ਡ੍ਰੋਨ ਰਾਹੀਂ ਡਰੱਗਸ ਤਸਕਰੀ ‘ਚ ਛੇ ਗੁਣਾ ਵਾਧਾ, ਪੰਜਾਬ ਦੇ 4 ਜ਼ਿਲ੍ਹੇ ਬਣੇ ਹਾਟਸਪੋਟ

Updated On: 

19 Sep 2025 12:46 PM IST

NCB Drone Drugs Smuglling Report: ਐਨਸੀਬੀ ਨੇ ਪਿਛਲੀ ਰਿਪੋਰਟ 'ਚ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਸਰਹੱਦੀ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇੱਥੇ ਕੇਂਦਰੀ ਏਜੰਸੀਆਂ ਵੱਲੋਂ ਡਰੱਗਸ, ਨਕਲੀ ਨੋਟ, ਹਥਿਆਰ ਤੇ ਵਿਸਫੋਟਕ ਦੀ ਬਰਾਮਦਗੀ ਹੋਈ ਹੈ। ਇਸ 'ਚ ਭਾਰੀ ਮਾਤਰਾ 'ਚ ਹੈਰੋਇਨ, ਅਫੀਮ, ਚਰਸ ਤੇ ਹੋਰ ਡਰੱਗ ਸ਼ਾਮਲ ਹਨ। ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਏਕੇ-47, ਏਕੇ-56 ਰਾਈਫਲ, ਆਰਡੀਐਕਸ, ਵਿਦੇਸ਼ੀ ਰਾਈਫਲਾਂ ਤੇ ਨਕਲੀ ਨੋਟ ਜ਼ਬਤ ਕੀਤੇ ਗਏ ਹਨ।

ਡ੍ਰੋਨ ਰਾਹੀਂ ਡਰੱਗਸ ਤਸਕਰੀ ਚ ਛੇ ਗੁਣਾ ਵਾਧਾ, ਪੰਜਾਬ ਦੇ 4 ਜ਼ਿਲ੍ਹੇ ਬਣੇ ਹਾਟਸਪੋਟ
Follow Us On

ਭਾਰਤ-ਪਾਕਿਸਤਾਨ ਬਾਰਡਰ ਤੇ ਡ੍ਰੋਨ ਰਾਹੀਂ ਡਰੱਗਸ ਤਸਕਰੀ ਦੇ ਮਾਮਲਿਆਂ ਚ ਛੇ ਗੁਣਾ ਵਾਧਾ ਹੋਇਆ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ- ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਫਿਰੋਜ਼ਪੁਰ ਡ੍ਰੋਨ ਰਾਹੀਂ ਡਰੱਗਸ ਤਸਕਰੀ ਦੇ ਮਾਮਲਿਆਂ ਚ ਭਾਰੀ ਵਾਧਾ ਆਇਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਇੱਕ ਰਿਪੋਰਟ ਚ ਇਸ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਡ੍ਰੋਨ ਤਸਕਰੀ ਨਾਲ ਨਜਿੱਠਣਾ ਏਜੰਸੀਆਂ ਲਈ ਵੱਡੀ ਚੁਣੌਤੀ ਬਣ ਗਿਆ ਹੈ।

ਪਿਛਲੇ ਸਾਲ ਰਾਜਸਥਾਨ ਚ 15 ਤੇ ਜੰਮੂ-ਕਸ਼ਮੀਰ ਚ ਤਸਕਰੀ ਦਾ ਇੱਕ ਕੇਸ ਸਾਹਮਣੇ ਆਇਆ ਸੀ। ਇਸ ਦੌਰਾਨ ਰਾਜਸਥਾਨ ਚ 39 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਉੱਥੇ ਹੀ, ਜੰਮੂ-ਕਸ਼ਮੀਰ ਚ 344 ਗ੍ਰਾਮ ਹੈਰੋਇਨ ਫੜ੍ਹੀ ਗਈ ਸੀ। ਰਿਪੋਰਟ ਅਨੁਸਾਰ, ਇੰਜੈਕਸ਼ਨ (ਟੀਕਿਆਂ) ਜ਼ਰੀਏ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਵੱਧ ਰਿਹਾ ਹੈ। ਸਾਲ 2024 ਚ 4.54 ਕਰੋੜ ਮੁੱਲ ਦੀ 2,75,272 ਯੂਨਿਟਾਂ ਜ਼ਬਤ ਕੀਤੀਆਂ ਗਈਆਂ ਸਨ। ਪੰਜਾਬ ਤੇ ਮਹਾਰਾਸ਼ਟਰ ਚ ਇਸ ਦਾ ਸਭ ਤੋਂ ਵੱਧ ਇਸਤੇਮਾਲ ਹੋ ਰਿਹਾ ਹੈ।

ਪੰਜਾਬ ਸਭ ਤੋਂ ਵੱਧ ਪ੍ਰਭਾਵਿਤ

ਐਨਸੀਬੀ ਨੇ ਪਿਛਲੀ ਰਿਪੋਰਟ ਚ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਸਰਹੱਦੀ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇੱਥੇ ਕੇਂਦਰੀ ਏਜੰਸੀਆਂ ਵੱਲੋਂ ਡਰੱਗਸ, ਨਕਲੀ ਨੋਟ, ਹਥਿਆਰ ਤੇ ਵਿਸਫੋਟਕ ਦੀ ਬਰਾਮਦਗੀ ਹੋਈ ਹੈ। ਇਸ ਚ ਭਾਰੀ ਮਾਤਰਾ ਹੈਰੋਇਨ, ਅਫੀਮ, ਚਰਸ ਤੇ ਹੋਰ ਡਰੱਗ ਸ਼ਾਮਲ ਹਨ। ਪੰਜਾਬ ਦੇ ਸਰਹੱਦੀ ਇਲਾਕਿਆਂ ਚ ਏਕੇ-47, ਏਕੇ-56 ਰਾਈਫਲ, ਆਰਡੀਐਕਸ, ਵਿਦੇਸ਼ੀ ਰਾਈਫਲਾਂ ਤੇ ਨਕਲੀ ਨੋਟ ਜ਼ਬਤ ਕੀਤੇ ਗਏ ਹਨ।

ਸੂਬਾ ਸਰਕਾਰ ਨੇ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਦੀ ਰੋਕਥਾਮ ਕਰਨ ਲਈ ਸਰਹੱਦੀ ਇਲਾਕਿਆਂ ਐਂਟੀ ਡ੍ਰੋਨ ਸਿਸਟਮ ਲਗਾਇਆ ਹੈ। ਸਰਕਾਰ ਨੇ 50 ਕਰੋੜ ਤੋਂ ਵੀ ਵੱਧ ਲਾਗਤ ਨਾਲ ਅਡਵਾਂਸ ਐਂਟੀ ਡ੍ਰੋਨ ਸਿਸਟਮ ਖਰੀਦੇ ਸਨ। ਇਹ ਸਿਸਟਮ ਨਾ ਸਿਰਫ਼ ਡ੍ਰੋਨ ਤੇ ਉਸ ਦੇ ਕੰਟਰੋਲ ਸਟੇਸ਼ਨਾਂ ਦਾ ਪਤਾ ਲਗਾਉਂਦੇ ਹਨ, ਸਗੋਂ ਇਸ ਦੇ ਨਾਲ ਹੀ ਇਹ ਰੀਅਲ-ਟਾਈਮ ਮੈਪ ਤੇ ਅਲਰਟ ਤੇ ਖ਼ਤਰੇ ਦੀ ਆਟੋਮੈਟਿਕ ਚੇਤਾਵਨੀ ਵੀ ਭੇਜਦਾ ਹੈ। ਇਸ ਦੇ ਨਾਲ ਹੀ ਇਸ ਤਕਨੀਕ ਦੇ ਇਸਤੇਮਾਲ ਦੇ ਲਈ ਪੰਜਾਬ ਪੁਲਿਸ ਦੇ 50 ਕਰਮਚਾਰੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਹੈ।