NIA ਦਾ ਅੱਤਵਾਦੀਆਂ ਤੇ ਗੈਂਗਸਟਰਾਂ ‘ਤੇ ਸਿਕੰਜ਼ਾ, 8 ਗੈਂਗਸਟਰਾਂ ‘ਤੇ ਰੱਖਿਆ ਇਨਾਮ

Updated On: 

23 Jun 2023 14:30 PM

ਐਨਆਈਏ ਵੱਲੋਂ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਫੜਨ ਲਈ 1 ਤੋਂ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। NIA ਨੇ ਲੱਕੀ ਪਟਿਆਲ ਅਤੇ ਅਤੱਵਾਦੀ ਅਰਸ਼ਦੀਪ ਡਾਲਾ 'ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ।

NIA ਦਾ ਅੱਤਵਾਦੀਆਂ ਤੇ ਗੈਂਗਸਟਰਾਂ ਤੇ ਸਿਕੰਜ਼ਾ, 8 ਗੈਂਗਸਟਰਾਂ ਤੇ ਰੱਖਿਆ ਇਨਾਮ

ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਪੰਜਾਬ ਪੁਲਿਸ ਨੂੰ ਭੇਜੀ ਰਿਪੋਰਟ

Follow Us On

NIA Action: NIA ਵੱਲੋਂ ਪੰਜਾਬ ਅਤੇ ਹਰਿਆਣਾ ਦੇ 8 ਗੈਂਗਸਟਰਾਂ ਨੂੰ ਭਗੋੜਾ ਐਲਾਨਿਆ ਹੈ। ਐਨਆਈਏ ਵੱਲੋਂ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਫੜਨ ਲਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਅੱਤਵਾਦੀਆਂ ਤੇ ਗੈਂਗਸਟਰਾਂ (Gangsters) ਨੂੰ ‘ਤੇ NIA ਨੇ 1 ਤੋਂ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਇਸ ਲਿਸਟ ਵਿੱਚ ਵਿਦੇਸ਼ ਤੋਂ ਬੰਬੀਹਾ ਗਰੁੱਪ ਨੂੰ ਆਪਰੇਟ ਕਰ ਰਹੇ ਲੱਕੀ ਪਟਿਆਲ ਅਤੇ ਅਤੱਵਾਦੀ ਅਰਸ਼ਦੀਪ ਡਾਲਾ ‘ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।

ਗੈਂਗਸਟਰਾਂ ਦੀ ਤਸਵੀਰਾਂ ਵਾਲਾ ਇਸ਼ਤੇਹਾਰ ਜਾਰੀ

ਗੁਰਪਿੰਦਰ ਡੱਲਾ ਅਤੇ ਸੁੱਖਾ ਦੁੱਨੇਕੇ ‘ਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸੰਦਪੀਪ ਬੰਦਰ ਅਤੇ ਦਿਨੇਸ਼ ਗਾਂਧੀ ਤੇ ਵੀ 1-1 ਲੱਖ ਰੁਪਏ ਦਾ ਇਨਾਮ (Reward) ਰੱਖਿਆ ਗਿਆ ਹੈ। ਇਹ ਸਾਰੇ ਗੈਂਗਸਟਰ ਕਾਫੀ ਸਮੇਂ ਤੋਂ ਫਰਾਰ ਹਨ। ਇਨ੍ਹਾਂ ਵਿੱਚ ਜਿਆਦਾਤਰ ਗੈਂਗਸਰ ਵਿਦੇਸ਼ਾਂ ਵਿੱਚ ਲੁੱਕੇ ਹੋਏ ਹਨ ਅਤੇ ਉੱਥੇ ਬੈਠੇ ਹੀ ਸਾਰਾ ਨੈੱਟਵਰਕ ਚੱਲਾ ਰਹੇ ਹਨ।

NIA ਵੱਲੋਂ ਸਾਰਿਆਂ ਗੈਂਗਸਟਰਾਂ ਦੀ ਤਸਵੀਰਾਂ ਵਾਲਾ ਇਸ਼ਤੇਹਾਰ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਜੋ ਵੀ ਇਨ੍ਹਾਂ ਗੈਗਸਟਰਾਂ ਦਾ ਨਾਮ ਅਤੇ ਪੱਤਾ ਸਾਂਝਾ ਕਰੇਗਾ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। NIA ਨੇ ਕਰੀਬ ਇੱਕ ਹਫਤਾ ਪਹਿਲਾਂ ਵੀ ਕੁਝ ਗੈਂਗਸਟਰ ਅਤੇ ਅੱਤਵਾਦੀਆਂ ਦੇ ਨਾਮ ਜਾਰੀ ਕੀਤੇ ਗਏ ਸਨ.

NIA ਨੂੰ ਕਿਵੇਂ ਦਿੱਤੀ ਜਾਵੇ ਸੂਚਨਾ

NIA ਨੂੰ ਸੂਚਨਾ ਦੇਣ ਲਈ ਤੁਸੀਂ info.nia@gov.in ਇਮੇਲ ‘ਤੇ ਜਾਂ ਫ਼ਿਰ 01124368800 ‘ਤੇ ਫ਼ੋਨ ਕਰ ਜਾਣਕਾਰੀ ਦੇ ਸਕਦੇ ਹੋ। NIA ਵੱਲੋਂ ਇਨ੍ਹਾਂ ਗੈਗਸਟਰਾਂ ਅਤੇ ਦੇਸ਼ ਵਿਰੋਧੀ ਹੋਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿਚੋਂ ਜਿਆਦਾਤਰ ਗੈਂਗਸਰ ਵਿਦੇਸ਼ਾਂ ਵਿੱਚ ਬੈਠ ਕੇ ਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੱਕੀ ਪਟਿਆਲ ਅਰਮੇਨੀਆ ‘ਚ ਬੈਠਕ ਕੇ ਬੰਬੀਹਾ ਗਰੁੱਪ ਨੂੰ ਆਪਰੇਟ ਕਰ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ