ਨਵਜੋਤ ਸਿੱਧੂ ਨੂੰ 850 ਕਰੋੜ ਦਾ ਨੋਟਿਸ, ਸਿਵਲ ਸੁਸਾਇਟੀ ਨੇ ਕੈਂਸਰ ਦੇ ਦਾਅਵਿਆਂ ‘ਤੇ ਮੰਗਿਆ ਸਪਸ਼ਟੀਕਰਨ

Updated On: 

28 Nov 2024 10:58 AM

Navjot Singh Sidhu: ਸਪੱਸ਼ਟੀਕਰਨ ਦੀ ਮੰਗ ਕਰਦਿਆਂ ਸੁਸਾਇਟੀ ਨੇ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਦੇ ਅੰਦਰ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ 100 ਮਿਲੀਅਨ ਡਾਲਰ ਯਾਨੀ 850 ਕਰੋੜ ਰੁਪਏ ਦੇ ਮੁਆਵਜ਼ੇ ਦਾ ਦਾਅਵਾ ਕੀਤਾ ਜਾਵੇਗਾ।

ਨਵਜੋਤ ਸਿੱਧੂ ਨੂੰ 850 ਕਰੋੜ ਦਾ ਨੋਟਿਸ, ਸਿਵਲ ਸੁਸਾਇਟੀ ਨੇ ਕੈਂਸਰ ਦੇ ਦਾਅਵਿਆਂ ਤੇ ਮੰਗਿਆ ਸਪਸ਼ਟੀਕਰਨ

ਨਵਜੋਤ ਸਿੱਧੂ

Follow Us On

Navjot Sidhu: ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਸੁਸਾਇਟੀ ਦੇ ਕਨਵੀਨਰ ਡਾ: ਕੁਲਦੀਪ ਸੋਲੰਕੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਂਸਰ ਦੀ ਚੌਥੀ ਸਟੇਜ ਨੂੰ ਚਾਲੀ ਦਿਨਾਂ ਵਿੱਚ ਹਰਾ ਦਿੱਤਾ ਹੈ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਨੇ ਬਿਨਾਂ ਕਿਸੇ ਐਲੋਪੈਥਿਕ ਦਵਾਈ ਦੇ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਨੂੰ ਬਦਲ ਕੇ ਕੈਂਸਰ ਨੂੰ ਹਰਾਇਆ ਹੈ।

ਸੁਸਾਇਟੀ ਦਾ ਕਹਿਣਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਸੁਣ ਕੇ ਦੇਸ਼-ਵਿਦੇਸ਼ ਵਿਚ ਕੈਂਸਰ ਦੇ ਮਰੀਜ਼ ਸਹਿਜ਼ ਮਹਿਸੂਸ ਨਹੀਂ ਕਰ ਰਹੇ ਹਨ ਅਤੇ ਐਲੋਪੈਥੀ ਦਵਾਈ ਤੋਂ ਵਿਸ਼ਵਾਸ ਗੁਆ ਰਹੇ ਹਨ। ਡਾਕਟਰ ਸੋਲੰਕੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ, ਪਰ ਮਰੀਜ਼ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਉਨ੍ਹਾਂ ਦਾ ਖੁਲਾਸਾ ਨਹੀਂ ਕਰ ਰਹੇ ਹਨ।

ਇਨ੍ਹਾਂ ਸਾਰੇ ਮਾਮਲਿਆਂ ‘ਤੇ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਸੁਸਾਇਟੀ ਨੇ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਦੇ ਅੰਦਰ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ 100 ਮਿਲੀਅਨ ਡਾਲਰ ਯਾਨੀ 850 ਕਰੋੜ ਰੁਪਏ ਦੇ ਮੁਆਵਜ਼ੇ ਦਾ ਦਾਅਵਾ ਕੀਤਾ ਜਾਵੇਗਾ।

ਸੁਸਾਇਟੀ ਨੇ ਇਹ ਮੰਗਾਂ ਕੀਤੀਆਂ

1. ਕੀ ਤੁਸੀਂ ਸਿਹਤ ਸੰਬੰਧੀ ਆਪਣੇ ਪਤੀ ਦੇ ਦਾਅਵਿਆਂ ਦਾ ਪੂਰਾ ਸਮਰਥਨ ਕਰਦੇ ਹੋ?

2. ਕੀ ਤੁਹਾਨੂੰ ਵੱਖ-ਵੱਖ ਹਸਪਤਾਲਾਂ ਵਿੱਚ ਐਲੋਪੈਥੀ ਦਵਾਈ ਦੇ ਇਲਾਜ ਦਾ ਕੋਈ ਲਾਭ ਨਹੀਂ ਹੋਇਆ ਹੈ?

3. ਕੈਂਸਰ ਮੁਕਤ ਹੋਣ ਵਿੱਚ ਸਿਰਫ ਖੁਰਾਕ, ਨਿੰਬੂ ਪਾਣੀ, ਤੁਲਸੀ ਦੇ ਪੱਤੇ, ਹਲਦੀ, ਨਿੰਮ ਦੀਆਂ ਪੱਤੀਆਂ ਦਾ ਸੇਵਨ ਕਰਨ ਦਾ ਕੀ ਫਾਇਦਾ ਹੈ, ਕਿਸੇ ਦਵਾਈ ਦਾ ਕੋਈ ਫਾਇਦਾ ਨਹੀਂ?

ਜੇਕਰ ਤੁਸੀਂ ਆਪਣੇ ਪਤੀ ਦੇ ਦਾਅਵੇ ਦਾ ਸਮਰਥਨ ਕਰਦੇ ਹੋ ਤਾਂ ਸਾਨੂੰ 7 ਦਿਨਾਂ ਦੇ ਅੰਦਰ ਸਾਰੇ ਪ੍ਰਮਾਣਿਤ ਦਸਤਾਵੇਜ਼ ਪ੍ਰਦਾਨ ਕਰੋ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ 40 ਦਿਨਾਂ ਵਿੱਚ ਬਿਨਾਂ ਕੋਈ ਦਵਾਈ ਜਾਂ ਡਾਕਟਰੀ ਸਹਾਇਤਾ ਲਏ ਸਿਰਫ਼ ਆਪਣੀ ਖੁਰਾਕ ਵਿੱਚ ਬਦਲਾਅ ਕਰਕੇ ਤੁਸੀਂ ਚੌਥੀ ਸਟੇਜ ਦੇ ਕੈਂਸਰ ਨੂੰ ਹਰਾ ਕੇ ਕੈਂਸਰ ਮੁਕਤ ਹੋ ਗਏ ਹੋ।

ਸਪਸ਼ਟੀਕਰਨ ਦੀ ਮੰਗ ਵੀ ਉਠਾਈ

ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਲਿਖਿਆ ਹੈ ਕਿ ਨਵਜੋਤ ਕੌਰ ਸਿੱਧੂ ਕੋਲ ਆਪਣੇ ਪਤੀ ਦੇ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਪ੍ਰਮਾਣਿਤ ਦਸਤਾਵੇਜ਼ ਜਾਂ ਮੈਡੀਕਲ ਸਬੂਤ ਨਹੀਂ ਹਨ, ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਕਿਉਂਕਿ ਇਸ ਕਾਰਨ ਕੈਂਸਰ ਦੇ ਹੋਰ ਮਰੀਜ਼ ਉਲਝਣ ਵਿਚ ਪੈ ਰਹੇ ਹਨ ਅਤੇ ਉਹ ਆਪਣੀ ਦਵਾਈ, ਇਲਾਜ ਅਤੇ ਡਾਕਟਰੀ ਇਲਾਜ ਛੱਡ ਕੇ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ‘ਤੇ ਭਰੋਸਾ ਕਰਕੇ ਆਪਣੀਆਂ ਜਾਨਾਂ ਨਾਲ ਖੇਡ ਸਕਦੇ ਹਨ।

Exit mobile version