ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਮੁੜ ਕਰਵਾਇਆ ਇੱਕ ਹੋਰ ਖਤਰਨਾਕ ਗੈਂਗਸਟਰ ਦਾ ਕਤਲ

Updated On: 

01 Oct 2023 21:11 PM

ਪੰਜਾਬ ਦੇ ਖਤਰਨਾਕ ਗੈਂਗਸਟਰ ਦੀਪਕ ਮਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਸੋਨੀਪਤ ਤੋਂ ਮਿਲੀ ਸੀ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਬਦਲਾ ਲੈ ਲਿਆ ਹੈ।

ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਮੁੜ ਕਰਵਾਇਆ ਇੱਕ ਹੋਰ ਖਤਰਨਾਕ ਗੈਂਗਸਟਰ ਦਾ ਕਤਲ
Follow Us On

ਚੰਡੀਗੜ੍ਹ। ਹਰਿਆਣਾ ਦੇ ਸੋਨੀਪਤ ਵਿੱਚ ਇੱਕ ਵੱਡੀ ਗੈਂਗ ਵਾਰ ਹੋਈ ਹੈ। ਪੰਜਾਬ ਦੇ ਬਦਨਾਮ ਗੈਂਗਸਟਰ ਦੀਪਕ ਮਾਨ (Deepak Mann) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਸੋਨੀਪਤ ਦੇ ਹਰਸਾਨਾ ਪਿੰਡ ਦੇ ਖੇਤਾਂ ‘ਚੋਂ ਮਿਲੀ। ਦੀਪਕ ਮਾਨ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਮੇਤ ਦਰਜਨਾਂ ਗੰਭੀਰ ਕੇਸ ਦਰਜ ਹਨ। ਪੁਲਿਸ ਕਤਲ ਬਾਰੇ ਸੁਰਾਗ ਲੱਭਣ ਵਿੱਚ ਲੱਗੀ ਹੋਈ ਹੈ।

ਲਾਸ਼ ਮਿਲਣ ‘ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।ਸੂਚਨਾ ਮਿਲਦੇ ਹੀ ਸੋਨੀਪਤ (Sonepat) ਸਦਰ ਥਾਣਾ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸੋਨੀਪਤ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਦੀਪਕ ਮਾਨ ਬੰਬੀਹਾ ਗਰੁੱਪ ਦਾ ਗੈਂਗਸਟਰ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਵਿਦੇਸ਼ੀ ਮੂਲ ਦੇ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਲਈ ਹੈ।

‘ਏ’ ਸ਼੍ਰੇਣੀ ਦਾ ਗੈਂਗਸਟਰ ਸੀ ਦੀਪਕ ਮਾਨ

ਦੀਪਕ ਮਾਨ ਪੰਜਾਬ ਪੁਲਿਸ (Punjab Police) ਦੀ ਸੂਚੀ ਵਿੱਚ ਏ ਸ਼੍ਰੇਣੀ ਦਾ ਗੈਂਗਸਟਰ ਰਿਹਾ ਹੈ। ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਗੋਲਡੀ ਬਰਾੜ ਨੇ ਲਿਖਿਆ ਹੈ ਕਿ ਅਸੀਂ ਆਪਣੇ ਸਾਥੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਸਾਡੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਨ ਵਾਲੇ ਸ਼ੂਟਰਾਂ ਵਿੱਚ ਦੀਪਕ ਵੀ ਸ਼ਾਮਲ ਸੀ ਅਤੇ ਫਰਾਰ ਸੀ। ਹੁਣ ਉਸਨੂੰ ਸਜ਼ਾ ਮਿਲ ਚੁੱਕੀ ਹੈ। ਸਾਡਾ ਸਾਥੀ ਉਸ ਵੇਲੇ ਮਾਰਿਆ ਗਿਆ ਜਦੋਂ ਉਹ ਸੌਂ ਰਿਹਾ ਸੀ। ਜਿਹੜੇ ਬਚੇ ਹਨ ਉਹ ਤਿਆਰ ਹੋ ਜਾਣ। ਅਸੀਂ ਸੁੱਖਾ ਦੁਨੇਕ ਨੂੰ ਮਾਰਿਆ ਹੈ। ਦੇਖਦੇ ਰਹੋ, ਸਾਡੇ ਦੁਸ਼ਮਣ ਇਹ ਨਹੀਂ ਸਮਝਣਗੇ ਕਿ ਉਨਾਂ ਨਾਲ ਕੀ ਹੋ ਰਿਹਾ ਹੈ।

ਵਿਦੇਸ਼ਾਂ ‘ਚ ਬੈਠਕੇ ਲੋਕਾਂ ਦਾ ਕਤਲ ਕਰਵਾ ਰਿਹਾ ਬਰਾੜ

ਇਸ ਸਮੇਂ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਵਿਚ ਬੈਠਾ ਹੈ ਅਤੇ ਉਥੋਂ ਹੀ ਕਤਲ ਕਰਵਾ ਰਿਹਾ ਹੈ। ਉਹ ਆਪਣੇ ਦੁਸ਼ਮਣਾਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਲਾਰੈਂਸ ਬਿਸ਼ਨੋਈ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਹਾਲ ਹੀ ‘ਚ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕੈਨੇਡਾ ‘ਚ ਬੈਠੇ ਗੈਂਗਸਟਰ ਸੁਖਦੁਲ ਸਿੰਘ ਸੁੱਖਾ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਦੀਪਕ ਮਾਨ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਲਲਕਾਰਿਆ ਅਤੇ ਕਿਹਾ ਕਿ ਉਹ ਮੈਨੂੰ ਵੀ ਹੱਥ ਲਗਾ ਕੇ ਦਿਖਾਉਣ। ਕੁਝ ਦਿਨਾਂ ਬਾਅਦ ਦੋਵਾਂ ਗਰੋਹਾਂ ਨੇ ਮਾਨ ਦਾ ਕਤਲ ਕਰਵਾ ਦਿੱਤਾ।

ਕੌਣ ਹੈ ਗੋਲਡੀ ਬਰਾੜ?

ਗੋਲਡੀ ਬਰਾੜ ਦਾ ਅਸਲੀ ਨਾਂ ਸਤਿੰਦਰ ਸਿੰਘ ਬਰਾੜ ਹੈ। ਉਹ ਮਸ਼ਹੂਰ ਗਾਇਕ-ਰਾਜਨੇਤਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਥਿਤ ਮਾਸਟਰਮਾਈਂਡ ਹੈ। ਉਹ ਕੈਨੇਡਾ ਵਿੱਚ ਸਭ ਤੋਂ ਵੱਧ ਲੋੜੀਂਦੇ ਚੋਟੀ ਦੇ 25 ਵਿੱਚੋਂ ਇੱਕ ਹੈ। ਮੰਨਿਆ ਜਾਂਦਾ ਹੈ ਕਿ ਗੋਲਡੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕਈ ਹੋਰਾਂ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਉਸ ‘ਤੇ ਕਤਲ, ਕਤਲ ਦੀ ਕੋਸ਼ਿਸ਼, ਕਤਲ ਦੀ ਸਾਜ਼ਿਸ਼ ਰਚਣ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹਨ।

ਗੋਲਡੀ ਬਰਾੜ ਕਿੱਥੇ ਹੈ?

ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਸੁਖਦੁਲ ਸਿੰਘ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਲੁਕ ਗਿਆ ਹੈ। ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਗੋਲਡੀ ਕੈਨੇਡਾ ਛੱਡ ਕੇ ਇਸ ਸਮੇਂ ਅਮਰੀਕਾ ਵਿਚ ਲੁਕਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਗੋਲਡੀ ਅਮਰੀਕਾ ਵਿੱਚ ਇੱਕ ਸਥਾਨਕ ਟਰਾਂਸਪੋਰਟੇਸ਼ਨ ਫਰਮ ਵਿੱਚ ਕੰਮ ਕਰਦਾ ਹੈ। ਉਸ ਨੇ ਇਸ ਫਰਮ ਵਿੱਚ ਆਪਣੀ ਅਸਲ ਪਛਾਣ ਛੁਪਾਈ ਹੋਈ ਹੈ। ਸਾਰੇ ਗੈਂਗ ਦੇ ਗੈਂਗਸਟਰ ਉਸ ਦਾ ਠਿਕਾਣਾ ਲੱਭਣ ਵਿੱਚ ਲੱਗੇ ਹੋਏ ਹਨ।