ISI ਦੇ ਇਸ਼ਾਰੇ ‘ਤੇ ਜਸ਼ਨ-ਏ-ਆਜ਼ਾਦੀ ਨੂੰ ਖਰਾਬ ਕਰਨ ਦੀ ਸਾਜਿਸ਼, ਅੱਤਵਾਦੀ ਲੰਡਾ ਸਣੇ 11 ਲੋਕਾਂ ‘ਤੇ FIR ਦਰਜ, ਤਿੰਨ ਗ੍ਰਿਫਤਾਰ
ਗੁਆਂਢੀ ਦੇਸ਼ ਦੇ ਅੱਤਵਾਦੀ 15 ਅਗਸਤ ਦੇ ਜਸ਼ਨ ਨੂੰ ਵਿਗਾੜਨ ਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਪੰਜਾਬ ਪੁਲਿਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਅਜਿਹੇ ਇੱਕ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕਰਦਿਆਂ 11 ਅੱਤਵਾਦੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਤੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।
ISI ਦੇ ਇਸ਼ਾਰੇ ‘ਤੇ ਤਿਆਰ ਕੀਤਾ ਨਵਾਂ ਮਡਿਊਲ
ਐੱਸਪੀ-ਆਈ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ‘ਚ ਬੈਠ ਕੇ ਪੰਜਾਬ ਅਤੇ ਹੋਰ ਸੂਬਿਆਂ ‘ਚ ਅੱਤਵਾਦੀ (Terrorist) ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲਖਬੀਰ ਸਿੰਘ ਲੰਡਾ ਨੇ ਕੈਨੇਡਾ ‘ਚ ਰਹਿ ਰਹੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਹਰਵਿੰਦਰ ਸਿੰਘ ਰਿੰਦਾ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਪੰਜਾਬ ‘ਚ ਇੱਕ ਵਾਰ ਫਿਰ ਮਾਹੌਲ ਖਰਾਬ ਕਰਨ ਲਈ ISI ਦੇ ਇਸ਼ਾਰੇ ‘ਤੇ ਤਿਆਰ ਕੀਤਾ ਗਿਆ ਨਵਾਂ ਮੋਡਿਊਲ ਤਿਆਰ ਕੀਤਾ ਸੀ। ਪਰ ਪੰਜਾਬ ਪੁਲਿਸ ਨੇ ਉਸਦੀ ਇਸ ਚਾਲ ਨੂੰ ਸਫਲ ਨਹੀਂ ਹੋਣ ਦਿੱਤਾ।ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ
ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਉਹ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਤੇ ਗੋਲਾ-ਬਾਰੂਦ ਮੰਗਵਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ‘ਚ ਹੈ। ਕਾਰੋਬਾਰੀਆਂ, ਡਾਕਟਰਾਂ ਅਤੇ ਹੋਰ ਅਮੀਰ ਘਰਾਣਿਆਂ ਦੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਵਸੂਲਣ ਅਤੇ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇੰਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨਾਂ ‘ਤੇ ਐਤਵਾਰ ਨੂੰ ਥਾਣਾ ਸਰਹਾਲੀ ‘ਚ ਕੁਝ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਅੱਤਵਾਦੀ ਮਡਿਊਲ ‘ਚ ਇਹ ਲੋਕ ਹਨ ਸ਼ਾਮਿਲ
ਐਸ.ਪੀ.ਆਈ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਨਾਮਜ਼ਦ ਅੱਤਵਾਦੀ ਮਡਿਊਲ ਵਿੱਚ ਲਖਬੀਰ ਸਿੰਘ ਲੰਡਾ (ਕੈਨੇਡਾ), ਹਰਵਿੰਦਰ ਸਿੰਘ ਰਿੰਦਾ, ਲਖਬੀਰ ਸਿੰਘ ਰੋਡੇ (ਪਾਕਿਸਤਾਨ), ਗੁਰਦੇਵ ਸਿੰਘ ਜੈਸਲ, ਸਤਬੀਰ ਸਿੰਘ ਸੱਤਾ (ਯੂਰਪ), ਯਾਦਵਿੰਦਰ ਸਿੰਘ ਯਾਦਾ ਚੰਬਾ ਕਲਾ, ਗੁਰਚਰਨ ਸਿੰਘ ਸ਼ਾਮਲ ਹਨ। ਗੁਰੀ ਲਾਇਨਜ਼, ਗੁਰਵਿੰਦਰ ਸਿੰਘ ਗਿੰਦਾ ਚੰਬਾ ਕਲਾਂ, ਅਰਸ਼ਪ੍ਰੀਤ ਸਿੰਘ ਨੂਰਦੀ, ਜੋਬਨਜੀਤ ਸਿੰਘ ਮਲੀਆ, ਸੁਖਮਨਪ੍ਰੀਤ ਸਿੰਘ ਲਾਇਨਜ਼, ਪ੍ਰਦੀਪ ਸਿੰਘ ਸ਼ੇਰੋਂ। ਜਾਂਚ ‘ਚ ਜੋ ਹੋਰ ਨਾਂ ਸਾਹਮਣੇ ਆਉਣਗੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
