ਕੈਨੇਡਾ ‘ਚ ਬੈਠ ਕੇ ਰਚਦੇ ਹਨ ਸਾਜ਼ਿਸ਼, ਪੰਜਾਬ ਦੀ ਧਰਤੀ ਨੂੰ ਲਾਲ ਕਰਨ ਪਿੱਛੇ ਹਨ ਇਹ ਚਿਹਰੇ
ਗੈਂਗਸਟਰ ਤੋਂ ਅੱਤਵਾਦੀ ਬਣਿਆ ਗੋਲਡੀ ਬਰਾੜ ਅਤੇ ਅਰਸ਼ਦੀਪ ਸਿੰਘ ਡੱਲਾ ਵੀ ਕੈਨੇਡਾ 'ਚ ਬੈਠ ਕੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ 'ਚ ਲੱਗੇ ਹੋਏ ਹਨ। ਗੋਲਡੀ ਬਰਾੜ ਵਿਦੇਸ਼ ਵਿੱਚ ਬੈਠ ਕੇ ਵੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਚਲਾ ਰਿਹਾ ਹੈ। ਇਸ ਦੇ ਨਾਲ ਹੀ ਲਖਬੀਰ ਸਿੰਘ ਲੰਡਾ ਮੋਹਾਲੀ ਅਤੇ ਤਰਨਤਾਰਨ ਵਿੱਚ ਆਰਪੀਜੀ ਹਮਲਿਆਂ ਦਾ ਮਾਸਟਰਮਾਈਂਡ ਹੈ।
ਅਰਸ਼ਦੀਪ ਸਿੰਘ ਡੱਲਾ, ਲਖਬੀਰ ਸਿੰਘ ਲੰਡਾ, ਗੋਲਡੀ ਬਰਾੜ, ਗੁਰਪਤਵੰਤ ਸਿੰਘ ਪੰਨੂੰ, ਪਰਮਜੀਤ ਪੰਮਾ ਅਤੇ ਅਵਤਾਰ ਸਿੰਘ ਖੰਡਾ ਉਹ ਚਿਹਰੇ ਹਨ ਜੋ ਵਿਦੇਸ਼ਾਂ ਵਿੱਚ ਬੈਠ ਕੇ ਹਰ ਰੋਜ਼ ਭਾਰਤ ਵਿਰੁੱਧ ਨਵੀਂ ਸਾਜ਼ਿਸ਼ ਰਚ ਰਹੇ ਹਨ। ਪੰਜਾਬ ‘ਚ ਹਿੰਦੂ ਨੇਤਾਵਾਂ ਦੇ ਕਤਲ, ਗੈਂਗ ਵਾਰ, ਕੰਟਰੈਕਟ ਕਿਲਿੰਗ, ਜਬਰ-ਜ਼ਨਾਹ ਅਤੇ ਸਰਕਾਰੀ ਅਦਾਰਿਆਂ ‘ਤੇ ਹਮਲਿਆਂ ਵਰਗੀਆਂ ਦਰਜਨ ਤੋਂ ਵੱਧ ਘਟਨਾਵਾਂ ਪਿੱਛੇ ਇਹ ਚਿਹਰੇ ਰਹੇ ਹਨ।
ਭਾਰਤ ਵਿਰੁੱਧ ਜਾਂ ਫਿਰ ਸਾਫ ਸ਼ਬਦਾਂ ‘ਚ ਕਹਿਏ ਤਾਂ ਪੰਜਾਬ ਦੀ ਧਰਤੀ ਨੂੰ ਮੁੜ ਲਾਲ ਕਰਨ ਦੀਆਂ ਸਾਜ਼ਿਸ਼ਾਂ ਦੀਆਂ ਤਾਰਾਂ ਕੈਨੇਡਾ ‘ਚ ਮੌਜੂਦ ਖਾਲਿਸਤਾਨੀ ਅੱਤਵਾਦੀਆਂ ਨਾਲ ਸਿੱਧੇ ਤੌਰ ‘ਤੇ ਜੁੜੀਆਂ ਹੋਈਆਂ ਹਨ। ਖੁਫੀਆ ਵਿਭਾਗ ਮੁਤਾਬਕ ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ‘ਚ ਬੈਠਾ ਲਖਬੀਰ ਸਿੰਘ ਲੰਡਾ ਪਾਕਿਸਤਾਨੀ ਖੁਫੀਆ ਏਜੰਸੀ ਦੇ ਇਸ਼ਾਰੇ ‘ਤੇ ਫੰਡਿੰਗ ਦੇ ਆਧਾਰ ‘ਤੇ ਪੰਜਾਬ ‘ਚ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਲਖਬੀਰ ਸਿੰਘ ਲੰਡਾ ਮੁਹਾਲੀ ਅਤੇ ਤਰਨਤਾਰਨ ਵਿੱਚ ਆਰਪੀਜੀ ਹਮਲਿਆਂ ਦਾ ਮਾਸਟਰਮਾਈਂਡ ਹੈ।
ਲਖਬੀਰ ਸਿੰਘ ਲੰਡਾ ‘ਤੇ 15 ਲੱਖ ਰੁਪਏ ਦਾ ਇਨਾਮ
ਅਸਲ ਵਿੱਚ ਪਾਕਿਸਤਾਨ ‘ਚ ਮੌਜੂਦ ਹਰਵਿੰਦਰ ਸਿੰਘ ਰਿੰਦਾ ਆਈਐਸਆਈ ਅਤੇ ਲਖਬੀਰ ਸਿੰਘ ਲੰਡਾ ਵਿਚਾਲੇ ਕੜੀ ਹੈ। ਲੰਡਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ, ਜਿਸ ਦੇ ਖਿਲਾਫ NIA ਨੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। NIA ਨੇ 2017 ‘ਚ ਕੈਨੇਡਾ ਤੋਂ ਫਰਾਰ ਹੋਏ ਲਖਬੀਰ ਸਿੰਘ ਲੰਡਾ ਦੇ ਸਿਰ ‘ਤੇ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ।
ਇਸੇ ਤਰ੍ਹਾਂ ਗੈਂਗਸਟਰ ਤੋਂ ਅੱਤਵਾਦੀ ਬਣਿਆ ਗੋਲਡੀ ਬਰਾੜ ਅਤੇ ਅਰਸ਼ਦੀਪ ਸਿੰਘ ਡੱਲਾ ਵੀ ਕੈਨੇਡਾ ਵਿਚ ਬੈਠ ਕੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿਚ ਰੁੱਝੇ ਹੋਏ ਹਨ। ਪੰਜਾਬ ਦੇ ਰਹਿਣ ਵਾਲੇ ਇਹ ਦੋਵੇਂ ਗੈਂਗਸਟਰ ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ‘ਚ ਬੈਠੇ ਪੰਜਾਬ ‘ਚ ਅੱਤਵਾਦੀ-ਅਪਰਾਧਿਕ ਨੈੱਟਵਰਕ ਚਲਾ ਰਹੇ ਸਨ, ਜਿਸ ‘ਚ ਖਾਲਿਸਤਾਨ ਟਾਈਗਰ ਫੋਰਸ ਅਤੇ ਸਿੱਖ ਫਾਰ ਜਸਟਿਸ ਵਰਗੀਆਂ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਜਥੇਬੰਦੀਆਂ ਦਾ ਸਮਰਥਨ ਕੀਤਾ ਜਾ ਰਿਹਾ ਸੀ। ਪਰ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਦੇ ਅਮਰੀਕਾ ਭੱਜਣ ਦੀ ਖ਼ਬਰ ਹੈ।
ਲਾਰੈਂਸ-ਗੋਲਡੀ ਬਰਾੜ ਦੇ ਗੈਂਗ ‘ਚ 600 ਦੇ ਕਰੀਬ ਗੁਰਗੇ
ਗੋਲਡੀ ਬਰਾੜ ਵੀ ਵਿਦੇਸ਼ ‘ਚ ਬੈਠ ਕੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਚਲਾ ਰਿਹਾ ਹੈ, ਜਿਸ ਵਿੱਚ ਅਮਰੀਕਾ ‘ਚ ਬੈਠਾ ਲਾਰੈਂਸ ਦਾ ਛੋਟਾ ਭਰਾ ਅਨਮੋਲ ਬਿਸ਼ਨੋਈ ਉਸ ਦਾ ਸਾਥ ਦੇ ਰਿਹਾ ਹੈ। ਇਕੱਲੇ ਲਾਰੈਂਸ-ਗੋਲਡੀ ਬਰਾੜ ਦੇ ਗਰੋਹ ਕੋਲ 600 ਦੇ ਕਰੀਬ ਗੁੰਡੇ ਹਨ, ਜਿਨ੍ਹਾਂ ਕੋਲ ਸਾਰੇ ਆਧੁਨਿਕ ਹਥਿਆਰ ਹਨ।
ਇਹ ਵੀ ਪੜ੍ਹੋ
ਇਸੇ ਤਰ੍ਹਾਂ ਅਰਸ਼ਦੀਪ ਡੱਲਾ ਦਾ ਕਰੀਬੀ ਸੁੱਖਾ ਦੂਨੀ ਵੀ ਆਈ.ਐੱਸ.ਆਈ. ਅਤੇ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦੀ ਗੋਦ ‘ਚ ਬੈਠ ਕੇ ਦੇਸ਼ ਵਿਰੁੱਧ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਿਹਾ ਹੈ। ਹਾਲ ਹੀ ‘ਚ NIA ਨੇ ਵੀ ਲੁੱਕਆਊਟ ਸਰਕੂਲਰ ਜਾਰੀ ਕਰਕੇ ਸੁੱਖਾ ਦੂਨੀ ਖਿਲਾਫ ਇਨਾਮ ਦਾ ਐਲਾਨ ਕੀਤਾ ਹੈ।
ਕੈਨੇਡਾ ਵਿੱਚ ਲੁਕੇ ਹੋਏ ਹਨ ਇਹ ਅੱਤਵਾਦੀ
- ਗੁਰਵਿੰਦਰ ਸਿੰਘ- ਪੰਜਾਬ ਦਾ ਮੂਲ ਨਿਵਾਸੀ, ਪਰ ਕੈਨੇਡਾ ਵਿੱਚ ਲੁਕਿਆ ਹੋਇਆ ਹੈ।
- ਸਤਵੀਰ ਸਿੰਘ- ਪੰਜਾਬ ਦਾ ਮੂਲ ਨਿਵਾਸੀ, ਪਰ ਕੈਨੇਡਾ ਵਿੱਚ ਲੁਕਿਆ ਹੋਇਆ ਹੈ।
- ਸਨਵਰ ਢਿੱਲੋਂ- ਕੈਨੇਡੀਅਨ ਗੈਂਗਸਟਰ ਹੈ, ਪਰ ਪਹਿਲਾਂ ਭਾਰਤੀ ਸੀ।
- ਗੁਰਪਿੰਦਰ ਸਿੰਘ- ਪੰਜਾਬ ਦਾ ਵਸਨੀਕ ਹੈ, ਪਰ ਉਹ ਕੈਨੇਡਾ ਵਿੱਚ ਲੁਕਿਆ ਹੋਇਆ ਹੈ।
- ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਕੈਨੇਡਾ ਵਿੱਚ ਲੁਕਿਆ ਹੋਇਆ ਹੈ।
- ਸਤਵੀਰ ਸਿੰਘ ਵੜਿੰਗ ਉਰਫ ਸੈਮ ਕੈਨੇਡਾ ਰਹਿੰਦਾ ਹੈ।
- ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ ਕੈਨੇਡਾ ਵਿੱਚ ਲੁਕਿਆ ਹੋਇਆ ਹੈ।
- ਰਮਨਦੀਪ ਸਿੰਘ ਕੈਨੇਡਾ ਵਿੱਚ ਲੁਕਿਆ ਹੋਇਆ ਹੈ।
- ਇਸ ਤੋਂ ਇਲਾਵਾ ਕਈ ਦਿਨਾਂ ਤੱਕ ਅੰਡਰ ਗਰਾਊਂਡ ਰਹਿਣ ਤੋਂ ਬਾਅਦ ਮੋਸਟ ਵਾਂਟੇਡ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਕੈਨੇਡਾ ‘ਚ ਮੌਜੂਦਗੀ ਲਗਾਤਾਰ ਸਾਹਮਣੇ ਆ ਰਹੀ ਹੈ।