Amritpal ਨੂੰ ਤਿਆਰ ਕਰਨ ਵਾਲਿਆਂ ਦੇ ਘਰ ਸਾਡੇ ਹੋਰ ਵੀ ਦੁਸ਼ਮਣ ਪੱਲ ਰਹੇ!
India's Most Wanted ਇੰਟਰਨੈਸ਼ਨਲ ਕ੍ਰਿਮਿਨਲਸ ਦੀ ਬਲੈਕ ਲਿਸਟ ਤਿਆਰ ਕੀਤੀ ਗਈ ਹੈ। ਸੂਚੀ ਵਿੱਚ 28 ਮੋਸਟ ਵਾਂਟੇਡ ਦੇ 14 ਦੇਸ਼ਾਂ ਵਿੱਚ ਲੁਕੇ ਹੋਣ ਦਾ ਜਿਕਰ ਹੈ। ਇਹ ਬਲੈਕ ਲਿਸਟ ਅਜਿਹੇ ਨਾਜ਼ੁਕ ਸਮੇਂ 'ਚ ਸਾਹਮਣੇ ਆਈ ਹੈ, ਜਦੋਂ ਕੈਨੇਡਾ ਅਤੇ ਅਮਰੀਕਾ 'ਚ ਤਿਆਰ ਕਰਕੇ ਭਾਰਤ ਭੇਜੇ ਗਏ ਦਹਿਸ਼ਤਗਰਦ ਅੰਮ੍ਰਿਤਪਾਲ ਸਿੰਘ ਲਈ ਸਿਰਦਰਦੀ ਬਣਿਆ ਹੋਇਆ ਹੈ।
ਭਾਰਤ ਵਿਰੋਧੀ ਜਿਨ੍ਹਾਂ ਦੇਸ਼ਾਂ ਨੇ ਖਾਲਿਸਤਾਨ ਸਰਮਥਕ ਦਹਿਸ਼ਤਗਰਦ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਤਿਆਰ ਕਰਕੇ ਪੰਜਾਬ ਭੇਜਿਆ, ਉਨ੍ਹਾਂ ਦੇਸ਼ਾਂ ਦੀ ਗੋਦ ਕਹੀਏ ਜਾਂ ਗੁਫਾ… ਵਿੱਚ ਹਾਲੇ ਵੀ ਹਿੰਦੁਸਤਾਨ ਦੇ ਕਈ ਦੁਸ਼ਮਣ ਪੱਲ ਰਹੇ ਹਨ। ਇਸ ਦਾ ਖੁਲਾਸਾ ਉਦੋਂ ਹੋਇਆ, ਜਦੋਂ ਭਾਰਤ ਸਰਕਾਰ ਨੇ ਉਨ੍ਹਾਂ ਸਾਰੇ ਮੋਸਟ ਵਾਂਟੇਡ ਅਪਰਾਧੀਆਂ ਦਾ ਲੇਖਾ-ਜੋਖਾ ਉਜਾਗਰ ਕੀਤਾ ਜੋ ਭਾਰਤ ਤੋਂ ਭੱਜ ਕੇ ਇਨ੍ਹਾਂ ਦੁਸ਼ਮਣ ਦੇਸ਼ਾਂ ਵਿੱਚ ਲੁਕੇ ਹੋਏ ਹਨ।
ਇਨ੍ਹਾਂ ਵਿੱਚ ਕੈਨੇਡਾ, ਅਮਰੀਕਾ, ਯੂਏਈ ਸਮੇਤ ਕੁੱਲ 14 ਦੇਸ਼ ਸ਼ਾਮਲ ਹਨ। ਇਨ੍ਹਾਂ ਮੋਸਟ ਵਾਂਟੇਡ ਅਪਰਾਧੀਆਂ ਵਿੱਚੋਂ 28 ਦੀ ਅਪਰਾਧ ਕੁੰਡਲੀ ਹਾਲ ਹੀ ਵਿੱਚ ਭਾਰਤ ਸਰਕਾਰ ਨੇ ਖੰਗਾਲ ਲਈ ਹੈ। ਇਨ੍ਹਾਂ ਵਿੱਚ ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ ਵਰਗੇ ਬਦਨਾਮ ਅੰਤਰਰਾਸ਼ਟਰੀ ਮੋਸਟ ਵਾਂਟੇਡ ਅਪਰਾਧੀ ਸ਼ਾਮਲ ਹਨ। ਭਾਰਤੀ ਏਜੰਸੀਆਂ ਉਨ੍ਹਾਂ ਨੂੰ ਸੱਤ ਸਮੁੰਦਰੋਂ ਪਾਰ ਤੋਂ ਘਸੀਟ ਕੇ ਲਿਆਉਣ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰ ਰਹੀਆਂ ਹਨ।
28 ਮੋਸਟ ਵਾਂਟੇਡ ਅਪਰਾਧੀਆਂ ਦਾ ਲੇਖਾ-ਜੋਖਾ
ਭਾਰਤ ਸਰਕਾਰ ਵੱਲੋਂ ਬਣਾਈ ਗਈ ਸੂਚੀ ਵਿੱਚ ਭਾਰਤ ਦੇ ਸਾਰੇ 28 ਸਭ ਤੋਂ ਵੱਧ ਲੋੜੀਂਦੇ ਅੰਤਰਰਾਸ਼ਟਰੀ ਅਪਰਾਧੀਆਂ ਦਾ ਲੇਖਾ-ਜੋਖਾ ਮੌਜੂਦ ਹੈ, ਜਿਨ੍ਹਾਂ ਨੂੰ ਭਾਰਤੀ ਖੁਫੀਆ ਅਤੇ ਜਾਂਚ ਏਜੰਸੀਆਂ ਲੰਬੇ ਸਮੇਂ ਤੋਂ ਲੱਭ ਰਹੀਆਂ ਸਨ। ਇਨ੍ਹਾਂ ਸਾਰਿਆਂ ‘ਤੇ ਵਿਦੇਸ਼ਾਂ ‘ਚ ਲੁਕ ਕੇ ਭਾਰਤ ਵਿਰੁੱਧ ਜੰਗ ਛੇੜਨ ਅਤੇ ਭਾਰਤ ‘ਚ ਅਪਰਾਧਿਕ ਗਤੀਵਿਧੀਆਂ ਕਰਵਾਉਣ ਵਰਗੇ ਗੰਭੀਰ ਦੋਸ਼ ਹਨ। ਉਨ੍ਹਾਂ ਵਿਰੁੱਧ ਦੇਸ਼ ਦੇ ਸਾਰੇ ਥਾਣਿਆਂ ਅਤੇ ਜਾਂਚ ਏਜੰਸੀਆਂ (ਭਾਰਤ ਵਿੱਚ) ਵਿੱਚ ਕੇਸ ਪੈਂਡਿੰਗ ਹਨ। ਵਿਦੇਸ਼ਾਂ ਵਿੱਚ ਬੈਠ ਕੇ ਭਾਰਤ ਵਿੱਚ ਸਿੱਧੂ ਮੂਸੇਵਾਲਾ ਵਰਗੇ ਕਤਲਕਾਂਡ ਤੱਕ ਕਰਵਾ ਵੀ ਆਪਣੇ ਆਪ ਨੂੰ ਬਚਾ ਕੇ ਰੱਖੇ ਹੋਏ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ