ਜਲੰਧਰ ਦਾ ਨੌਜਵਾਨ ਤਾਰਾਂ ਟੱਪ ਪਾਕਿਸਤਾਨ ਹੋਇਆ ਦਾਖ਼ਲ, ਨਸ਼ੇ ਦਾ ਸੀ ਆਦੀ, ਇੱਕ ਮਹੀਨੇ ਤੋਂ ਸੀ ਗਾਇਬ

Updated On: 

24 Dec 2025 13:49 PM IST

ਨੌਜਵਾਨ ਦਾ ਨਾਮ ਸ਼ਰਨਜੀਤ ਸਿੰਘ ਹੈ ਤੇ ਉਹ ਪਿੰਡ ਭੋਏਪੁਰ, ਥਾਣਾ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ। ਸ਼ਰਨਜੀਤ ਸਿੰਘ ਤੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2 ਨਵੰਬਰ ਦੀ ਸ਼ਾਮ ਦਾ ਘਰੋਂ ਗਿਆ ਹੋਇਆ ਸੀ। ਉਸ ਨੂੰ ਪਿੰਡ ਦਾ ਹੀ ਇੱਕ ਨੌਜਵਾਨ ਮਨਦੀਪ ਸਿੰਘ ਆਪਣੇ ਨਾਲ ਲੈ ਕੇ ਗਿਆ ਸੀ। ਉਸ ਦਿਨ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਸੀ ਤੇ ਉਹ ਉਸ ਦੀ ਭਾਲ ਕਰ ਰਹੇ ਸਨ। ਹਾਲਾਂਕਿ, ਹੁਣ ਉਸ ਦੀ ਪਾਕਿਸਤਾਨ 'ਚ ਗ੍ਰਿਫ਼ਤਾਰੀ ਦੀ ਖ਼ਬਰ ਮਿਲੀ ਹੈ।

ਜਲੰਧਰ ਦਾ ਨੌਜਵਾਨ ਤਾਰਾਂ ਟੱਪ ਪਾਕਿਸਤਾਨ ਹੋਇਆ ਦਾਖ਼ਲ, ਨਸ਼ੇ ਦਾ ਸੀ ਆਦੀ, ਇੱਕ ਮਹੀਨੇ ਤੋਂ ਸੀ ਗਾਇਬ

ਜਲੰਧਰ ਦਾ ਨੌਜਵਾਨ ਤਾਰਾਂ ਟੱਪ ਪਾਕਿਸਤਾਨ ਹੋਇਆ ਦਾਖ਼ਲ

Follow Us On

ਜਲੰਧਰ ਦੇ ਇੱਕ ਨੌਜਵਾਨ ਦੇ ਅਚਾਨਕ ਪਾਕਿਸਤਾਨ ਪਹੁੰਚਣ ਦੀ ਘਟਨਾ ਸਾਹਮਣੇ ਆਈ ਹੈ। ਉਹ ਬੀਤੇ ਕਈ ਦਿਨਾਂ ਤੋਂ ਗਾਇਬ ਸੀ। ਉਸ ਦੇ ਘਰ ਵਾਲੇ ਰਿਸ਼ਤੇਦਾਰਾਂ ਤੇ ਆਂਢ-ਗੁਆਂਢ ਚ ਉਸ ਬਾਰੇ ਪਤਾ ਕਰ ਰਹੇ ਸਨ, ਪਰ ਉਸ ਦੀ ਕੋਈ ਖ਼ਬਰ ਨਹੀਂ ਮਿਲ ਰਹੀ ਸੀ। ਇਸ ਦੌਰਾਨ ਖ਼ਬਰ ਆਈ ਕਿ ਉਹ ਪਾਕਿਸਤਾਨ ਪਹੁੰਚ ਗਿਆ ਹੈ। ਸੋਸ਼ਲ ਮੀਡੀਆ ਤੇ ਪਾਕਿਸਤਾਨ ਰੇਂਜਰਾਂ ਨਾਲ ਉਸ ਦੀ ਹੱਥਕੜੀ ਪਹਿਨੇ ਹੋਏ ਫੋਟੋ ਵਾਇਰਲ ਹੋਈ, ਜਿਸ ਤੋਂ ਬਾਅਦ ਉਸ ਦੇ ਘਰ ਵਾਲਿਆਂ ਨੂੰ ਉਸ ਬਾਰੇ ਪਤਾ ਚਲਿਆ।

ਨੌਜਵਾਨ ਦਾ ਨਾਮ ਸ਼ਰਨਜੀਤ ਸਿੰਘ ਹੈ ਤੇ ਉਹ ਪਿੰਡ ਭੋਏਪੁਰ, ਥਾਣਾ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ। ਸ਼ਰਨਜੀਤ ਸਿੰਘ ਤੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2 ਨਵੰਬਰ ਦੀ ਸ਼ਾਮ ਦਾ ਘਰੋਂ ਗਿਆ ਹੋਇਆ ਸੀ। ਉਸ ਨੂੰ ਪਿੰਡ ਦਾ ਹੀ ਇੱਕ ਨੌਜਵਾਨ ਮਨਦੀਪ ਸਿੰਘ ਆਪਣੇ ਨਾਲ ਲੈ ਕੇ ਗਿਆ ਸੀ। ਉਸ ਦਿਨ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਸੀ ਤੇ ਉਹ ਉਸ ਦੀ ਭਾਲ ਕਰ ਰਹੇ ਸਨ। ਹਾਲਾਂਕਿ, ਹੁਣ ਉਸ ਦੀ ਪਾਕਿਸਤਾਨ ਚ ਗ੍ਰਿਫ਼ਤਾਰੀ ਦੀ ਖ਼ਬਰ ਮਿਲੀ ਹੈ।

ਸ਼ਰਨਜੀਤ ਕਰਦਾ ਸੀ ਪਹਿਲਵਾਨੀ, ਪਿਛਲੇ ਇੱਕ ਸਾਲ ਤੋਂ ਹੋਇਆ ਨਸ਼ੇ ਦਾ ਆਦੀ

ਸ਼ਰਨਜੀਤ ਦੇ ਪਿਤਾ ਸਤਨਾਮ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਹਿਲਵਾਨੀ ਕਰਦਾ ਸੀ। ਉਹ ਪਿਛਲੇ ਕਰੀਬ 10 ਸਾਲਾਂ ਨੂੰ ਪਹਿਲਵਾਨੀ ਕਰ ਰਿਹਾ ਸੀ। ਹਾਲਾਂਕਿ, ਪਿਛਲੇ ਕਰੀਬ ਇੱਕ ਸਾਲ ਤੋਂ ਨਸ਼ਾ ਕਰਨ ਲੱਗ ਗਿਆ ਸੀ। ਉਹ ਨਸ਼ੇ ਦਾ ਆਦੀ ਹੋ ਗਿਆ ਸੀ ਤੇ ਘਰ ਵਾਲਿਆਂ ਦੀ ਗੱਲ ਨਹੀਂ ਮੰਨਦਾ ਸੀ ਤੇ ਲੜਾਈ ਝਗੜਾ ਵੀ ਕਰਦਾ ਸੀ। ਉਹ 2 ਨਵੰਬਰ ਦੀ ਸ਼ਾਮ ਨੂੰ ਆਪਣੇ ਪਿੰਡ ਦੇ ਮਨਦੀਪ ਸਿੰਘ ਨਾਮਕ ਦੋਸਤ ਨਾਲ ਕਿਤੇ ਬਾਹਰ ਗਿਆ, ਪਰ ਉਸ ਤੋਂ ਬਾਅਦ ਉਹ ਮੁੜ ਕੇ ਨਹੀਂ ਆਇਆ। ਸਤਨਾਮ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਵੀ ਨਸ਼ੇ ਦਾ ਆਦੀ ਸੀ।

ਸ਼ਰਨਜੀਤ ਸਿੰਘ ਤੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੇ ਦੋਸਤ ਮਨਦੀਪ ਸਿੰਘ ਨੂੰ ਉਸ ਬਾਰੇ ਪੁੱਛਿਆ। ਮਨਦੀਪ ਸਿੰਘ ਕਈ ਦਿਨ ਝੂਠੀਆਂ ਗੱਲਾਂ ਹੀ ਦੱਸਦਾ ਰਿਹਾ। ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਸ਼ਰਨਜੀਤ ਨੂੰ ਖੇਮਕਰਨ, ਤਰਨਤਾਰਨ ਛੱਡ ਕੇ ਆਇਆ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਸ਼ਰਨਜੀਤ ਦਾ ਇੱਕ ਭਰਾ ਪਿਛਲੇ 6-7 ਸਾਲ ਤੋਂ ਅਮਰੀਕਾ ਚ ਰਹਿੰਦਾ ਹੈ, ਜਦਕਿ ਉਸ ਦੀ ਭੈਣ ਪੰਜਾਬ ਚ ਹੀ ਪੜ੍ਹਦੀ ਹੈ।

20 ਦਸੰਬਰ ਨੂੰ ਪਾਕਿਸਤਾਨ ‘ਚ ਗ੍ਰਿਫ਼ਤਾਰੀ

ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 21 ਦਸੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਚੱਲਿਆ ਕਿ ਉਨ੍ਹਾਂ ਦਾ ਪੁੱਤਰ ਪਾਕਿਸਤਾਨ ਪਹੁੰਚ ਗਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਹੋ ਗਈ। ਇਸ ਪੂਰੇ ਮਾਮਲੇ ਚ ਜਾਣਕਾਰੀ ਮਿਲੀ ਹੈ ਕਿ ਉਸ ਨੂੰ ਪਾਕਿਸਤਾਨ ਦੇ ਬਾਰਡਰ ਤੇ ਸਹਿਜਰਾ ਇਲਾਕੇ ਦੇ ਥਾਣਾ ਗੰਡਾ ਸਿੰਘ ਜ਼ਿਲ੍ਹਾ ਕਸੂਰ ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਕਰਕੇ ਪਾਕਿਸਤਾਨੀ ਰੇਂਜ਼ਰਾਂ ਵੱਲੋਂ ਫੜ੍ਹ ਲਿਆ ਗਿਆ ਹੈ।

ਸ਼ਰਨਜੀਤ ਤੇ ਪੰਜਾਬ ਚ ਵੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਉਸ ਤੇ ਮੁਕੱਦਮਾ ਨੰਬਰ 194 ਮਿਤੀ 11-8-2025 ਧਾਰਾ 115(2), 118(2), 191(3), 190, 351(2) ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਵਿਖੇ ਲੜਾਈ ਝਗੜਾ ਕਰਨ ਦਾ ਮੁਕੱਦਮਾ ਦਰਜ ਹੋਇਆ ਸੀ। ਜਿਸ ਚੋਂ ਇਹ ਜ਼ਮਾਨਤ ਤੇ ਆਇਆ ਹੋਇਆ ਸੀ

Related Stories
ਮੋਹਾਲੀ ਦੇ ਹੋਟਲ-ਸਪਾ ਸੈਂਟਰ ‘ਚ ਸੈਕਸ ਰੈਕੇਟ ਦਾ ਪਰਦਾਫਾਸ਼, ਪੰਜਾਬ-ਯੂਪੀ ਤੇ ਬਿਹਾਰ ਦੀਆਂ 11 ਔਰਤਾਂ ਨੂੰ ਫੜਿਆ
IED, RDX ਤੇ RPG: 2025 ‘ਚ ਅੱਤਵਾਦੀਆਂ ਨੇ ਪੰਜਾਬ ਨੂੰ ਦਹਿਲਾਉਣ ਲਈ ਰਚੀਆਂ ਕਈ ਸਾਜ਼ਿਸ਼ਾਂ, ਪੁਲਿਸ ਨੇ ਕਿਵੇਂ ਕੀਤੀਆਂ ਨਕਾਮ?
Viral Video: ਕ੍ਰਿਕਟਰ ਅਰਸ਼ਦੀਪ ਨੇ 18 ਸਕਿੰਟਾਂ ਵਿੱਚ ਦਿਖਾਇਆ ਆਪਣਾ ਸੰਘਰਸ਼, ਦੱਸਿਆ ਸਾਈਕਲ ਤੋਂ ਮਰਸੀਡੀਜ਼ ਅਤੇ ਆਲੀਸ਼ਾਨ ਮਹਿਲ ਤੱਕ ਦਾ ਸਫ਼ਰ
ਅੰਮ੍ਰਿਤਸਰ: ਸਕੂਲੀ ਵਿਦਿਆਰਥੀਆਂ ਦੇ ਝਗੜੇ ਤੋਂ ਬਾਅਦ ਚੱਲੀ ਗੋਲੀ, 11ਵੀਂ ਜਮਾਤ ਦਾ ਵਿਦਿਆਰਥੀ ਜ਼ਖ਼ਮੀ; CCTV ਫੁਟੇਜ ਆਈ ਸਾਹਮਣੇ
ਲੁਧਿਆਣਾ: ਲਾਸ਼ਾਂ ਦੀ ਅਦਲਾ-ਬਦਲੀ ਮਾਮਲੇ ‘ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ, ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ
ਪੈਸੇ ਮੰਗਣ ਗਏ ਦੋਸਤ ‘ਤੇ ਦੋਸਤ ਨੇ ਹੀ ਚਲਾ ਦਿੱਤੀ ਗੋਲੀ, ਲੱਤ ਦੇ ਉੱਡੇ ਚਿੱਥੜੇ; 315 ਰਾਈਫਲ ਤੋਂ ਚਲਾਈ ਗੋਲੀ