Mankirt Aulakh: ਪੰਜਾਬੀ ਗਾਇਕ ਮਨਕੀਰਤ ਔਲਖ ਦੀ ਜਾਨ ਨੂੰ ਖ਼ਤਰਾ! 3 ਬਾਈਕ ਸਵਾਰਾਂ ਨੇ 2KM ਤੱਕ ਕੀਤਾ ਕਾਫਲੇ ਦਾ ਪਿੱਛਾ

tv9-punjabi
Published: 

13 Apr 2023 19:12 PM

Punjabi Singer Mankirt Aulakh: ਜਦੋਂ ਤੋਂ ਬੰਬੀਹਾ ਗਰੁੱਪ ਨੇ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ, ਉਦੋਂ ਤੋਂ ਪੰਜਾਬੀ ਗਾਇਕ ਡਰੇ ਹੋਏ ਹਨ। ਦੱਸ ਦੇਈਏ ਕਿ ਔਲਖ 'ਤੇ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਹੋਣ ਦਾ ਇਲਜਾਮ ਲੱਗਾ ਹੈ।

Loading video
Follow Us On

Punjabi Singer Mankirt Aulakh: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ (Mankirat Aulakh) ਨੇ ਵੀਰਵਾਰ ਨੂੰ ਇੱਕ ਵੱਡਾ ਇਲਜ਼ਾਮ ਲਗਾਇਆ।ਉਨ੍ਹਾਂ ਨੇ ਕਿਹਾ ਹੈ ਕਿ ਬੀਤੀ ਰਾਤ ਜਦੋਂ ਉਹ ਮੁਹਾਲੀ ਸਥਿਤ ਆਪਣੇ ਫਲੈਟ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਮਨਕੀਰਤ ਔਲਖ ਦੇ ਵਾਹਨਾਂ ਦਾ ਪਿੱਛਾ ਕਰਨ ਵਾਲੇ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਪੰਜਾਬ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਰਾਤ ਸਮੇਂ ਮਨਕੀਰਤ ਔਲਖ ਆਪਣੇ ਸੁਰੱਖਿਆ ਕਾਫ਼ਲੇ ਸਮੇਤ ਮੁਹਾਲੀ ਸਥਿਤ ਹੋਮਲੈਂਡ ਸੁਸਾਇਟੀ ਦੇ ਘਰ ਵੱਲ ਆ ਰਹੇ ਸਨ। ਉਦੋਂ ਹੀ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਤਿੰਨੋਂ ਨੌਜਵਾਨਾਂ ਦੇ ਚਿਹਰੇ ਢਕੇ ਹੋਏ ਸਨ। ਬਾਈਕ ਸਵਾਰਾਂ ਨੇ ਕਰੀਬ ਦੋ ਕਿਲੋਮੀਟਰ ਤੱਕ ਕਾਫਲੇ ਦਾ ਪਿੱਛਾ ਕੀਤਾ ਪਰ ਕਾਰ ‘ਚ ਬੈਠੇ ਸੁਰੱਖਿਆ ਮੁਲਾਜ਼ਮ ਅਤੇ ਮਨਕੀਰਤ ਔਲਖ ਨੂੰ ਇਸਦਾ ਪਤਾ ਲੱਗ ਗਿਆ।

ਇਹ ਵੀ ਪੜ੍ਹੋ – Bambiha Group ਦੇ ਨਿਸ਼ਾਨੇ ਤੇ ਬੱਬੂ ਮਾਨ, ਮਨਕੀਰਤ ਔਲਖ; ਮੂਸੇਵਾਲਾ ਦੇ ਕਤਲ ਦਾ ਲੈਣਾ ਚਾਹੁੰਦੇ ਹਨ ਬਦਲਾ

ਸੁਰੱਖਿਆ ਗਾਰਡ ਨੂੰ ਦੇਖ ਕੇ ਭੱਜੇ ਬਾਈਕ ਸਵਾਰ

ਸੋਸਾਇਟੀ ‘ਚ ਪਹੁੰਚ ਕੇ ਮਨਕੀਰਤ ਔਲਖ ਦਾ ਸੁਰੱਖਿਆ ਗਾਰਡ ਆਪਣੇ ਲਾਇਸੰਸੀ ਹਥਿਆਰ ਨਾਲ ਬਾਈਕ ਸਵਾਰਾਂ ਦੇ ਪਿੱਛੇ ਭੱਜਿਆ ਪਰ ਉਦੋਂ ਤੱਕ ਬਾਈਕ ਸਵਾਰ ਉਥੋਂ ਫਰਾਰ ਹੋ ਚੁੱਕੇ ਸਨ। ਮਨਕੀਰਤ ਔਲਖ ਨੇ ਪੰਜਾਬ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਇਹ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਜਦਕਿ ਪੁਲਿਸ ਨੂੰ ਸ਼ੱਕ ਹੈ ਕਿ ਮਨਕੀਰਤ ਔਲਖ ਦੀ ਮੂਵਮੈਂਟ ਨੂੰ ਲੈ ਕੇ ਰੇਕੀ ਕੀਤੀ ਜਾ ਰਹੀ ਹੈ।

ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਮਿਲੀ ਹੈ ਧਮਕੀ

ਮਨਕੀਰਤ ਔਲਖ ਦਾ ਨਾਂ ਉਸ ਸਮੇਂ ਸੁਰਖੀਆਂ ‘ਚ ਆਇਆ ਸੀ, ਜਦੋਂ ਉਨ੍ਹਾਂ ‘ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਇਲਜਾਮ ਲੱਗਾ ਸੀ ਪਰ ਪੰਜਾਬ ਪੁਲਿਸ ਨੇ ਆਪਣੀ ਜਾਂਚ ‘ਚ ਮਨਕੀਰਤ ਔਲਖ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਕਾਰਨ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ