AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Amrit Pal Singh: ਇਸ ਵਾਰ ਪੰਜਾਬ ਪੁਲਿਸ ਕਿੰਨੀ ਮੁਸਤੈਦ, ਕੀ ਗ੍ਰਿਫਤ ‘ਚ ਹੋਵੇਗਾ ਅੰਮ੍ਰਿਤਪਾਲ ਸਿੰਘ?

Amritpal Singh ਨੂੰ ਲੈ ਕੇ ਜਿਨਾਂ ਡਰ ਫੈਲਾ ਦਿਆ ਗਿਆ ਹੈ, ਅਸਲ ਵਿੱਚ ਉਹ ਇਸ ਲਾਇਕ ਨਹੀਂ ਸੀ। ਭਾਵੇਂ ਉਸ ਨੂੰ ਵੱਧ ਤੋਂ ਵੱਧ ਬਦਨਾਮ ਕਰਨ ਦੀ ਕਵਾਇਦ ਹੀ ਕਿਉਂ ਨਾ ਰਹੀ ਹੋਵੇ ਹੋਵੇ। ਪਰ ਇਸ ਨਾਲ ਪੰਜਾਬ ਸਰਕਾਰ ਅਤੇ ਪੁਲਿਸ ਦੀ ਬਦਨਾਮੀ ਘੱਟ ਨਹੀਂ ਹੋ ਰਹੀ ਹੈ।

tv9-punjabi
| Updated On: 07 Apr 2023 13:52 PM IST
Share
Amritpal Singh: ਆਪਣੇ ਆਪ ਨੂੰ ਖਾਲਿਸਤਾਨ ਅਤੇ ਖਾਲਿਸਤਾਨੀਆਂ ਦਾ ਸ਼ੁਭਚਿੰਤਕ ਦੱਸਣ ਵਿੱਚ ਅੰਨ੍ਹਾ, ਹਰ ਪਾਸਿਓਂ ਫਸਿਆ ਹੋਇਆ ਅੱਤਵਾਦੀ ਅੰਮ੍ਰਿਤਪਾਲ ਸਿੰਘ (Amritpal Singh) ਆਪ ਤਾਂ ਤਰਸਯੋਗ ਹਾਲਤ ਵਿੱਚ ਭਟਕ ਹੀ ਰਿਹਾ ਹੈ। ਹੁਣ ਇਹ ਪੰਜਾਬ ਪੁਲਿਸ ਅਤੇ ਭਗਵੰਤ ਮਾਨ ਸਰਕਾਰ ਦੇ ਗਲੇ ਦੀ ਹੱਡੀ ਵੀ ਬਣਦਾ ਜਾ ਰਿਹਾ ਹੈ। ਜਦੋਂ ਤੋਂ ਕੇਂਦਰ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਦੇ ਕੰਨ ਕੱਸੇ ਹਨ , ਉਦੋਂ ਤੋਂ ਹੀ ਪੰਜਾਬ ਪੁਲਿਸ ਤੇ ਹਾਕਮਾਂ ਦੀ ਨੀਂਦ ਉੱਡ ਗਈ ਹੈ। ਹੁਣ ਜਿਵੇਂ ਹੀ ਅੰਮ੍ਰਿਤਪਾਲ ਸਿੰਘ ਦੇ ਫੜੇ ਜਾਣ ਜਾਂ ਸਰੇਂਡਰ ਕਰਨ ਦੀਆਂ ਖ਼ਬਰਾਂ ਉੱਡਣੀਆਂ ਸ਼ੁਰੂ ਹੋ ਗਈਆਂ ਹਨ ਤਾਂ ਪੰਜਾਬ ਸਰਕਾਰ ਅਤੇ ਉਥੋਂ ਦੀ ਪੁਲਿਸ ਫਿਰ ਤੋਂ ਚੌਕਸ ਹੋ ਗਈ ਹੈ। ਅਸਲ ਵਿੱਚ ਖਾਲਿਸਤਾਨ ਸਮਰਥਕਾਂ ਦਾ ਹੀਰੋ ਬਣ ਕੇ ਨਿਕਲਿਆ ਅੱਤਵਾਦੀ ਅੰਮ੍ਰਿਤਪਾਲ ਸਿੰਘ ਹੀਰੋ ਬਣਨ ਦੀ ਝੂਠੀ ਇੱਛਾ ਵਿੱਚ ਜ਼ੀਰੋ ਹੋ ਗਿਆ ਹੈ। ਦੂਜੇ ਪਾਸੇ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਕੇਂਦਰ ਨੇ ਇੱਕ ਪੰਜਾਬ ਸਰਕਾਰ ਦੇ ਕੰਨ ਕੱਸੇ ਹਨ, ਉਦੋਂ ਤੋਂ ਉਨ੍ਹਾ ਦੀ ਵੀ ਨੀਂਦ ਉੱਡੀ ਹੋਈ ਹੈ। ਆਓ ਜਾਣਦੇ ਹਾਂ ਅਜਿਹੇ ਦਹਿਸ਼ਤਗਰਦ ਅੰਮ੍ਰਿਤਪਾਲ ਸਿੰਘ ਦੀ ਸੰਭਾਵਿਤ ਗ੍ਰਿਫਤਾਰੀ ਜਾਂ ਆਤਮ ਸਮਰਪਣ ਨੂੰ ਲੈ ਕੇ ਪੰਜਾਬ ਵਿੱਚ ਕੀ ਚੱਲ ਰਿਹਾ ਹੈ। ਕਿੱਥੇ ਹੈ ਅੰਮ੍ਰਿਤਪਾਲ ਸਿੰਘ? ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਛੱਡ ਕੇ ਸ਼ਾਇਦ ਕਿਸੇ ਸੂਬੇ ਦੀ ਪੁਲਿਸ ਨੂੰ ਇਹ ਪਤਾ ਹੋਵੇ! ਕਿਉਂਕਿ ਪੰਜਾਬ ਪੁਲਿਸ ਦੇ ਗਲੇ ਦੀ ਹੱਡੀ ਤਾਂ ਉਹ ਪਹਿਲਾਂ ਹੀ ਬਣਿਆ ਹੋਇਆ ਹੈ। ਇਸੇ ਕਰਕੇ ਅੰਮ੍ਰਿਤਪਾਲ ਸਿੰਘ ਪੰਜਾਬ ਸਰਕਾਰ ਅਤੇ ਉਥੋਂ ਦੀ ਪੁਲਿਸ ਲਈ ਨਾ ਤਾਂ ਥੁੱਕਦੇ ਬਣ ਰਿਹਾ ਹੈ ਅਤੇ ਨਾ ਹੀ ਨਿਗਲਦੇ ਬਣ ਰਿਹਾ ਹੈ।

ਅੰਮ੍ਰਿਤਪਾਲ ਨੂੰ ਕਬਜੇ ਚ ਲੈਣ ਦੀ ਕੋਸ਼ਿਸ਼ ‘ਚ NIA

ਹੁਣ ਜਦੋਂ ਅੰਮ੍ਰਿਤਪਾਲ ਸਿੰਘ ਦੇ ਮੁੜਵਿਸਾਖੀ ਦੇ ਆਲੇ-ਦੁਆਲੇ ਬਾਹਰ ਆਉਣ ਦੀ ਚਰਚਾ ਸ਼ੁਰੂ ਹੋ ਗਈ ਹੈ, ਉਦੋਂ ਤੋਂ ਹੀ ਪੰਜਾਬ ਪੁਲਿਸ ਅਲਰਟ ਮੋਡ ‘ਤੇ ਆ ਗਈ ਹੈ। ਸੂਬਾ ਪੁਲਿਸ ਦਾ ਜਿਆਦਾਤਰ ਖੁਫੀਆ ਤੰਤਰ ਉਨ੍ਹਾਂ ਸਾਰੇ ਗਲੀ ਅਤੇ ਮੁਹੱਲਿਆਂ ਵਿੱਚ ਘੁੰਮ ਰਿਹਾ ਹੈ ਜਿੱਥੋਂ ਉਸਨੂੰ ਅੰਮ੍ਰਿਤਪਾਲ ਸਿੰਘ ਦੇ ਗੁਜ਼ਰਨ ਦੀ ਸੂਚਨਾ ਮਿਲਦੀ ਹੈ। ਮੁਸ਼ਕਿਲ ਇਹ ਹੈ ਕਿ ਪੰਜਾਬ ਪੁਲਿਸ ਖੁਦ ਅੰਮ੍ਰਿਤਪਾਲ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਦੂਜੇ ਪਾਸੇ ਕੇਂਦਰੀ ਜਾਂਚ ਏਜੰਸੀ (NIA) ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘੇਰੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਕੀ ਕਿਹਾ ਸਾਬਕਾ ਡਿਪਟੀ ਸਕੱਤਰ ਨੇ?

ਟੀਵੀ9 ਭਾਰਤਵਰਸ਼ (ਡਿਜੀਟਲ) ਨਾਲ ਵਿਸ਼ੇਸ਼ ਗੱਲਬਾਤ ਵਿੱਚ, ਰਾਅ ਦੇ ਸਾਬਕਾ ਡਿਪਟੀ ਸਕੱਤਰ ਐਨਕੇ ਸੂਦ ਨੇ ਕਿਹਾ ਹੈ ਕਿ ਸਾਡੀਆਂ ਏਜੰਸੀਆਂ ਕੋਲ ਇੰਨਾ ਜ਼ਬਰਦਸਤ ਇਨਪੁਟ ਸੀ ਕਿ ਭਾਰਤ ਸਰਕਾਰ ਨੇ ਕਿਸੇ ਦੀ ਵੀ ਗੱਲ ਨਾ ਮੰਨ ਕੇ ਅੱਤਵਾਦੀ ਅੰਮ੍ਰਿਤਪਾਲ ਸਿੰਘ ਨੂੰ ਉਸਦੇ ਰਹਿਮ ‘ਤੇ ਛੱਡ ਦਿੱਤਾ। ਬਸ ਉਹ ਭਾਰਤ ਦੀ ਹੱਦ ਤੋਂ ਬਾਹਰ ਨਹੀਂ ਜਾ ਸਕੇ, ਸਾਡੀਆਂ ਏਜੰਸੀਆਂ ਇਸ ਵੱਲ ਵਿਸ਼ੇਸ਼ ਧਿਆਨ ਦੇਣਗੀਆਂ। ਰਾਅ ਦਾ ਸਾਬਕਾ ਅਧਿਕਾਰੀ ਹੋਣ ਦੇ ਨਾਤੇ, ਮੈਂ ਜਾਣਦਾ ਹਾਂ ਕਿ ਸਾਡੀਆਂ ਖੁਫੀਆ ਏਜੰਸੀਆਂ ਕਿਵੇਂ ਕੰਮ ਕਰਦੀਆਂ ਹਨ। ਅੰਮ੍ਰਿਤਪਾਲ ਸਿੰਘ ਸੋਚ ਰਿਹਾ ਹੈ ਕਿ ਉਸ ਨੇ ਭਾਰਤ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਨੂੰ ਚਕਮਾ ਦੇ ਦਿੱਤਾ ਹੈ। ਅਜਿਹਾ ਨਹੀਂ ਹੈ। ਅੰਮ੍ਰਿਤਪਾਲ ਸਿੰਘ ਕਿਸੇ ਵੀ ਦੇਸ਼ ਦੀ ਸਰਕਾਰੀ ਮਸ਼ੀਨਰੀ ਜਾਂ ਖੁਫੀਆ ਏਜੰਸੀ ਵਾਂਗ ਦਿਮਾਗ ਨਹੀਂ ਰੱਖ ਸਕਦਾ। ਇਹ ਸਿਰਫ ਕੁਝ ਭਾਰਤ ਵਿਰੋਧੀ ਦੇਸ਼ਾਂ ਵੱਲੋਂ ਭਾਰਤ ਵਿਰੁੱਧ ਤਿਆਰ ਕੀਤਾ ਗਿਆ ਮੋਹਰਾ ਹੈ।

ਭਾਰਤ ਨੇ ਜਾਣਬੁੱਝ ਕੇ ਢਿੱਲੀ ਕੀਤੀ ਹੈ ਅੰਮ੍ਰਿਤਪਾਲ ਸਿੰਘ ਦੀ ਲਗਾਮ

ਅਜਿਹੀ ਸਥਿਤੀ ਵਿੱਚ, ਮੈਂ ਮਹਿਸੂਸ ਕਰਦਾ ਹਾਂ ਕਿ ਅਸੀਂ (ਭਾਰਤ) ਨੇ ਜਾਣਬੁੱਝ ਕੇ ਅੰਮ੍ਰਿਤਪਾਲ ਸਿੰਘ ਦੀ ਲਗਾਮ ਨੂੰ ਢਿੱਲੀ ਕਰ ਦਿੱਤਾ ਹੈ। ਤਾਂ ਜੋ ਜਦੋਂ ਉਹ ਭੱਜਦਾ-ਦੌੜਦਾ ਥੱਕ ਜਾਵੇ ਅਤੇ ਥੱਕ ਕੇ ਖੁਦ ਹੀ ਭਾਰਤ ਦੇ ਪੈਰੀਂ ਪੈ ਜਾਵੇ ਤਾਂ ਉਸ ਨੂੰ ਫੜ ਲਿਆ ਜਾਵੇ। ਜੋ ਕਿ ਫਿਲਹਾਲ ਨਹੀਂ ਹੋ ਰਿਹਾ। ਭਾਰਤੀ ਏਜੰਸੀਆਂ ਦੀ ਰਣਨੀਤੀ ਦੇ ਸਾਹਮਣੇ ਪਾਣੀ ਮੰਗ ਰਿਹਾ ਅੰਮ੍ਰਿਤਪਾਲ ਸਿੰਘ ਦੀ ਇਹ ਇੱਛਾ ਜ਼ਰੂਰ ਹੋਵੇਗੀ ਕਿ ਕੋਈ ਉਸ ਨੂੰ ਫੜ ਲਵੇ ਤਾਂ ਜੋ ਫਰਾਰ ਹੋਣ ਦੌਰਾਨ ਉਸ ਨੂੰ ਜਿਸ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਤੋਂ ਰਾਹਤ ਮਿਲ ਸਕੇ। ਜਦੋਂ ਕਿ ਸਾਡੀਆਂ ਏਜੰਸੀਆਂ ਹੁਣ ਉਸਨੂੰ ਹੋਰ ਵੀ ਛਕਾਉਣ ਲਈ ਇੱਧਰ ਤੋਂ ਉੱਧਰ ਭੱਜਣ ਲਈ ਮਜਬੂਰ ਕਰ ਰਹੀਆਂ ਹੋਣਗੀਆਂ! ਇਹ ਮੇਰਾ ਨਿੱਜੀ ਵਿਚਾਰ ਹੈ। ਸੰਭਵ ਹੈ ਕਿ ਸਾਡੀਆਂ ਏਜੰਸੀਆਂ ਅਤੇ ਸਰਕਾਰਾਂ ਨੇ ਮੇਰੀ ਸੋਚ ਤੋਂ ਅੱਗੇ ਵਧ ਕੇ ਦੇਸ਼ ਦੇ ਹਿੱਤ ਵਿੱਚ ਮੇਰੇ ਨਾਲੋਂ ਬਿਹਤਰ ਯੋਜਨਾਬੰਦੀ ਕੀਤੀ ਹੋਵੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...