਾਰਵਾਈਆਂ ਕਰਨ ਲਈ ਕੀਤੀ ਜਾਂਦੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ