Navjot Sidhu Photo Share With Navjot Kaur Sidhu: ਨਵਜੋਤ ਸਿੱਧੂ ਨੇ ਆਪਣੀ ਪਤਨੀ ਨਾਲ ਸ਼ੇਅਰ ਕੀਤੀ ਫੋਟੋ, ਲਿਖਿਆ- ਕਿਹੋ ਜਿਹਾ ਬਦਲਾਅ ?

Updated On: 

22 Sep 2024 15:17 PM

Navjot Sidhu Photo Share With Navjot Kaur Sidhu: ਨਵਜੋਤ ਸਿੰਘ ਸਿੱਧੂ ਦੀ ਪਤਨੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਉਹਨਾਂ ਦਾ ਇਲਾਜ ਹਰਿਆਣਾ ਅਤੇ ਪੰਜਾਬ ਵਿੱਚ ਚੱਲ ਰਿਹਾ ਸੀ। ਅਜਿਹੇ 'ਚ ਸਿੱਧੂ ਦਾ ਧਿਆਨ ਆਪਣੀ ਪਤਨੀ ਅਤੇ ਕ੍ਰਿਕਟ ਕੁਮੈਂਟਰੀ ਤੱਕ ਹੀ ਸੀਮਤ ਰਹੇ। ਲੋਕ ਸਭਾ ਚੋਣਾਂ ਆਉਂਦੇ ਹੀ ਚਰਚਾ ਸੀ ਕਿ ਸਿੱਧੂ ਦੀ ਪਤਨੀ ਪਟਿਆਲਾ ਤੋਂ ਚੋਣ ਲੜ ਸਕਦੀ ਹੈ।

Navjot Sidhu Photo Share With Navjot Kaur Sidhu: ਨਵਜੋਤ ਸਿੱਧੂ ਨੇ ਆਪਣੀ ਪਤਨੀ ਨਾਲ ਸ਼ੇਅਰ ਕੀਤੀ ਫੋਟੋ, ਲਿਖਿਆ- ਕਿਹੋ ਜਿਹਾ ਬਦਲਾਅ ?

ਨਵਜੋਤ ਸਿੱਧੂ ਵੱਲੋਂ ਸਾਂਝੀ ਕੀਤੀ ਗਈ ਤਸਵੀਰ

Follow Us On

Navjot Sidhu Photo Share With Navjot Kaur Sidhu: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਸ਼ੇਅਰ ਮੀਡੀਆ ਉੱਪਰ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨਾਲ ਫੋਟੋ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹਨਾਂ ਨੇ 6 ਮਹੀਨੇ ਵਿਚਰਲੇ ਬਦਲਾਅ ਨੂੰ ਦਰਸਾਇਆ ਹੈ। ਦਰਅਸਲ ਨਵਜੋਤ ਕੌਰ ਜੋ ਕੈਂਸਰ ਨਾਲ ਜੰਗ ਲੜ ਰਹੀ ਹੈ, ਹੁਣ ਠੀਕ ਹਨ। ਇਸ ਗੱਲ ਦਾ ਅੰਦਾਜ਼ਾ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤੀ ਗਈ ਪੋਸਟ ਤੋਂ ਲਗਾਇਆ ਜਾ ਸਕਦਾ ਹੈ।

ਜਿਸ ‘ਚ ਉਨ੍ਹਾਂ ਨੇ ਆਪਣੀ ਪਤਨੀ ਨਾਲ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਦਾ ਬਦਲਾਅ? 6 ਮਹੀਨੇ ਪਹਿਲਾਂ ਅਤੇ ਅੱਜ… ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਪੋਸਟ ਦਾ ਸਮਰਥਨ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਨੇ ਲਿਖਿਆ ਹੈ, ਵਾਹਿਗੁਰੂ, ਧੰਨਵਾਦ।

ਚੋਣ ਲੜਣ ਦੀਆਂ ਚੱਲੀਆਂ ਸੀ ਚਰਚਾਵਾਂ

ਨਵਜੋਤ ਸਿੰਘ ਸਿੱਧੂ ਦੀ ਪਤਨੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਉਹਨਾਂ ਦਾ ਇਲਾਜ ਹਰਿਆਣਾ ਅਤੇ ਪੰਜਾਬ ਵਿੱਚ ਚੱਲ ਰਿਹਾ ਸੀ। ਅਜਿਹੇ ‘ਚ ਸਿੱਧੂ ਦਾ ਧਿਆਨ ਆਪਣੀ ਪਤਨੀ ਅਤੇ ਕ੍ਰਿਕਟ ਕੁਮੈਂਟਰੀ ਤੱਕ ਹੀ ਸੀਮਤ ਰਹੇ। ਲੋਕ ਸਭਾ ਚੋਣਾਂ ਆਉਂਦੇ ਹੀ ਚਰਚਾ ਸੀ ਕਿ ਸਿੱਧੂ ਦੀ ਪਤਨੀ ਪਟਿਆਲਾ ਤੋਂ ਚੋਣ ਲੜ ਸਕਦੀ ਹੈ।

ਪਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ ਕਿ ਅਜਿਹੀਆਂ ਅਟਕਲਾਂ ‘ਤੇ ਰੋਕ ਲੱਗਣੀ ਚਾਹੀਦੀ ਹੈ। ਪਤਨੀ (ਡਾ. ਨਵਜੋਤ ਕੌਰ) ਦਾ ਅਜੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ, ਜੋ ਕੁਝ ਮਹੀਨੇ ਚੱਲੇਗਾ। ਇਨ੍ਹਾਂ ਹਾਲਾਤਾਂ ਵਿੱਚ ਸਿਰਫ ਉਨ੍ਹਾਂ ਦੀ ਸਿਹਤ ਅਤੇ ਰਿਕਵਰੀ ‘ਤੇ ਧਿਆਨ ਦਿੱਤਾ ਜਾਵੇਗਾ। ਉਹਨਾਂ ਬਾਰੇ ਕੋਈ ਵੀ ਅਟਕਲਾਂ ਬੰਦ ਹੋਣੀਆਂ ਚਾਹੀਦੀਆਂ ਹਨ।”

ਸਿੱਧੂ ਦਾ ਮੈਡਮ ਸਿੱਧੂ ਨੂੰ ਮਿਲਿਆ ਸਾਥ

ਨਵਜੋਤ ਸਿੰਘ ਸਿੱਧੂ ਨੇ ਵੀ ਕੈਂਸਰ ਵਿਰੁੱਧ ਲੜਾਈ ਵਿੱਚ ਡਾ.ਨਵਜੋਤ ਕੌਰ ਦਾ ਪੂਰਾ ਸਾਥ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਡਾਕਟਰ ਸਿੱਧੂ ਦਾ ਹੱਥ ਫੜ ਕੇ ਹਰ ਕੀਮੋਥੈਰੇਪੀ ਪੂਰੀ ਕੀਤੀ। ਉਹਨਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਕੀਮੋਥੈਰੇਪੀ ਟੀਮ ਦਾ ਧੰਨਵਾਦ ਕੀਤਾ। ਇਸ ਔਖੇ ਸਮੇਂ ਵਿੱਚ ਨਵਜੋਤ ਸਿੰਘ ਸਿੱਧੂ ਵੀ ਸਿਆਸਤ ਤੋਂ ਦੂਰ ਰਹੇ। ਉਹਨਾਂ ਨੇ ਆਪਣਾ ਸਾਰਾ ਸਮਾਂ ਆਪਣੇ ਪਰਿਵਾਰ ਨੂੰ ਹੀ ਦਿੱਤਾ।

Exit mobile version