‘ਇਕ ਸੀ ਕਾਂਗਰਸ’ ਵਿਵਾਦ: ਸੀਐਮ ‘ਤੇ ਭੜਕੇ ਨਵਜੋਤ ਸਿੱਧੂ, ਬੋਲੇ- ਕਾਂਗਰਸ ਸੀ, ਹੈ ਅਤੇ ਰਹੇਗੀ… ਰੋਕ ਸਕਦੇ ਹੋ ਤਾਂ ਰੋਕ ਲਵੋ।

Updated On: 

03 Jan 2024 16:56 PM

ਪੱਤਰਕਾਰਾਂ ਨੇ ਸੀਐਮ ਨੂੰ ਸਵਾਲ ਕੀਤਾ ਸੀ ਕਿ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ 'ਚ 'ਆਪ' ਨਾਲ ਲੜਨ ਦੇ ਹੱਕ 'ਚ ਨਹੀਂ ਹੈ। ਪਾਰਟੀ ਆਗੂਆਂ ਨੇ ਹਾਈਕਮਾਂਡ ਨੂੰ ਕਿਹਾ ਹੈ ਕਿ ਜੇਕਰ ਪਾਰਟੀ ਇਕੱਠੇ ਚੋਣ ਲੜਦੀ ਹੈ ਤਾਂ ਉਸ ਦਾ ਨੁਕਸਾਨ ਹੋਵੇਗਾ। ਹਾਈਕਮਾਂਡ ਅੱਗੇ ਸਾਰਿਆਂ ਨੇ ਆਪਣਾ ਪੱਖ ਪੇਸ਼ ਕੀਤਾ ਹੈ। ਪਾਰਟੀ ਹਾਈਕਮਾਂਡ ਨੇ ਕਿਹਾ ਹੈ ਕਿ ਸਾਰੇ ਆਗੂਆਂ ਦੇ ਵਿਚਾਰ ਸੁਣੇ ਜਾਣਗੇ। ਉਸ ਤੋਂ ਬਾਅਦ ਹੀ ਰਾਏ ਲਈ ਜਾਵੇਗੀ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਨੇ ਕਾਂਗਰਸ ਦੀ ਏਕਤਾ 'ਤੇ ਵਿਅੰਗ ਕੱਸਦੇ ਹੋਏ ਬਿਆਨ ਦਿੱਤਾ।

ਇਕ ਸੀ ਕਾਂਗਰਸ ਵਿਵਾਦ: ਸੀਐਮ ਤੇ ਭੜਕੇ ਨਵਜੋਤ ਸਿੱਧੂ, ਬੋਲੇ- ਕਾਂਗਰਸ ਸੀ, ਹੈ ਅਤੇ ਰਹੇਗੀ... ਰੋਕ ਸਕਦੇ ਹੋ ਤਾਂ ਰੋਕ ਲਵੋ।
Follow Us On

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਗਠਜੋੜ ਨੂੰ ਲੈ ਕੇ ਚਰਚਾਵਾਂ ਜੋਰਾਂ ਤੇ ਹਨ, ਤਾਂ ਉੱਥੇ ਹੀ ਦੋਵਾਂ ਪਾਰਟੀਆਂ ਦੇ ਆਗੂ ਇੱਕ-ਦੂਜੇ ‘ਤੇ ਟਿੱਪਣੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਹਨ। ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਕਾਂਗਰਸ ਤੇ ਕੀਤੀ ਗਈ ਟਿੱਪਣੀ ਤੇ ਹੁਣ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਤਿੱਖਾ ਪਲਟਵਾਰ ਕੀਤਾ ਹੈ।

ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਸੀ ਕਿ ਦਿੱਲੀ ਅਤੇ ਪੰਜਾਬ ‘ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਦੱਸ ਸਕਦੀ ਹੈ-ਇੱਕ ਸੀ ਕਾਂਗਰਸ। ਉਦੋਂ ਤੋਂ ਹੀ ਕਾਂਗਰਸੀ ਆਗੂ ਉਨ੍ਹਾਂ ‘ਤੇ ਹਮਲੇ ਕਰਦੇ ਰਹੇ ਹਨ। ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮਾਨ ‘ਤੇ ਨਿਸ਼ਾਨਾ ਸਾਧਿਆ ਹੈ।

ਸਿੱਧੂ ਨੇ ਮੁੱਖ ਮੰਤਰੀ ਦੇ ਇਸ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਸੀ, ਹੈ ਅਤੇ ਹਮੇਸ਼ਾ ਰਹੇਗੀ। ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਵੀ ਤਿੱਖੇ ਤੰਜ ਕੱਸੇ ਹਨ।

ਗੋਇੰਦਵਾਲ ਪਲਾਂਟ ਦੀ ਖਰੀਦ ਨੂੰ ਲੈ ਕੇ ਸਿੱਧੂ ਨੇ ਮਾਨ ਨੂੰ ਘੇਰਿਆ

ਸਿੱਧੂ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਗੋਇੰਦਵਾਲ ਥਰਮਲ ਪਲਾਂਟ ਦੀ ਖਰੀਦ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਟਿਕਾਊ ਵਿੱਤੀ ਫੈਸਲਿਆਂ ਦੀ ਲੋੜ ਹੈ ਨਾ ਕਿ ਆਲੋਚਨਾਤਮਕ ਪ੍ਰਾਪਤੀਆਂ ਦੀ। ਜੋ ਸੂਬੇ ਦੇ ਕਰਜ਼ਾ ਸੰਕਟ ਨੂੰ ਹੋਰ ਡੂੰਘਾ ਕਰ ਦੇਵੇ। ਗੋਇੰਦਵਾਲ ਪਾਵਰ ਪਲਾਂਟ ਕਿਸੇ ਜਾਇਦਾਦ ਤੋਂ ਦੂਰ ਇੱਕ ਚਿੱਟੇ ਹਾਥੀ ਵਾਂਗ ਦਿਖਾਈ ਦਿੰਦਾ ਹੈ। ਕਿਉਂਕਿ ਪਲਾਂਟ ‘ਤੇ 6600 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ, ਜਿਸ ਦਾ ਖਮਿਆਜ਼ਾ ਹੁਣ ਪੰਜਾਬ ਦੇ ਟੈਕਸਦਾਤਾਵਾਂ ਨੂੰ ਭੁਗਤਣਾ ਪਵੇਗਾ।