ਮੋਗਾ ‘ਚ ਸੀਨੀਅਰ ਕਾਂਗਰਸ ਆਗੂ ‘ਤੇ ਘਰ ਅੰਦਰ ਵੜ ਕੇ ਫਾਇਰਿੰਗ, ਮੋਢੇ ਤੇ ਪੈਰ ‘ਚ ਲੱਗੀ ਗੋਲੀ; ਰਾਜਾ ਵੜਿੰਗ ਕੀ ਬੋਲੇ?

Updated On: 

24 Dec 2025 08:54 AM IST

ਨਰਿੰਦਰਪਾਲ ਸਿੰਘ ਸਿੱਧੂ ਮੋਗਾ ਨਗਰ-ਨਗਮ ਦੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। ਜ਼ਖ਼ਮੀ ਸਾਬਕਾ ਕੌਂਸਲਰ ਨਰਿੰਦਰਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰ ਅੰਦਰ ਬਣੇ ਪਾਰਕ 'ਚ ਆਪਣੇ ਪਰਿਵਾਰ ਨਾਲ ਬੈਠੇ ਸਨ। ਇਸ ਦੌਰਾਨ 2 ਲੋਕ ਕੰਮ ਕਰਵਾਉਣ ਦੇ ਬਹਾਨੇ ਘਰ ਅੰਦਰ ਆ ਗਏ। ਉਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਬਿਨਾਂ ਕੁੱਝ ਕਹੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਨ੍ਹਾਂ ਦੇ ਪੈਰ ਤੇ ਦੂਜੀ ਮੋਢੇ 'ਤੇ ਲੱਗੀ ਹੈ।

ਮੋਗਾ ਚ ਸੀਨੀਅਰ ਕਾਂਗਰਸ ਆਗੂ ਤੇ ਘਰ ਅੰਦਰ ਵੜ ਕੇ ਫਾਇਰਿੰਗ, ਮੋਢੇ ਤੇ ਪੈਰ ਚ ਲੱਗੀ ਗੋਲੀ; ਰਾਜਾ ਵੜਿੰਗ ਕੀ ਬੋਲੇ?

ਸੰਕੇਤਕ ਤਸਵੀਰ (Photo: TV9 Hindi)

Follow Us On

ਮੋਗਾ ਦੇ ਸੀਨੀਅਰ ਕਾਂਗਰਸ ਆਗੂ ਨਰਿੰਦਰਪਾਲ ਸਿੰਘ ਸਿੱਧੂ ਤੇ ਗੋਲੀਬਾਰੀ ਦਾ ਮਾਮਲਾ ਸਾਹਮਣਾ ਆਇਆ ਹੈ। ਦੋ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਅੰਦਰ ਵੜ ਕੇ ਗੋਲੀਆਂ ਮਾਰੀਆਂ। ਇੱਕ ਗੋਲੀ ਉਨ੍ਹਾਂ ਦੇ ਪੈਰ ਤੇ ਦੂਜੀ ਮੋਢੇ ਤੇ ਲੱਗੀ ਹੈ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਪੂਰੀ ਘਟਨਾ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਚ ਦੁਪਹਿਰ 3 ਵਜੇ ਦੇ ਕਰੀਬ ਵਾਪਰੀ।

ਨਰਿੰਦਰਪਾਲ ਸਿੰਘ ਸਿੱਧੂ ਮੋਗਾ ਨਗਰ-ਨਗਮ ਦੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। ਜ਼ਖ਼ਮੀ ਸਾਬਕਾ ਕੌਂਸਲਰ ਨਰਿੰਦਰਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰ ਅੰਦਰ ਬਣੇ ਪਾਰਕ ਚ ਆਪਣੇ ਪਰਿਵਾਰ ਨਾਲ ਬੈਠੇ ਸਨ। ਇਸ ਦੌਰਾਨ 2 ਲੋਕ ਕੰਮ ਕਰਵਾਉਣ ਦੇ ਬਹਾਨੇ ਘਰ ਅੰਦਰ ਆ ਗਏ। ਉਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਬਿਨਾਂ ਕੁੱਝ ਕਹੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਨ੍ਹਾਂ ਦੇ ਪੈਰ ਤੇ ਦੂਜੀ ਮੋਢੇ ਤੇ ਲੱਗੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਫੌਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰ ਚੈੱਕ ਕਰ ਰਹੀ ਹੈ।

ਰਾਜਾ ਵੜਿੰਗ ਨੇ ਕਾਰਵਾਈ ਦੀ ਕੀਤੀ ਮੰਗ

ਇਸ ਘਟਨਾ ਤੇ ਪੰਜਾਬ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਤੀਕਿਰਿਆ ਦਿੰਦੇ ਹੋਏ ਗਿਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਉਨ੍ਹਾਂ ਨੇ ਐਕਸ ਤੇ ਇੱਕ ਪੋਸਟ ਕਰਦੇ ਹੋਏ ਕਿਹਾ- ਪੰਜਾਬ ਦੇ ਲੋਕ ਹੁਣ ਘਰਾਂ ਦੇ ਅੰਦਰ ਵੀ ਮਹਿਫੂਜ਼ ਨਹੀਂ ਰਹੇ। ਸਾਡੇ ਸੀਨੀਅਰ ਆਗੂ ਅਤੇ ਮੋਗਾ ਤੋਂ ਤਿੰਨ ਵਾਰ ਦੇ ਕੌਂਸਲਰ ਰਹੇ ਸ. ਨਰਿੰਦਰਪਾਲ ਸਿੰਘ ਸਿੱਧੂ ਜੀ ਦੇ ਘਰੇ ਵੜ ਕੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਹਨ।

ਰਾਜਾ ਵੜਿੰਗ ਨੇ ਅੱਗੇ ਲਿਖਿਆ- ਮੈਂ ਉਹਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ ਅਤੇ ਸਰਕਾਰ ਨੂੰ ਇਹ ਚੇਤਾਵਨੀ ਦਿੰਦਾ ਹਾਂ ਕਿ ਜੇਕਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਨਾ ਫੜਿਆ ਗਿਆ ਤਾਂ ਕਾਂਗਰਸ ਪਾਰਟੀ ਵੱਡਾ ਸੰਘਰਸ਼ ਉਲੀਕੇਗੀ। ਕਾਨੂੰਨ ਵਿਵਸਥਾ ਅੱਜ ਪੰਜਾਬ ਦਾ ਇੱਕ ਅਹਿਮ ਮੁੱਦਾ ਬਣ ਗਿਆ ਹੈ ਕਿਉਂਕਿ ਗੈਂਗਸਟਰ ਬੇਖੌਫ਼ ਹੋ ਕੇ ਪੰਜਾਬੀਆਂ ਉੱਤੇ ਹਮਲੇ ਕਰ ਰਹੇ ਹਨ ਪਰ ਪੁਲਿਸ ਅਤੇ ਸਰਕਾਰ ਸੁੱਤੀ ਪਈ ਹੈ।