ਮੋਹਾਲੀ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ, ਏਅਰਪੋਰਟ ਰੋਡ ‘ਤੇ ਸਵੇਰੇ ਤੇ ਸ਼ਾਮ ਟਰੱਕਾਂ ਦੀ ਆਵਾਜਾਈ ‘ਤੇ ਲਗਾਈ ਪਾਬੰਦੀ

Updated On: 

02 Aug 2025 23:45 PM IST

ਮੋਹਾਲੀ ਪ੍ਰਸ਼ਾਸਨ ਵੱਲੋਂ ਸ਼ਹਿਰੀ ਜਨਤਾ ਦੀ ਸਹੂਲਤ ਅਤੇ ਟਰੈਫਿਕ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਏਅਰਪੋਰਟ ਰੋਡ 'ਤੇ ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਨਿਯਮਤ ਸਮੇਂ 'ਚ ਪਾਬੰਦੀ ਲਗਾ ਦਿੱਤੀ ਗਈ ਹੈ।

ਮੋਹਾਲੀ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ, ਏਅਰਪੋਰਟ ਰੋਡ ਤੇ ਸਵੇਰੇ ਤੇ ਸ਼ਾਮ ਟਰੱਕਾਂ ਦੀ ਆਵਾਜਾਈ ਤੇ ਲਗਾਈ ਪਾਬੰਦੀ

Photo Credit: Meta AI

Follow Us On

ਮੋਹਾਲੀ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਏਅਰਪੋਰਟ ਰੋਡ ‘ਤੇ ਟਰੱਕਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਹੈ। ਪੀਆਰ 7 ਰੋਡ ਅਤੇ ਸੈਕਟਰ 66/82 ਜੰਕਸ਼ਨ ਤੋਂ ਏਅਰਪੋਰਟ ਗੋਲ ਚੌਕ ਤੱਕ ਭਾਰੀ ਵਾਹਨਾਂ ‘ਤੇ ਰੋਕ ਲਗਾਈ ਗਈ ਹੈ। ਸਵੇਰੇ 8 ਵਜੇ ਤੋਂ 11 ਵਜੇ ਅਤੇ ਸ਼ਾਮ 5 ਵਜੇ ਤੋਂ 8 ਵਜੇ ਤੱਕ ਭਾਰੀ ਵਾਹਨਾਂ ਦੇ ਪ੍ਰਵੇਸ਼ ਦੀ ਪੂਰੀ ਤਰ੍ਹਾਂ ਦੇ ਨਾਲ ਮਨਾਹੀ ਰਹੇਗੀ। ਦੱਸ ਦਈਏ ਕਿ ਵਾਰ-ਵਾਰ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਮੋਹਾਲੀ ਪ੍ਰਸ਼ਾਸਨ ਵੱਲੋਂ ਸ਼ਹਿਰੀ ਜਨਤਾ ਦੀ ਸਹੂਲਤ ਅਤੇ ਟਰੈਫਿਕ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਏਅਰਪੋਰਟ ਰੋਡ ‘ਤੇ ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਨਿਯਮਤ ਸਮੇਂ ‘ਚ ਪਾਬੰਦੀ ਲਗਾ ਦਿੱਤੀ ਗਈ ਹੈ।

ਪੀਕ ਆਵਰਜ਼ ਦੌਰਾਨ ਲੋਕਾਂ ਨੂੰ ਆਵਾਜਾਈ ਵਿੱਚ ਰੁਕਾਵਟ ਨਾ ਹੋਵੇ

ਅਧਿਕਾਰੀਆਂ ਨੇ ਦੱਸਿਆ ਕਿ ਹਰ ਰੋਜ਼ ਸਵੇਰੇ 8 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ 8 ਵਜੇ ਤੱਕ ਭਾਰੀ ਵਾਹਨਾਂ ਨੂੰ ਇਸ ਰੁਟ ਤੇ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਹ ਪਾਬੰਦੀ ਇਸ ਲਈ ਲਾਈ ਗਈ ਹੈ ਤਾਂ ਜੋ ਪੀਕ ਆਵਰਜ਼ ਦੌਰਾਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਰੁਕਾਵਟ ਨਾ ਆਵੇ।

ਪਾਬੰਦੀ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਫੈਸਲਾ ਸਿਰਫ਼ ਟਰੈਫਿਕ ਪ੍ਰਬੰਧਨ ਨੂੰ ਸੁਚੱਜਾ ਬਣਾਉਣ ਲਈ ਹੀ ਨਹੀਂ, ਸਗੋਂ ਸੜਕਾਂ ਉੱਤੇ ਹੋ ਰਹੀਆਂ ਆਕਸਮਿਕ ਘਟਨਾਵਾਂ ਨੂੰ ਰੋਕਣ ਲਈ ਵੀ ਲਿਆ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਪਾਬੰਦੀ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਫੈਸਲੇ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਮੋਹਾਲੀ ‘ਚ ਟਰੈਫਿਕ ਪ੍ਰਬੰਧਨ ਹੋਰ ਬਿਹਤਰ ਹੋਵੇਗਾ ਅਤੇ ਲੋਕਾਂ ਨੂੰ ਸੁਚੱਜੀ ਆਵਾਜਾਈ ਦੀ ਸਹੂਲਤ ਮਿਲੇਗੀ। ਲੋਕਾਂ ਨੂੰ ਭਾਰੀ ਵਾਹਨਾਂ ਤੋਂ ਆ ਰਹੀ ਦਿੱਕਤ ਅਤੇ ਜ਼ਾਮ ਤੋਂ ਅਥਾਹ ਰਾਹਤ ਮਿਲ ਸਕੇਗੀ।

Related Stories
ਪੰਜਾਬ ਲਈ ਦੱਖਣੀ ਕੋਰੀਆ ਨਿਵੇਸ਼ ਰੋਡ ਸ਼ੋਅ, ਵੱਡੀਆਂ ਉਦਯੋਗਿਕ ਕੰਪਨੀਆਂ ਨੇ ਨਿਵੇਸ਼ ਵਿੱਚ ਦਿਖਾਈ ਦਿਲਚਸਪੀ
‘ਵੀਰ ਬਾਲ’ ਦਿਵਸ ਦਾ ਨਾਂ ਬਦਲਣ ਦੀ ਮੰਗ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸਾਂਸਦਾਂ ਨੂੰ ਲਿਖੀ ਚਿੱਠੀ
ਸਾਬਾ ਗੋਬਿੰਦਗੜ੍ਹ ਦੀ ਗੋਲਡੀ ਬਰਾੜ ਨੂੰ ਧਮਕੀ, ਸੋਸ਼ਲ ਮੀਡੀਆ ‘ਤੇ ਵੌਇਸ ਨੋਟ ਵਾਇਰਲ; ਹਰਕਤ ਵਿੱਚ ਸੁਰੱਖਿਆ ਏਜੰਸੀਆਂ
ਅੰਮ੍ਰਿਤਸਰ ਕਾਂਗਰਸ ਜਿਲ੍ਹਾ ਪ੍ਰਧਾਨ ਮਿੱਠੂ ਮਦਾਨ ਦੀ ਨਵਜੋਤ ਕੌਰ ਸਿੱਧੂ ਨੂੰ ਚੇਤਾਵਨੀ, ਕਿਹਾ- ਚੁੱਪ ਨਾ ਹੋਏ ਤਾਂ ਸਬੂਤਾਂ ਸਣੇ ਕਰਾਂਗਾ ਵੱਡੇ ਖੁਲਾਸੇ
ਸ੍ਰੀ ਅਕਾਲ ਤਖ਼ਤ ਵੱਲੋਂ ਧਾਰਮਿਕ ਸਜ਼ਾ, ਵਿਰਸਾ ਸਿੰਘ ਵਲਟੋਹਾ ਤੇ ਭਾਈ ਹਰਿੰਦਰ UK ਨੇ ਨਿਭਾਈ ਭਾਂਡਿਆਂ ਤੇ ਜੋੜਿਆਂ ਦੀ ਸੇਵਾ
“ਚੋਰਾਂ ਦਾ ਸਾਥ ਨਹੀਂ ਦੇਵਾਂਗੀ: ਅਜਿਹੇ ਨੋਟਿਸ ਬਹੁਤ ਨਿਕਲਦੇ ਹਨ; ਰੰਧਾਵਾ ਦੇ ਤਸਕਰਾਂ ਨਾਲ ਸਬੰਧ, ਨਵਜੋਤ ਕੌਰ ਦਾ ਮੁੜ ਤਿੱਖਾ ਹਮਲਾ