ਨਵਜੌਤ ਕੌਰ ਸਿੱਧੂ ‘ਤੇ ਵੱਡਾ ਐਕਸ਼ਨ, ਕਾਂਗਰਸ ਪਾਰਟੀ ਦੀ ਮੁੱਡਲੀ ਮੈਂਬਰਸ਼ਿੱਪ ਤੋਂ ਸਸਪੈਂਡ

Updated On: 

08 Dec 2025 20:24 PM IST

ਨਵਜੌਤ ਕੌਰ ਸਿੱਧੂ 'ਤੇ ਪੰਜਾਬ ਕਾਂਗਰਸ ਨੇ ਵੱਡਾ ਐਕਸ਼ਨ ਲਿਆ ਹੈ। ਕਾਂਗਰਸ ਪਾਰਟੀ ਨੇ ਨਵਜੋਤ ਕੌਰ ਸਿੱਧੂ ਨੂੰ ਮੁੱਡਲੀ ਮੈਂਬਰਸ਼ਿੱਪ ਤੋਂ ਸਸਪੈਂਡ ਕਰ ਦਿੱਤਾ ਹੈ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਗੰਭੀਰ ਇਲਜ਼ਾਮ ਲਗਾਏ ਸਨ।

ਨਵਜੌਤ ਕੌਰ ਸਿੱਧੂ ਤੇ ਵੱਡਾ ਐਕਸ਼ਨ, ਕਾਂਗਰਸ ਪਾਰਟੀ ਦੀ ਮੁੱਡਲੀ ਮੈਂਬਰਸ਼ਿੱਪ ਤੋਂ ਸਸਪੈਂਡ
Follow Us On

ਨਵਜੌਤ ਕੌਰ ਸਿੱਧੂ ‘ਤੇ ਪੰਜਾਬ ਕਾਂਗਰਸ ਨੇ ਵੱਡਾ ਐਕਸ਼ਨ ਲਿਆ ਹੈ। ਕਾਂਗਰਸ ਪਾਰਟੀ ਨੇ ਨਵਜੋਤ ਕੌਰ ਸਿੱਧੂ ਨੂੰ ਮੁੱਡਲੀ ਮੈਂਬਰਸ਼ਿੱਪ ਤੋਂ ਸਸਪੈਂਡ ਕਰ ਦਿੱਤਾ ਹੈ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਗੰਭੀਰ ਇਲਜ਼ਾਮ ਲਗਾਏ ਸਨ। ਉਨ੍ਹਾਂ ਸੀਨੀਅਰ ਕਾਂਗਰਸੀ ਆਗੂਆਂ ‘ਤੇ ਟਿਕਟਾਂ ਵੇਚਣ ਦਾ ਵੀ ਇਲਜ਼ਾਮ ਲਗਾਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀਆਂ “ਨਿੱਜੀ ਇੱਛਾਵਾਂ ਅਤੇ ਬੰਦ ਦਰਵਾਜ਼ੇ ਦੀ ਰਾਜਨੀਤੀ ਨੇ ਪੰਜਾਬ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ।”

ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ, ਐਕਸ ‘ਤੇ ਨਵਜੋਤ ਕੌਰ ਖਿਲਾਫ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਪੋਸਟ ਕੀਤੀ। ਉਨ੍ਹਾਂ ਨੇ ਇਹ ਪੱਤਰ ਵੀ ਸਾਂਝਾ ਕੀਤਾ। ਜਿਸ ਵਿੱਚ ਕਿਹਾ ਗਿਆ ਹੈ ਕਿ ਨਵਜੋਤ ਕੌਰ ਦੀ ਮੁੱਢਲੀ ਮੈਂਬਰਸ਼ਿਪ ਅਸਥਾਈ ਤੌਰ ‘ਤੇ ਮੁਅੱਤਲ ਕੀਤੀ ਗਈ ਹੈ।

ਸ਼ਨੀਵਰ ਨੂੰ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰਿਆ ਨਾਲ ਮੁਲਾਕਾਤ ਕੀਤੀ ਸੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਕਾਂਗਰਸ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਿਯੁਕਤ ਕਰਦੀ ਹੈ, ਤਾਂ ਹੀ ਉਹ ਐਕਟਿਵ ਹੋਣਗੇ, ਨਹੀਂ ਤਾਂ ਉਹ ਟੀਵੀ ਤੇ ਬਹੁਤ ਪੈਸਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ ਪ੍ਰਿਯੰਕਾ ਗਾਂਧੀ ਨਾਲ ਐਟੇਚ ਹਨ, ਫਿਰ ਵੀ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਵਿਰੋਧੀ ਸਿੱਧੂ ਨੂੰ ਹੋਣ ਦੇਣਗੇ, ਕਿਉਂਕਿ ਕਾਂਗਰਸ ਕੋਲ ਪਹਿਲਾਂ ਹੀ ਪੰਜ ਮੁੱਖ ਮੰਤਰੀ ਚਿਹਰੇ ਹਨ ਅਤੇ ਉਹ ਕਾਂਗਰਸ ਨੂੰ ਹਰਾਉਣ ਵਿੱਚ ਰੁੱਝੇ ਹੋਏ ਹਨ।

ਸਵੇਰੇ ਯੂ-ਟਰਨ, ਦੁਪਹਿਰ ਤੱਕ ਨਵਾਂ ਬਿਆਨ ਦਿੱਤਾ

ਇਸ ਤੋਂ ਪਹਿਲਾਂ, ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਅਹੁਦੇ ਲਈ 500 ਕਰੋੜ ਰੁਪਏ ਦੇ ਅਟੈਟੀ ਦੀ ਪੇਸ਼ਕਸ਼ ਕਰਨ ਦੇ ਆਪਣੇ ਬਿਆਨ ‘ਤੇ ਹੰਗਾਮਾ ਦੇਖਦਿਆਂ ਸੋਮਵਾਰ ਸਵੇਰੇ ਯੂ-ਟਰਨ ਲੈ ਲਿਆ।

ਨਵਜੋਤ ਨੇ ਕਿਹਾ, “ਮੈਂ ਹੈਰਾਨ ਹਾਂ ਕਿ ਮੇਰੇ ਸਧਾਰਨ ਬਿਆਨ ਨੂੰ ਕਿਵੇਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਬਸ ਕਿਹਾ ਕਿ ਸਾਡੀ ਕਾਂਗਰਸ ਪਾਰਟੀ ਨੇ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ। ਜਦੋਂ ਮੈਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਕਿਸੇ ਹੋਰ ਪਾਰਟੀ ਤੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣ ਸਕਦੇ ਹਨ, ਤਾਂ ਮੈਂ ਕਿਹਾ ਕਿ ਸਾਡੇ ਕੋਲ ਮੁੱਖ ਮੰਤਰੀ ਅਹੁਦੇ ਦੇ ਬਦਲੇ ਦੇਣ ਲਈ ਪੈਸੇ ਨਹੀਂ ਹਨ। ਧਿਆਨ ਨਾਲ ਸੁਣੋ।”