Gangster on Police Radar: ਗੋਇੰਦਵਾਲ ਜੇਲ੍ਹ ਅੰਦਰ ਹੋਈ ਗੈਂਗਵਾਰ ਵਿੱਚ ਅੱਧੀ ਦਰਜਨ ਗੈਂਗਸਟਰ ਨਾਮਜਦ

Published: 

27 Feb 2023 17:35 PM

Gangwar in Jail : ਜੇਲ੍ਹ ਵਿੱਚ ਹੋਈ ਝੜਪ ਨੂੰ ਲੈ ਕੇ ਗੈਂਗਸਟਰਾਂ ਵਿਚ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜੇਲ੍ਹਾਂ ਅੰਦਰ ਬੰਦ ਗੈਂਗਸਟਰ ਇਕ ਦੂਜੇ ਤੇ ਦੂਸ਼ਣਬਾਜੀ ਕਰਕੇ ਇਕ ਦੂਜੇ ਤੋਂ ਬਦਲਾ ਲੈਣ ਦੀਆਂ ਗੱਲਾਂ ਕਰ ਰਹੇ ਹਨ।

Gangster on Police Radar: ਗੋਇੰਦਵਾਲ ਜੇਲ੍ਹ ਅੰਦਰ ਹੋਈ ਗੈਂਗਵਾਰ ਵਿੱਚ ਅੱਧੀ ਦਰਜਨ ਗੈਂਗਸਟਰ ਨਾਮਜਦ

File Photo

Follow Us On

ਤਰਨਤਾਰਨ ਨਿਊਜ: ਗੋਇੰਦਵਾਲ ਜੇਲ ਅੰਦਰ ਐਤਵਾਰ ਨੂੰ ਹੋਈ ਖੂਨੀ ਝੜਪ ਜਿਸ ਵਿਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਅਤੇ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ ਸੀ, ਵਿਚ ਸੱਤ ਗੈਂਗਸਟਰਾਂ ਨੂੰ ਨਾਮਜਦ ਕੀਤਾ ਹੈ। ਇਨ੍ਹਾਂ ਵਿਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਕਸ਼ਿਸ਼, ਅਰਸ਼ਦ ਖਾਨ, ਅੰਕਿਤ ਲਾਟੀ, ਰਜਿੰਦਰ ਜੋਕਰ ਅਤੇ ਮਲਕੀਤ ਸਿੰਘ ਕੀਤਾ ਦੇ ਨਾਮ ਸ਼ਾਮਲ ਹਨ। ਦੱਸਣਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਇਹ ਗੋਇੰਦਵਾਲ ਜੇਲ੍ਹ ਵਿਚ ਬੰਦ ਸਨ। ਇਸ ਝੜਪ ਵਿੱਚ ਗੈਂਗਸਟਰ ਮਨਦੀਪ ਤੂਫਾਨ ਅਤੇ ਗੈਂਗਸਟਰ ਮਨਮੋਹਨ ਸਿੰਘ ਦੀ ਮੌਤ ਹੋ ਗਈ, ਜਦਕਿ ਗੈਂਗਸਟਰ ਕੇਸ਼ਵ ਗੰਭੀਰ ਜ਼ਖਮੀ ਹੋ ਗਿਆ ਸੀ। ਇਹ ਤਿੰਨੋਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀ ਹਨ।

ਮਾਰੇ ਗਏ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ

ਦੱਸ ਦੇਈਏ ਕਿ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਬੀਤੇ ਦਿਨ ਵਾਪਰੀ ਗੈਂਗਵਾਰ ਦੀ ਘਟਨਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਅੰਜਾਮ ਦਿੱਤਾ ਹੈ। ਗੋਲਡੀ ਬਰਾੜ ਦੇ ਕਹਿਣ ‘ਤੇ ਗੈਂਗਸਟਰਾਂ ਨੇ ਮਨਦੀਪ ਤੂਫਾਨ ਅਤੇ ਮਨਮੋਹਨ ਸਿੰਘ ਦਾ ਕਤਲ ਕੀਤਾ ਗਿਆ ਸੀ। ਜਾਨ ਗਵਾਉਣ ਵਾਲੇ ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਸਨ। ਜ਼ਿਕਰਯੋਗ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ 7 ਮੁਲਜ਼ਮਾਂ ਖ਼ਿਲਾਫ਼ 302, 307 ਸਮੇਤ ਹੋਰ ਅਸਲਾ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾਂ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ – ਖੂਨ ਦਾ ਬਦਲਾ ਖੂਨ, ਭਰਣਾ ਪਵੇਗਾ ਹਰਜਾਨਾ, ਜੇਲ੍ਹ ਗੈਂਗਵਾਰ ਤੇ ਭਗਵਾਨਪੁਰੀਆ ਦੀ ਬਿਸ਼ਨੋਈ ਗੈਂਗ ਨੂੰ ਧਮਕੀ

ਪੁਲਿਸ ਪ੍ਰਸ਼ਾਸਨ ਨੇ ਜੇਲ੍ਹਾਂ ਅੰਦਰ ਕੀਤੇ ਸੁਰੱਖਿਆ ਪ੍ਰਬੰਧ ਸਖਤ

ਦੂਜੇ ਪਾਸੇ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਗੈਂਗਵਾਰ ਦੀ ਘਟਨਾ ਤੋਂ ਬਾਅਦ ਪੰਜਾਬ ਦੀਆਂ ਜੇਲਾਂ ‘ਚ ਗੈਂਗ ਵਾਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜੇਲ੍ਹ ਵਿੱਚ ਗੈਂਗਵਾਰ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜੇਲ੍ਹ ਵਿਭਾਗ ਨੇ ਸਾਰੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਹਨ। ਇਸ ਵੇਲੇ ਬਠਿੰਡਾ ਕੇਂਦਰੀ ਜੇਲ੍ਹ ਵਿੱਚ 50 ਤੋਂ ਵੱਧ ਗੈਂਗਸਟਰ ਬੰਦ ਹਨ। ਇਨ੍ਹਾਂ ਸਾਰੇ ਗੈਂਗਸਟਰਾਂ ਨੂੰ ਸਖ਼ਤ ਸੁਰੱਖਿਆ ਵਿਚ ਰੱਖਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਜੇਲ ਦੇ ਹਾਈ ਸਕਿਓਰਿਟੀ ਜ਼ੋਨ ‘ਚ ਜਾਂਚ ਕੀਤੀ ਅਤੇ ਸਾਵਧਾਨੀ ਦੇ ਤੌਰ ‘ਤੇ ਉਥੇ ਬੰਦ ਵੱਖ-ਵੱਖ ਧੜਿਆਂ ਦੇ ਗੈਂਗਸਟਰਾਂ ਨੂੰ ਵੱਖ ਕਰ ਦਿੱਤਾ ਤਾਂ ਜੋ ਉਹ ਇਕ ਦੂਜੇ ‘ਤੇ ਹਮਲਾ ਨਾ ਕਰ ਸਕਣ। ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੈ। ਇੱਕ ਪਾਸੇ ਜਿੱਥੇ ਇਨ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਵੱਧ ਹੈ, ਉੱਥੇ ਹੀ 10 ਜੇਲ੍ਹਾਂ ਦੇ ਤੁਰੰਤ ਨਵੀਨੀਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਸਟਾਫ਼ ਦੀ ਘਾਟ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version