ਮੋਗਾ: ਨਸ਼ੇ ‘ਚ ਧੁੱਤ ਕੁੜੀ ਦਾ ਹਾਈ ਹਾਈ ਵੋਲਟੇਜ ਡਰਾਮਾ, ਵਾਇਰਲ ਹੋ ਰਿਹਾ ਵੀਡੀਓ; ਪੁਲਿਸ ਨੇ ਭੇਜਿਆ ਨਸ਼ਾ ਛੁਡਾਊ ਕੇਂਦਰ
Moga Drug Sddicted Girl Video Viral: ਮੋਗਾ ਵਿੱਚ ਨਸ਼ੇ 'ਚ ਧੁੱਤ ਇੱਕ ਕੁੜੀ ਦਾ ਹਾਈ ਵੋਲਟੇਜ ਡਰਾਮਾ ਸੋਮਵਾਰ ਨੂੰ ਦੇਖਣ ਨੂੰ ਮਿਲਿਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੁੜੀ ਦੀ ਡਾਕਟਰੀ ਜਾਂਚ ਕਰਵਾਈ ਅਤੇ ਉਸ ਨੂੰ ਕਪੂਰਥਲਾ ਦੇ ਮਹਿਲਾ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ। ਇਹ ਘਟਨਾ ਮੋਗਾ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਨੂੰ ਉਜਾਗਰ ਕਰਦੀ ਹੈ।
ਮੋਗਾ ਵਿੱਚ ਕਈ ਕੁੜੀਆਂ ਦੇ ਨਸ਼ੇ ਦਾ ਸੇਵਨ ਕਰਨ ਦੇ ਵੀਡੀਓ ਸਾਹਮਣੇ ਆਏ ਹਨ। ਤਾਜ਼ਾ ਮਾਮਲੇ ਵਿੱਚ, ਸੋਮਵਾਰ ਨੂੰ ਨਸ਼ੇ ‘ਚ ਧੁੱਤ ਕੁੜੀ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ। ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ। ਵਾਇਰਲ ਵੀਡੀਓ ਹੁੰਦੇ ਹੀ ਮੋਗਾ ਦੀ ਸਿਟੀ ਸਾਊਥ ਪੁਲਿਸ ਸਟੇਸ਼ਨ ਦੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਲੜਕੀ ਤੱਕ ਪਹੁੰਚੀ।
ਪੁਲਿਸ ਨੇ ਨਸ਼ੇ ‘ਚ ਧੁੱਤ ਕੁੜੀ ਦੀ ਡਾਕਟਰੀ ਜਾਂਚ ਕਰਵਾਈ। ਜਿਸ ਤੋਂ ਬਾਅਦ ਉਸ ਨੂੰ ਕਪੂਰਥਲਾ ਦੇ ਇੱਕ ਮਹਿਲਾ ਨਸ਼ਾ ਛੁਡਾਊ ਕੇਂਦਰ ਵਿੱਚ ਭੇਜ ਦਿੱਤਾ। ਇਹ ਵੀਡੀਓ ਮੋਗਾ ਸ਼ਹਿਰ ਦੇ ਪੁਰਾਣਾ ਮੋਗਾ ਖੇਤਰ ਵਿੱਚ ਨਿੰਗਾ ਰੋਡ ਦੇ ਨੇੜੇ ਬਣਾਈ ਗਈ ਸੀ। ਇਹ ਘਟਨਾ ਮੋਗਾ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਨੂੰ ਉਜਾਗਰ ਕਰਦੀ ਹੈ।
ਮੈਡੀਕਲ ਜਾਂਚ ਤੋਂ ਬਾਅਦ ਕੁੜੀ ਨੂੰ ਭੇਜਿਆ ਨਸ਼ਾ ਛੁਡਾਊ ਕੇਂਦਰ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਇੱਕ ਕੁੜੀ ਦਾ ਵੀਡੀਓ ਵਾਇਰਲ ਹੋਇਆ ਸੀ। ਜਿਸ ਵਿੱਚ ਉਹ ਨਸ਼ੇ ਵਿੱਚ ਧੁੱਤ ਦਿਖਾਈ ਦੇ ਰਹੀ ਸੀ। ਇਸ ਤੋਂ ਬਾਅਦ ਮੋਗਾ ਦੀ ਸਿਟੀ ਸਾਊਥ ਪੁਲਿਸ ਸਟੇਸ਼ਨ ਦੀ ਪੁਲਿਸ ਵੱਲੋਂ ਮੈਡੀਕਲ ਜਾਂਚ ਕਰਵਾਈ ਗਈ ਅਤੇ ਉਸ ਨੂੰ ਕਪੂਰਥਲਾ ਦੇ ਇੱਕ ਮਹਿਲਾ ਨਸ਼ਾ ਛੁਡਾਊ ਕੇਂਦਰ ਵਿਖੇ ਭੇਜ ਦਿੱਤਾ ਗਿਆ।
ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਵੀ ਇਸ ਬੁਰਾਈ ਤੋਂ ਬਚਾਉਣ ਲਈ ਜ਼ਰੂਰ ਜਾਗਰੂਕ ਕਰਨ।
ਸਥਾਨਕ ਪ੍ਰਸ਼ਾਸਨ ਸਚੇਤ
ਮੋਗਾ ਵਿੱਚ ਪਿਛਲੇ ਕੁਝ ਸਮੇਂ ਤੋਂ ਨਸ਼ੇ ਨਾਲ ਜੁੜੇ ਕਈ ਵੀਡੀਓ ਸਾਹਮਣੇ ਆਉਣ ਕਾਰਨ ਸਥਾਨਕ ਪ੍ਰਸ਼ਾਸਨ ਵੀ ਸਚੇਤ ਹੋ ਗਿਆ ਹੈ। ਹੁਣ ਪੁਲਿਸ ਵੱਲੋਂ ਨਸ਼ੇ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਸਮਾਜਕ ਬੁਰਾਈ ‘ਤੇ ਅੰਕੁਸ਼ ਲਗਾਇਆ ਜਾ ਸਕੇ।


