Gangster:ਗੈਂਗਸਟਰ ਸੁੱਖਾ ਬਾੜੇਵਾਲੀਆ ਦੇ ਕਤਲ ਕੇਸ ਹੋਇਆ ਵੱਡਾ ਖੁਲਾਸਾ, ਜਾਨਣ ਲਈ ਪੜ੍ਹੋ ਪੁਰੀ ਖਬਰ
ਬਾੜੇਵਾਲੀਆ ਦੇ ਕਤਲ ਦੇ ਮੁਲਜ਼ਮ ਸੂਰਜ ਪ੍ਰਕਾਸ਼ ਉਰਫ ਬੱਬੂ ਨੇ ਕਿਹਾ ਕਿ ਉਸਨੇ ਬਾੜੇਵਾਲੀਆ ਦਾ ਕਤਲ ਨਹੀਂ ਕੀਤਾ। ਉਸਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ। ਬੱਬੂ ਨੇ ਫੇਸਬੁੱਕ ਤੇ ਲਾਈਵ ਹੋਕੇ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਹਨ। ਉਸਨੇ ਨੇ ਜਾਂਚ ਅਧਿਕਾਰੀ 'ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ।
ਲੁਧਿਆਣਾ। ਪਿਛਲੇ ਦਿਨੀਂ ਲੁਧਿਆਣਾ (Ludhiana) ਵਿੱਚ ਇੱਕ ਵੱਡੀ ਵਾਰਦਾਤ ਹੋਈ ਸੀ,, ਜਿਸਦੇ ਤਹਿਤ ਮੁਲਜ਼ਮ ਸੂਰਜ ਪ੍ਰਕਾਸ਼ ਉਰਫ ਬੱਬੂ ਨੇ ਗੈਂਗਸਟਰ ਸੁੱਖਪ੍ਰੀਤ ਸਿੰਘ ਉਰਫ ਸੁੱਖਾ ਬਾੜੇਵਾਲੀਆ ਦਾ ਕਤਲ ਕਰ ਦਿੱਤਾ ਸੀ ਪਰ ਹੁਣ ਉਸਦੇ ਕਾਤਲ ਦੇ ਬੱਬੂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ।
ਮੁਲਜ਼ਮ ਬੱਬੂ ਖੁਲਾਸਾ ਕਰਨ ਦੇ ਲਈ ਸੋਸ਼ਲ ਮੀਡੀਆ (Social Media) ਤੇ ਲਾਈਵ ਹੋਇਆ, ਜਿਸ ਵਿੱਚ ਉਸਨੇ ਦੱਸਿਆ ਕਿ ਸੁੱਖਾ ਦਾ ਕਤਲ ਰੋਹਿਤ ਮਲਹੋਤਰਾ ਉਰਫ਼ ਈਸ਼ੂ ਨੇ ਕੀਤਾ ਹੈ। ਕਤਲ ਕਰਨ ਦੇ ਲਈ ਉਸਦੀ ਪਤਨੀ ਮਿਠਾਈ ਦੇ ਡੱਬੇ ਵਿਚ ਪਿਸਤੌਲ ਲੈ ਕੇ ਆਈ ਸੀ। ਉਸ ਨੇ ਬਚਾਅ ਵਿਚ ਗੋਲੀ ਚਲਾਈ ਨਹੀਂ ਤਾਂ ਰੋਹਿਤ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ ਹੁੰਦੀ।
ਐੱਸਐੱਚਓ ਮੈਨੂੰ ਝੂਠਾ ਫਸਾ ਰਿਹਾ ਹੈ-ਬੱਬੂ
ਉਸ ਨੇ ਵੀਡੀਓ ਵਿੱਚ ਥਾਣਾ ਹੈਬੋਵਾਲ ਦੇ ਐਸਐਚਓ ਬਿੱਟਣ ਤੇ ਦੋਸ਼ ਲਾਇਆ ਹੈ ਕਿ ਉਸ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ। ਇੰਸਪੈਕਟਰ ਉਸ ਤੋਂ ਪੁਰਾਣੀ ਦੁਸ਼ਮਣੀ ਕੱਢ ਰਿਹਾ ਹੈ। ਰੋਹਿਤ ਦੀ ਅੱਖ ‘ਚ ਗੋਲੀ ਲੱਗਣ ਕਾਰਨ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਗੋਪਾਲ ਮਹਾਜਨ ਉਰਫ਼ ਗੋਪੀ ਵਾਸੀ ਪੱਖੋਵਾਲ ਰੋਡ ਦੀ ਵੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਬੱਬੂ ਨੇ ਕਿਹਾ- SHO ਬਿੱਟਨ ਮੇਰੇ ਨਾਲ ਧੱਕਾ ਕਰ ਰਿਹਾ ਹੈ। ਇੱਕ ਕੁੜੀ ਦੀ ਮੌਤ ਹੋ ਗਈ ਸੀ, ਡਬਲੇ ਦੀ ਭੈਣ, ਉਸ ਕੇਸ ਵਿੱਚ ਵੀ ਉਹ ਕਹਿੰਦਾ ਸੀ ਕਿ ਡਬਲੇ ਦੀ ਵੀਡੀਓ ਬਣਾਉ, ਜਿਸ ਵਿੱਚ ਉਹ ਪੈਸੇ ਮੰਗ ਰਿਹਾ ਹੈ। ਮੈਂ ਉਸ ਸਮੇਂ ਆਪਣੇ ਦੋਸਤ ਨੂੰ ਨਹੀਂ ਮਾਰਿਆ ਸੀ, ਤਾਂ ਹੁਣ ਮੈਂ ਇਹ ਕਿਵੇਂ ਕਰ ਸਕਦਾ ਹਾਂ?
ਮੈਂ ਜਲਦੀ ਪੁਲਿਸ ਸਾਹਮਣੇ ਹੋਵਾਂਗਾ ਪੇਸ਼-ਸੂਰਜ
10 ਸਾਲ ਹੋ ਗਏ ਹਨ, ਮੇਰੇ ਖਿਲਾਫ ਕੋਈ ਲੜਾਈ ਦਾ ਪਰਚਾ ਦਰਜ ਨਹੀਂ ਹੋਇਆ। ਇਹ ਜੋ ਵੀ ਸਾਜ਼ਿਸ਼ ਰਚੀ ਜਾ ਰਹੀ ਹੈ, ਉਹ ਬਿੱਟਨ ਕੁਮਾਰ ਵੱਲੋਂ ਰਚੀ ਜਾ ਰਹੀ ਹੈ। ਮੈਂ ਮੌਕੇ ਦਾ ਗਵਾਹ ਹਾਂ ਅਤੇ ਗਵਾਹ ਵੀ ਰਹਾਂਗਾ। ਰੋਹਿਤ ਦੀ ਪਤਨੀ ਡਿੱਬੇ ਨੂੰ ਛੱਤ ‘ਤੇ ਲੈ ਕੇ ਆਈ ਸੀ। ਇਸੇ ਡੱਬੇ ਵਿੱਚ ਗੋਲਾ-ਬਾਰੂਦ ਰੋਹਿਤ ਕੋਲ ਪਹੁੰਚ ਗਿਆ ਹੈ। ਮੈਂ ਜਲਦੀ ਹੀ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੀ ਕੋਸ਼ਿਸ਼ ਕਰਾਂਗਾ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਇਹ ਮਾਮਲਾ ਕਿਸੇ ਹੋਰ ਅਧਿਕਾਰੀ ਨੂੰ ਸੌਂਪਿਆ ਜਾਵੇ।
ਇਹ ਵੀ ਪੜ੍ਹੋ
‘ਬਿੱਟਨ ਨਾ ਕਰੇ ਕੇਸ ਦੀ ਜਾਂਚ’
ਸੂਰਜ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਬਿਟਨ ਉਸਦੇ ਕੇਸ ਦੀ ਜਾਂਚ ਕਰੇ। ਬਿੱਟਨ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਕਿਸੇ ਮਾਮਲੇ ਵਿੱਚ 302 ਦਾ ਪਰਚਾ ਹੋਇਆ ਸੀ, ਉਸ ਕੇਸ ਵਿੱਚ ਵੀ ਉਹ ਮੇਰੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ। ਇਹ ਅਧਿਕਾਰੀ ਵਿਆਜ ‘ਤੇ ਪੈਸੇ ਵੀ ਦਿੰਦਾ ਹੈ।
ਸੁੱਖਾ ਬਾੜੇਵਾਲੀਆ (Sukha Badewalia) ਦਾ ਕਤਲ ਗੋਪੀ, ਈਸ਼ੂ, ਟਿੰਡਰ ਨੇ ਕੀਤਾ ਸੀ। ਉੱਥੇ ਉਸ ਦੇ ਨਾਲ ਤਿੰਨ ਹੋਰ ਲੋਕ ਵੀ ਮੌਜੂਦ ਸਨ। ਰੋਹਿਤ ਸੁੱਖਾ ਦੇ ਨਾਂ ‘ਤੇ ਲਗਾਤਾਰ ਨਸ਼ਾ ਤਸਕਰੀ ਕਰ ਰਿਹਾ ਸੀ। ਸੁੱਖਾ ਨੇ ਉਸ ਨੂੰ ਇਹ ਵੀ ਕਿਹਾ ਕਿ ਤੇਰੇ ਕਾਰਨ ਉਸ ‘ਤੇ ਕਈ ਕੇਸ ਦਰਜ ਹਨ। ਇਸੇ ਮਸਲੇ ਦੇ ਹੱਲ ਲਈ ਸੁੱਖਾ ਨਾਲ ਰੋਹਿਤ ਦੇ ਘਰ ਗਿਆ। ਜੇ ਉਸ ਨੇ ਲੜਨ ਜਾਣਾ ਹੁੰਦਾ ਤਾਂ ਦੋਵੇਂ ਇਕੱਲੇ ਨਹੀਂ ਜਾਂਦੇ।
‘ਸੁੱਖੇ ‘ਤੇ ਸਨ 30 ਤੋਂ ਵੱਧ ਕੇਸ ਦਰਜ’
ਹੈਬੋਵਾਲ ਦੇ ਜੋਗਿੰਦਰ ਨਗਰ ‘ਚ ਸੁੱਖਾ ਬਾੜੇਵਾਲੀਆ ਦਾ ਕਤਲ ਕਰ ਦਿੱਤਾ ਗਿਆ ਸੀ। ਸੁੱਖਾ ਬਾੜੇਵਾਲੀਆ ਆਪਣੇ ਦੋਸਤ ਰੋਹਿਤ ਦੇ ਘਰ ਦੀ ਛੱਤ ‘ਤੇ ਬੈਠਾ ਸੀ। ਬੱਬੂ ਵੀ ਉਨ੍ਹਾਂ ਨਾਲ ਮੌਜੂਦ ਸਨ। ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਛੱਤ ‘ਤੇ ਗੋਲੀ ਚੱਲਣ ਕਾਰਨ ਸੁੱਖਾ ਦੀ ਛਾਤੀ ‘ਚ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਸੁੱਖਾ ‘ਤੇ 30 ਤੋਂ ਵੱਧ ਕੇਸ ਦਰਜ ਹਨ।
ਪੁਲਿਸ ਕਰ ਰਹੀ ਸੀਸੀਟੀਵੀ ਦੀ ਜਾਂਚ
ਇਸ ਝਗੜੇ ਦੌਰਾਨ ਰੋਹਿਤ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਵੀ ਹੋ ਗਿਆ। ਉਸ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੇ ਬਾਅਦ ਤੋਂ ਬੱਬੂ ਫਰਾਰ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।