ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਹੀ ਕੀਤਾ ਸੀ ਆਪਣੀ ਮਾਂ ‘ਤੇ ਹਮਲਾ, ਪੁਲਿਸ ਨੇ ਜਾਂਚ ਤੋਂ ਬਾਅਦ ਕੀਤਾ ਗ੍ਰਿਫਤਾਰ

Updated On: 

23 Jun 2023 20:56 PM

Kabaddi Player Attack on Mother: ਕਬੱਡੀ ਖਿਡਾਰੀ ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਮਾਂ ਤੇ ਹਮਲਾ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਹੀ ਕੀਤਾ ਸੀ ਆਪਣੀ ਮਾਂ ਤੇ ਹਮਲਾ, ਪੁਲਿਸ ਨੇ ਜਾਂਚ ਤੋਂ ਬਾਅਦ ਕੀਤਾ ਗ੍ਰਿਫਤਾਰ

Instagram/kinda_badhni21

Follow Us On

ਮੋਗਾ ਨਿਊਜ਼। ਬੀਤੇ ਦਿਨ ਖਬਰ ਆਈ ਸੀ ਕਿ ਕੌਮਾਂਤਰੀ ਖਿਡਾਰੀ ਕੁਲਵਿੰਦਰ ਸਿੰਘ ਕਿੰਦਾ (Kulwinder Singh Kinda) ਦੇ ਮੋਗਾ ਦੇ ਪਿੰਡ ਬੱਧਨੀ ਕਲਾਂ ਵਿਖੇ ਸਥਿਤ ਘਰ ਤੇ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਸੀ, ਜਿਸ ਵਿੱਚ ਖਿਡਾਰੀ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ, ਹਾਲਾਂਕਿ ਹੁਣ ਉਸਦੀ ਮਾਂ ਦੀ ਹਾਲਤ ਸਥਿਰ ਹੈ । ਕਿੰਦਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਰੋ-ਰੋ ਕੇ ਕੁਝ ਲੋਕਾਂ ਦਾ ਨਾਂ ਲੈਂਦਿਆਂ ਉਨ੍ਹਾਂ ਤੇ ਹਮਲਾ ਕਰਨ ਦੇ ਦੋਸ਼ ਲਗਾਏ ਸਨ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ।

ਖਿਡਾਰੀ ਦੀ ਮਾਂ ‘ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ।ਪੁਲਿਸ ਮੁਤਾਬਕ, ਕੁਲਵਿੰਦਰ ਕਿੰਦਾ ਨੇ ਹੀ ਆਪਣੀ ਮਾਂ ‘ਤੇ ਹਮਲਾ ਕੀਤਾ ਸੀ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ। ਮਨਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ, ਇੰਸਪੈਕਟਰ ਪ੍ਰਤਾਪ ਸਿੰਘ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਤੇ ਪ੍ਰੀਤਮ ਸਿੰਘ ਥਾਣਾ ਬੱਧਨੀ ਕਲਾਂ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਨੇ ਘਰ ਦੇ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਲਵਿੰਦਰ ਸਿੰਘ ਕਿੰਦਾ ਦੇ ਘਰ ਕੋਈ ਵੀ ਦਾਖਲ ਨਹੀਂ ਹੋਇਆ ਸੀ।

ਕਬੱਡੀ ਖਿਡਾਰੀ ਨੇ ਆਪ ਹੀ ਕੀਤਾ ਸੀ ਮਾਂ ‘ਤੇ ਹਮਲਾ

ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਆਪਣੀ ਮਾਂ ਦੇ ਚਰਿੱਤਰ ‘ਤੇ ਸ਼ੱਕ ਸੀ, ਉਸਨੇ 21 ਜੂਨ ਨੂੰ ਚਿਕਨ ਕਾਰਨਰ, ਮੇਨ ਰੋਡ ਬੱਧਨੀ ਕਲਾਂ ਤੋਂ ਮੀਟ ਕੱਟਣ ਵਾਲਾ ਲੋਹੇ ਦਾ ਦਾਤ ਲਿਆ ਅਤੇ ਉਸ ਨਾਲ ਆਪਣੀ ਮਾਂ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੁਇਸ ਦਾ ਦੋਸ਼ ਹਰਪ੍ਰੀਤ ਸਿੰਘ ਖਹਿਰਾ ਵਾਸੀ ਪਿੰਡ ਰਾਊਕੇ ਕਲਾਂ, ਅਮਨਦੀਪ ਸਿੰਘ ਉਰਫ ਅਮਨਾ ਵਾਸੀ ਲੋਪੋ, ਸੁਖਜਿੰਦਰ ਸਿੰਘ ਉਰਫ ਲੋਪੋ ਵਾਸੀ ਸੁੱਖਾ ਨਾਂ ਦੇ ਲੋਕਾਂ ਤੇ ਲਾ ਦਿੱਤਾ। ਦੱਸ ਦੇਈਏ ਕਿ ਇਨ੍ਹਾਂ ਲੋਕਾਂ ਨਾਲ ਕਿੰਦਾ ਦੀ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕਿੰਦਾ ਨੇ ਬੁੱਧਵਾਰ ਰਾਤ 11 ਵਜੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਕਿਹਾ ਕਿ ਅਮਨ ਲੋਪੋ, ਖਹਿਰਾ ਰਾਊਕੇ ਅਤੇ ਸੁੱਖਾ ਲੋਪੋ ਨੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਹੈ। ਉਸ ਨੇ ਅਜਿਹਾ ਕਬੱਡੀ ਦੀ ਖੇਡ ਨੂੰ ਮੁੱਖ ਰੱਖਦਿਆਂ ਕੀਤਾ ਹੈ ਅਤੇ ਆਪਣੀ ਜ਼ਖਮੀ ਮਾਂ ਦੀਆਂ ਤਸਵੀਰਾਂ ਦਿਖਾ ਰਿਹਾ ਸੀ।

ਉੱਧਰ, ਜ਼ਖਮੀ ਦੀ ਮਾਤਾ ਰਛਪਾਲ ਕੌਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version