ਜਲੰਧਰ ਦੇ ਹਰਦਿਆਲ ਨਗਰ ‘ਚ NIA ਦੀ ਛਾਪੇਮਾਰੀ, ਦੋ ਘਰਾਂ ਦੀ ਕੀਤੀ ਤਲਾਸ਼ੀ

Updated On: 

18 Oct 2026 11:17 AM IST

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, NIA ਦੀ ਟੀਮ ਕਿਸੇ ਪੁਰਾਣੇ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਜਲੰਧਰ ਪਹੁੰਚੀ ਸੀ। ਛਾਪੇਮਾਰੀ ਦੌਰਾਨ ਟੀਮ ਦੇ ਨਾਲ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਵੀ ਮੌਜੂਦ ਸੀ। ਇਸ ਕਾਰਵਾਈ ਦੇ ਮੱਦੇਨਜ਼ਰ ਇਲਾਕੇ 'ਚ ਪੁਲਿਸ ਵੱਲੋਂ ਨਾਕਾਬੰਦੀ ਵੀ ਕੀਤੀ ਗਈ ਸੀ।

ਜਲੰਧਰ ਦੇ ਹਰਦਿਆਲ ਨਗਰ ਚ NIA ਦੀ ਛਾਪੇਮਾਰੀ, ਦੋ ਘਰਾਂ ਦੀ ਕੀਤੀ ਤਲਾਸ਼ੀ

ਜਲੰਧਰ ‘ਚ ਹਰਦਿਆਲ ਨਗਰ ਇਲਾਕੇ ‘ਚ ਸ਼ਨੀਵਾਰ ਨੂੰ ਕੌਮੀ ਜਾਂਚ ਏਜੰਸੀ (NIA) ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ, ਟੀਮ ਨੇ ਇਲਾਕੇ ਦੇ ਦੋ ਘਰਾਂ ਦੀ ਤਲਾਸ਼ੀ ਲਈ ਤੇ ਇਸ ਦੌਰਾਨ ਕੁਝ ਦਸਤਾਵੇਜ਼ ਵੀ ਆਪਣੇ ਕਬਜ਼ੇ ‘ਚ ਲਏ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕਰੀਬ 3 ਤੋਂ 4 ਘੰਟੇ ਤੱਕ ਚੱਲੀ, ਜਿਸ ਤੋਂ ਬਾਅਦ ਟੀਮ ਦੇਰ ਸ਼ਾਮ ਉੱਥੋਂ ਰਵਾਨਾ ਹੋ ਗਈ।

ਪੁਰਾਣੇ ਮਾਮਲੇ ਦੀ ਜਾਂਚ ਦੇ ਸਬੰਧ ‘ਚ ਹੋਈ ਛਾਪੇਮਾਰੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, NIA ਦੀ ਟੀਮ ਕਿਸੇ ਪੁਰਾਣੇ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਜਲੰਧਰ ਪਹੁੰਚੀ ਸੀ। ਛਾਪੇਮਾਰੀ ਦੌਰਾਨ ਟੀਮ ਦੇ ਨਾਲ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਵੀ ਮੌਜੂਦ ਸੀ। ਇਸ ਕਾਰਵਾਈ ਦੇ ਮੱਦੇਨਜ਼ਰ ਇਲਾਕੇ ‘ਚ ਪੁਲਿਸ ਵੱਲੋਂ ਨਾਕਾਬੰਦੀ ਵੀ ਕੀਤੀ ਗਈ ਸੀ।

ਚਰਚਾ ਹੈ ਕਿ ਇਹ ਕਾਰਵਾਈ ਸਾਲ 2021-22 ਦੌਰਾਨ ਗ੍ਰਨੇਡ ਸਮੇਤ ਕੁਝ ਲੋਕਾਂ ਦੇ ਫੜੇ ਜਾਣ ਦੇ ਮਾਮਲੇ ਨਾਲ ਸਬੰਧਤ ਹੋ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੇ ਤਾਰ ਮਾਨਸਾ ਨਾਲ ਜੁੜੇ ਹੋ ਸਕਦੇ ਹਨ। ਹਾਲਾਂਕਿ, ਛਾਪੇਮਾਰੀ ਦੇ ਅਸਲ ਕਾਰਨਾਂ ਤੇ ਇਸ ਮਾਮਲੇ ਨਾਲ ਸਬੰਧਤ ਹੋਰ ਤੱਥਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਏਸੀਪੀ ਨੇ ਕਿਹਾ- ਉਨ੍ਹਾਂ ਦੇ ਧਿਆਨ’ਚ ਅਜਿਹੀ ਕੋਈ ਜਾਣਕਾਰੀ ਨਹੀਂ

NIA ਦੀ ਕਾਰਵਾਈ ਦੌਰਾਨ ਟੀਮ ਨੇ ਦੋ ਘਰਾਂ ਦੀ ਤਲਾਸ਼ੀ ਲੈ ਕੇ ਕੁਝ ਦਸਤਾਵੇਜ਼ ਇਕੱਠੇ ਕੀਤੇ। ਇਸ ਤੋਂ ਬਾਅਦ ਟੀਮ ਵਾਪਸ ਚਲੀ ਗਈ। ਇਸ ਮਾਮਲੇ ਸਬੰਧੀ ਜਦੋਂ ਏਸੀਪੀ ਮਨਮੋਹਨ ਸਿੰਘ ਨਾਲ ਫ਼ੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ, NIA ਦੀ ਇਸ ਕਾਰਵਾਈ ਨੂੰ ਲੈ ਕੇ ਜਾਂਚ ਦੇ ਕਾਰਨਾਂ ਤੇ ਮਾਮਲੇ ਦੀ ਪੂਰੀ ਜਾਣਕਾਰੀ ਬਾਰੇ ਅਧਿਕਾਰਤ ਬਿਆਨ ਦੀ ਉਡੀਕ ਹੈ।

Loading...
Unable to load recommendations.
Follow Us