ਧੀ ਰਾਬੀਆ ਦਾ ਜਨਮਦਿਨ ਮਨਾਉਣ ਮਾਰੀਸ਼ਸ ਪਹੁੰਚਿਆ ਸਿੱਧੂ ਪਰਿਵਾਰ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਕੀਤੀਆਂ ਸਾਂਝੀਆਂ

Published: 

13 Oct 2025 15:22 PM IST

Navjot Singh Sidhu: ਨਵਜੋਤ ਸਿੰਘ ਸਿੱਧੂ ਨੇ ਦੋ ਦਿਨ ਪਹਿਲਾਂ ਦਿੱਲੀ 'ਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਹ ਪਰਿਵਾਰ ਨਾਲ ਸਿੱਧਾ ਮਾਰੀਸ਼ਸ ਲਈ ਰਵਾਨਾ ਹੋ ਗਏ। ਨਵਜੋਤ ਸਿੱਧੂ ਤੇ ਰਾਬੀਆ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ ਟ੍ਰਿਪ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਧੀ ਰਾਬੀਆ ਦਾ ਜਨਮਦਿਨ ਮਨਾਉਣ ਮਾਰੀਸ਼ਸ ਪਹੁੰਚਿਆ ਸਿੱਧੂ ਪਰਿਵਾਰ, ਸੋਸ਼ਲ ਮੀਡੀਆ ਤੇ ਤਸਵੀਰਾਂ ਕੀਤੀਆਂ ਸਾਂਝੀਆਂ
Follow Us On

ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਆਪਣੇ ਪਰਿਵਾਰ ਦੇ ਨਾਲ ਮਾਰੀਸ਼ਸ ਚ ਸਮਾਂ ਗੁਜ਼ਾਰ ਰਹੇ ਹਨ। ਉਹ ਧੀ ਰਾਬੀਆ ਦਾ ਜਨਮਦਿਨ ਮਨਾਉਣ ਲਈ ਪਤਨੀ ਨਵਜੋਤ ਕੌਰ ਸਿੱਧੂ ਤੇ ਪਰਿਵਾਰ ਸਮੇਤ ਉੱਥੇ ਪਹੁੰਚੇ ਹਨ। ਉਹ ਰਾਬੀਆ ਦਾ 30ਵਾਂ ਜਨਮਦਿਨ ਮਨਾ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੇ ਦੋ ਦਿਨ ਪਹਿਲਾਂ ਦਿੱਲੀ ਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਹ ਪਰਿਵਾਰ ਨਾਲ ਸਿੱਧਾ ਮਾਰੀਸ਼ਸ ਲਈ ਰਵਾਨਾ ਹੋ ਗਏ। ਨਵਜੋਤ ਸਿੱਧੂ ਤੇ ਰਾਬੀਆ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਆਪਣੇ ਟ੍ਰਿਪ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਨਵਜੋਤ ਸਿੱਧੂ ਨੇ ਧੀ ਰਾਬੀਆ ਤੇ ਪਤਨੀ ਨਵਜੋਤ ਕੌਰ ਨਾਲ ਫੋਟੋਜ਼ ਸਾਂਝੀਆਂ ਕਰਦੇ ਹੋਏ ਲਿਖਿਆ ਹੈ। ਮਾਰੀਸ਼ਸ- ਰਾਬੀਆ ਦੇ ਜਨਮਦਿਨ ਦਾ ਡੈਸਟੀਨੇਸ਼ਨ।

ਸਿੱਧੂ ਨੇ ਤਸਵੀਰਾਂ ਚ ਪਠਾਣੀ ਕੁੜਤਾ ਪਾਇਆ ਹੋਇਆ ਹੈ, ਜਦਕਿ ਉਨ੍ਹਾਂ ਦੀ ਧੀ ਆਰੇਂਜ ਤੇ ਵਾਈਟ ਗਾਊਨ ਚ ਨਜ਼ਰ ਆ ਰਹੀ ਹੈ। ਨਵਜੌਤ ਕੌਰ ਸਿੱਧੂ ਨੇ ਵੀ ਵਾਈਟ ਗਾਊਨ ਪਾਇਆ ਹੋਇਆ ਹੈ। ਰਾਬੀਆ ਸਿੱਧੂ ਇੱਕ ਫੈਸ਼ਨ ਡਿਜ਼ਾਇਨਰ ਹਨ। ਉਹ ਆਪਣੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਰਾਬੀਆ ਨੇ ਇੱਕ ਇੰਟਰਵਿਊ ਚ ਦੱਸਿਆ ਸੀ ਕਿ ਉਹੀ ਆਪਣੇ ਪਿਤਾ ਦੀ ਡ੍ਰੈੱਸ ਸਿਲੈਕਟ ਕਰਦੀ ਹੈ ਤੇ ਪੱਗ ਦਾ ਕਲਰ ਕੰਬੀਨੇਸ਼ਨ ਵੀ ਉਹੀ ਬਣਾਉਂਦੀ ਹੈ।