ਮੁਹਾਲੀ ਨਿਊਜ਼। ਭਾਰਤੀ ਟੀਮ ਦੇ ਸਟਾਰ ਕ੍ਰਿਕਟਰ
ਯੁਵਰਾਜ ਸਿੰਘ (Yuvraj Singh) ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿਕਸਰ ਕਿੰਗ ਯੁਵਰਾਜ ਦੀ ਮਾਂ ਸ਼ਬਨਮ ਸਿੰਘ ਨੂੰ ਧਮਕੀਆਂ ਮਿਲੀਆਂ ਹਨ। ਇਸ ਮਾਮਲੇ ‘ਚ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਦਰਅਸਲ, ਇੱਕ ਔਰਤ ਨੂੰ ਯੁਵਰਾਜ ਦੇ ਭਰਾ ਦੀ ਦੇਖ-ਰੇਖ ‘ਚ ਰੱਖਿਆ ਗਿਆ ਸੀ, ਜਿਸ ਨੇ ਯੁਵਰਾਜ ਦੀ ਮਾਂ ਨੂੰ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ 40 ਲੱਖ ਰੁਪਏ ਦੀ ਮੰਗ ਕੀਤੀ ਸੀ।
ਪੁਲਿਸ (Police) ਟੀਮ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਔਰਤ ਨੂੰ 5 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮਾਮਲੇ ਵਿੱਚ ਡੀਐਲਐਫ ਫੇਜ਼-1 ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਹੇਮਾ ਕੌਸ਼ਿਕ ਉਰਫ ਡਿੰਪੀ ਵਜੋਂ ਹੋਈ ਪਛਾਣ
ਮੁਲਜ਼ਮ ਔਰਤ ਦੀ ਪਛਾਣ ਹੇਮਾ ਕੌਸ਼ਿਕ ਉਰਫ ਡਿੰਪੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਨੂੰ ਯੁਵਰਾਜ ਦੇ ਛੋਟੇ ਭਰਾ ਜ਼ੋਰਾਵਰ ਸਿੰਘ ਦੀ ਦੇਖਭਾਲ ਕਰਨ ਵਾਲੀ ਵਜੋਂ ਰੱਖਿਆ ਗਿਆ ਸੀ। ਪਰ 20 ਦਿਨਾਂ ਦੇ ਅੰਦਰ ਹੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਬੇਟੇ ਜ਼ੋਰਾਵਰ ਦੀ ਦੇਖਭਾਲ ਲਈ ਇੱਕ ਮਹਿਲਾ ਮੈਨੇਜਰ/ਕੇਅਰਟੇਕਰ ਨੂੰ ਰੱਖਿਆ ਸੀ। ਪਰ ਉਸ ਦੇ ਮਾੜੇ ਵਿਵਹਾਰ ਅਤੇ ਕੰਮਾਂ ਕਾਰਨ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਕੰਮ ਤੋਂ ਹਟਾਏ ਜਾਣ ਤੋਂ ਬਾਅਦ ਹੇਮਾ ਨੇ ਉਨ੍ਹਾਂ ਦੇ ਪਰਿਵਾਰ ਅਤੇ ਪੁੱਤਰ ਜ਼ੋਰਾਵਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ।
40 ਲੱਖ ਰੁਪਏ ਦੀ ਕੀਤੀ ਮੰਗ
ਮਹਿਲਾਂ ਅਕਸ ਖਰਾਬ ਕਰਨ ਦੀ ਧਮਕੀ ਦੇ ਕੇ 40 ਲੱਖ ਰੁਪਏ ਦੀ ਮੰਗ ਕੀਤੀ। ਮੁਲਜ਼ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਯੁਵਰਾਜ ਦਾ ਘਰ ਡੀਐਲਐਫ ਫੇਜ਼-1 ਵਿੱਚ ਹੈ। ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਨੇ ਥਾਣੇ ‘ਚ ਸ਼ਿਕਾਇਤ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਸਾਲ 2022 ‘ਚ ਹੇਮਾ ਨੂੰ ਯੁਵਰਾਜ ਦੇ ਭਰਾ ਜ਼ੋਰਾਵਰ ਦੀ ਦੇਖਭਾਲ ਲਈ ਰੱਖਿਆ ਗਿਆ ਸੀ।
ਜ਼ੋਰਾਵਰ ਸਿੰਘ ਪਿਛਲੇ ਕਈ ਸਾਲਾਂ ਤੋਂ ਡਿਪਰੈਸ਼ਨ ਨਾਲ ਜੂਝ ਰਿਹਾ ਸੀ। ਸ਼ਬਨਮ ਨੇ ਦੱਸਿਆ ਕਿ ਹੇਮਾ ਨੂੰ 20 ਦਿਨਾਂ ਬਾਅਦ ਹੀ ਕੰਮ ਤੋਂ ਹਟਾ ਦਿੱਤਾ ਗਿਆ ਸੀ। ਹੇਮਾ ਨੂੰ ਕੰਮ ਤੋਂ ਹਟਾਉਣ ਦਾ ਕਾਰਨ ਇਹ ਦੱਸਿਆ ਗਿਆ ਕਿ ਉਹ ਪੇਸ਼ੇਵਰ ਨਹੀਂ ਸੀ। ਇਸ ਦੇ ਨਾਲ ਹੀ ਉਹ ਜ਼ੋਰਾਵਰ ਸਿੰਘ ਨੂੰ ਆਪਣੇ ਜਾਲ ਵਿੱਚ ਫਸਾ ਰਹੀ ਸੀ।
ਝੂਠੇ ਕੇਸ ‘ਚ ਫਸਾ ਕੇ ਬਦਨਾਮ ਕਰਨ ਦੀ ਧਮਕੀ
ਸ਼ਬਨਮ ਸਿੰਘ ਨੇ ਸ਼ਿਕਾਇਤ ‘ਚ ਦੱਸਿਆ ਕਿ ਮਈ 2023 ‘ਚ ਹੇਮਾ ਉਰਫ ਡਿੰਪੀ ਨੇ ਉਸ ਨੂੰ
ਵਟਸਐਪ ਮੈਸੇਜ (Whatsapp) ਤੇ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿੱਚ ਉਸ ਨੇ ਧਮਕੀ ਦਿੱਤੀ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਝੂਠੇ ਕੇਸ ਵਿੱਚ ਫਸਾ ਕੇ ਬਦਨਾਮ ਕਰੇਗੀ। ਇਸ ਦੇ ਬਦਲੇ ਹੇਮਾ ਨੇ 40 ਲੱਖ ਰੁਪਏ ਦੀ ਮੰਗ ਕੀਤੀ ਸੀ।
19 ਜੁਲਾਈ ਨੂੰ ਹੇਮਾ ਕੌਸ਼ਿਕ ਨੇ ਇੱਕ ਵਟਸਐਪ ਮੈਸੇਜ ਵਿੱਚ ਧਮਕੀ ਦਿੱਤੀ ਸੀ ਕਿ ਉਹ 23 ਜੁਲਾਈ ਨੂੰ ਕੇਸ ਦਾਇਰ ਕਰੇਗੀ। ਇਸ ਤੋਂ ਬਾਅਦ ਪੂਰੇ ਪਰਿਵਾਰ ਦੀ ਬਦਨਾਮੀ ਹੋ ਜਾਵੇਗੀ। ਸ਼ਬਨਮ ਹੇਮਾ ਨੂੰ ਦੱਸਦੀ ਹੈ ਕਿ ਰਕਮ ਬਹੁਤ ਵੱਡੀ ਹੈ ਅਤੇ ਇਸ ਨੂੰ ਇਕੱਠਾ ਕਰਨ ਲਈ ਸਮਾਂ ਮੰਗਦੀ ਹੈ। ਸੋਮਵਾਰ ਤੱਕ 5 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਬਾਅਦ ‘ਚ ਇਸ ਨੂੰ ਟਾਲ ਦਿੱਤਾ ।
ਪੁਲਿਸ ਨੇ ਰੰਗੇ ਹੱਥੀ ਕੀਤਾ ਗ੍ਰਿਫ਼ਤਾਰ
ਮੰਗਲਵਾਰ ਨੂੰ ਜਦੋਂ ਮੁਲਜ਼ਮ ਹੇਮਾ 5 ਲੱਖ ਰੁਪਏ ਲੈਣ ਪਹੁੰਚੀ ਤਾਂ ਪੁਲਿਸ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਡੀਐਲਐਫ ਫੇਜ਼-1 ਥਾਣੇ ਵਿੱਚ ਗੈਰ-ਕਾਨੂੰਨੀ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਬਾਅਦ ‘ਚ ਲੜਕੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ