Politics on Sidhu-Majithia Hug: ਸਿੱਧੂ ਤੇ ਮਜੀਠਿਆ ਦੀ ਜੱਫ਼ੀ ‘ਤੇ ਗਰਮਾਈ ਸਿਆਸਤ, ਰਵਨੀਤ ਬਿੱਟੂ ਨੇ ਦੱਸਿਆ ਮੌਕਾ ਪ੍ਰਸਤੀ

Updated On: 

03 Jun 2023 10:17 AM

ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਸਰਬ ਪਾਰਟੀ ਮੀਟਿੰਗ ਵਿੱਚ ਜੱਫੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਦੋਵਾਂ ਦੀ ਜੱਫ਼ੀ 'ਤੇ ਨਿਸ਼ਾਨ ਸਾਧਿਆ ਹੈ।

Politics on Sidhu-Majithia Hug: ਸਿੱਧੂ ਤੇ ਮਜੀਠਿਆ ਦੀ ਜੱਫ਼ੀ ਤੇ ਗਰਮਾਈ ਸਿਆਸਤ, ਰਵਨੀਤ ਬਿੱਟੂ ਨੇ ਦੱਸਿਆ ਮੌਕਾ ਪ੍ਰਸਤੀ
Follow Us On

Politics on Sidhu-Majithia Hug: ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸਰਬ ਪਾਰਟੀ ਮੀਟਿੰਗ ਵਿੱਚ ਜੱਫੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਬਾਰੇ ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਨਿਸ਼ਾਨ ਸਾਧਿਆ ਹੈ।

ਰਵਨੀਤ ਬਿੱਟੂ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਨਵਜੋਤ ਸਿੱਧੂ ਨੇ ਰੈਲੀਆਂ ਕਰਕੇ ਸਿਰਫ ਇੱਕ ਗੱਲ ਕਹੀ ਸੀ ਕਿ ਨਸ਼ੇ ਦੇ ਸੌਦਾਗਰ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ।

ਕਾਂਗਰਸੀ ਵਰਕਰ ਕਾਫੀ ਨਿਰਾਸ਼

ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਕਿਹਾ ਕਿ ਆਮ ਜੀਵਨ ਵਿੱਚ ਮਿਲਣਾ ਅਤੇ ਹੱਥ ਮਿਲਾਉਣਾ ਵੱਖਰੀ ਗੱਲ ਹੈ ਪਰ ਸਿੱਧੂ ਸਾਹਬ ਦੇ ਮਜੀਠੀਆ ਪ੍ਰਤੀ ਰਵੱਈਏ ਤੋਂ ਕਾਂਗਰਸੀ ਵਰਕਰ ਕਾਫੀ ਨਿਰਾਸ਼ ਹਨ। 2 ਦਿਨ ਪਹਿਲਾਂ ਮਜੀਠੀਆ ਨਾਲ ਜੱਫੀ ਪਾਉਣ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਦੇ ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ। ਜੋ ਭਵਿੱਖ ਵਿੱਚ ਵੀ ਰਹਿਣਗੇ।

ਰਵਨੀਤ ਸਿੰਘ ਬਿੱਟੂ ਨੇ ਟਵੀਟ ਵਿੱਚ ਕਿਹਾ ਹੈ ਕਿ ਜਦੋਂ ਦੋ ਸਿਆਸਤਦਾਨ ਜਨਤਾ ਦੇ ਸਾਹਮਣੇ ਪੇਸ਼ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਹ ਇਸ ਤਰ੍ਹਾਂ ਦੀ ਗੰਦੀ ਖੇਡ ਦਿਖਾਉਂਦੇ ਹਨ।

ਸਿੱਧੂ ਨੇ ਮਜੀਠੀਆ ਨੂੰ ਦੱਸਿਆ ਸੀ ਚਿੱਟੇ ਦਾ ਸੌਦਾਗਰ

ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ‘ਚ ਜਨਤਕ ਤੌਰ ‘ਤੇ ਮਜੀਠੀਆ ਨੂੰ ਚਿੱਟੇ ਦਾ ਸੌਦਾਗਰ ਕਿਹਾ ਸੀ। ਮਜੀਠੀਆ ਨੂੰ ਨਸ਼ਾ ਤਸਕਰ ਕਿਹਾ ਗਿਆ। ਦੂਜੇ ਪਾਸੇ ਮਜੀਠੀਆ ਸਿੱਧੂ ਨੂੰ ਠੋਕੋ ਟਾਲੀ ਕਹਿੰਦੇ ਹਨ। ਸਿੱਧੂ ਕਹਿੰਦੇ ਸੀ ਜਿਸ ਕੋਲ ਕਦੇ ਸਾਈਕਲ ਸੀ, ਅੱਜ ਉਸ ਕੋਕਲ ਅਮਰੀਕਾ ਵਿੱਚ ਰੇਂਜਰੋਵਰ ਤੇ ਪਾਰਕਿੰਗ ਕਿੱਥੋਂ ਆ ਗਈ। ਇੱਥੋਂ ਤੱਕ ਕਿ ਸਿੱਧੂ ਨੇ ਮਜੀਠੀਆ ਨੂੰ ਸ਼ਰਾਬ ਮਾਫੀਆ ਅਤੇ ਡਰੱਗ ਮਾਫੀਆ ਕਿਹਾ ਸੀ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version