ਨਵਾਂਸ਼ਹਿਰ ‘ਚ ਮਾਂ-ਪੁੱਤ ਦਾ ਇੱਕਠਿਆਂ ਹੋਇਆ ਅੰਤਿਮ ਸਸਕਾਰ, ਬੇਟੇ ਦੀ ਕੈਨੇਡਾ ‘ਚ ਹੋਈ ਮੌਤ, ਮਾਂ ਨੇ ਸਦਮੇ ‘ਚ ਤੋੜਿਆ ਦਮ
ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਈਮਾਨ ਚਹਿਲ ਵਿੱਚ ਮਾਂ-ਪੁੱਤ ਇਕੱਠੇ ਹੀ ਅੰਤਿਮ ਸਸਕਾਰ ਕੀਤਾ ਗਿਆ। ਦੋਵੇਂ ਚਿਖਾਵਾਂ ਨੂੰ ਇਕੱਠੇ ਸੜਦੇ ਦੇਖ ਕੇ ਸ਼ਮਸ਼ਾਨਘਾਟ 'ਚ ਖੜ੍ਹੇ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਜਦੋਂ ਮਾਂ ਨੂੰ ਪਤਾ ਲੱਗਾ ਕਿ ਗੁਰਵਿੰਦਰ ਨਾਥ (24) ਪੁੱਤਰ ਕ੍ਰਿਸ਼ਨ ਦੇਵ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ ਤਾਂ ਉਸਨੇ ਵੀ ਸਦਮੇ ਵਿੱਚ ਹੀ ਦਮ ਤੋੜ ਦਿੱਤਾ।
ਇਲਾਕੇ ਦੌੜੀ ਸੋਗ ਦੀ ਲਹਿਰ
ਮਾਂ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਨਮ ਅੱਖਾਂ ਨਾਲ ਮਾਂ-ਪੁੱਤ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵੱਡੇ ਲੜਕੇ ਨੇ ਮਾਂ ਅਤੇ ਭਰਾ ਦੀਆਂ ਚਿਖਾਵਾਂ ਨੂੰ ਅਗਨੀ ਦਿੱਤੀ। ਜਦੋਂ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ ਪਿੰਡ ਪੁੱਜੀਆਂ ਤਾਂ ਪੂਰਾ ਇਲਾਕਾ ਤੇ ਰਿਸ਼ਤੇਦਾਰਾਂ ਵਿੱਚ ਮਾਤਮ ਛਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਅਮਾਨ ਚਹਿਲ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ। ਇਹ ਦੁੱਖ ਭਰਿਆ ਦ੍ਰਿਸ਼ ਦੇਖ ਸਾਰੇ ਲੋਕ ਰੋ ਰਹੇ ਸਨ। ਮਾਂ-ਪੁੱਤ ਦੀ ਅੰਤਿਮ ਵਿਦਾਈ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਸਿਆਸੀ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |ਪਹਿਲਾਂ ਕਰੰਟ, ਬਾਅਦ ਵਿੱਚ ਜ਼ਹਿਰ ਖਾ ਲਿਆ
ਕ੍ਰਿਸ਼ਨ ਦੇਵ ਨੇ ਦੱਸਿਆ ਕਿ ਇੱਕ ਦਿਨ ਗੁਰਵਿੰਦਰ ਦੀ ਮਾਤਾ ਨਰਿੰਦਰ ਦੇਵੀ ਵਰਾਂਡੇ ਵਿੱਚ ਕੱਪੜੇ ਸੁਕਾ ਰਹੀ ਸੀ ਤਾਂ ਉਸ ਨੇ ਕਿਸੇ ਨੂੰ ਗੱਲ ਕਰਦਿਆਂ ਸੁਣਿਆ ਕਿ ਗੁਰਵਿੰਦਰ ਦੀ ਲਾਸ਼ ਆ ਰਹੀ ਹੈ। ਇਸ ਤੋਂ ਬਾਅਦ ਉਹ ਪਾਗਲ ਹੋ ਗਈ। ਉਸ ਨੇ ਬਿਜਲੀ ਦਾ ਕਰੰਟ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਅਸੀਂ ਉਸ ਨੂੰ ਇਕੱਲਾ ਨਹੀਂ ਰਹਿਣ ਦਿੱਤਾ ਪਰ ਵੀਰਵਾਰ ਨੂੰ ਉਸ ਨੇ ਘਰੋਂ ਬਾਹਰ ਜਾ ਕੇ ਜ਼ਹਿਰ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਕ੍ਰਿਸ਼ਨ ਦੇਵ ਨੇ ਦੱਸਿਆ ਕਿ ਗੁਰਵਿੰਦਰ ‘ਤੇ ਪਹਿਲਾਂ ਵੀ ਹਮਲਾ ਹੋਇਆ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
