ਪੰਜਾਬ ਦੇ ਜੇਲ੍ਹਾਂ ਚੋਂ ਨਹੀਂ ਖਤਮ ਹੋ ਰਿਹਾ ਮੋਬਾਇਲ ਮਿਲਣ ਦਾ ਸਿਲਸਿਲਾ।
ਫਰੀਦਕੋਟ ਨਿਊਜ਼: ਫਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ੍ਹ ਇੱਕ ਵਾਰ ਫਿਰ ਚਰਚਾ ਚ ਆਈ ਹੈ।
ਜ਼ੇਲ੍ਹ ਪ੍ਰਸ਼ਾਸਨ (Jail Administration) ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜ਼ੇਲ੍ਹ ਅੰਦਰ ਚਲਾਏ ਤਲਾਸ਼ੀ ਅਭਿਆਨ ਦੌਰਾਨ 18 ਮੋਬਾਇਲ ਫੋਨ ਕੀਤੇ ਹਨ। ਇਸ ਦੇ ਨਾਲ ਹੀ ਹੋਰ ਨਸ਼ੀਲੀਆਂ ਅਤੇ ਪਾਬੰਦੀਸ਼ੁਦਾ ਵਸਤਾਂ ਵੀ ਬਰਾਮਦ ਹੋਈਆ ਹਨ। ਜਿਨ੍ਹਾਂ ਵਿੱਚ 8 ਸਿਮ, 9 ਹੈੱਡਫੋਨ, 10 ਚਾਰਜਰ, ਡਾਟਾ ਕੇਬਲਾਂ, ਬੀੜੀ, ਜ਼ਰਦਾ ਅਤੇ ਹੀਟਰ ਸਪਰਿੰਗ ਆਦਿ ਸ਼ਾਮਲ ਹਨ।
ਤਲਾਸ਼ੀ ਅਭਿਆਨ ਤਹਿਤ ਹੋਈ ਵੱਡੀ ਬਰਾਮਦਗੀ
ਜਿਕਰਯੋਗ ਹੈ ਕਿ ਬੀਤੇ ਦਿਨੀਂ
ਗੈਂਗਸਟਰ ਲਾਰੈਂਸ਼ ਬਿਸ਼ਨੋਈ (Lawrence Bishnoi) ਦੀ ਜੇਲ੍ਹ ਅੰਦਰੋਂ ਇਕ ਨਿੱਜੀ ਟੀਵੀ ਚੈਨਲ ਦੇ ਪੱਤਰਕਾਰ ਨਾਲ ਹੋਈ ਇੰਟਰਵਿਊ ਪ੍ਰਕਾਸ਼ਤ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਜੇਲ੍ਹ ਵਿਭਾਗ ਵੱਲੋਂ ਸਖਤੀ ਕਰਦਿਆਂ ਆਪਣੇ ਪੱਧਰ ਤੇ ਤਲਾਸ਼ੀ ਅਭਿਆਨ ਵੀ ਕਈ ਜੇਲ੍ਹਾਂ ਵਿੱਚ ਚਲਾਇਆ ਗਿਆ। ਇਸੇ ਅਭਿਆਨ ਤਹਿਤ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਜੇਲ੍ਹ ਅੰਦਰੋਂ ਵੱਡੀ ਮਾਤਰਾ ਵਿਚ ਮੋਬਾਇਲ ਫੋਨ ਅਤੇ ਪਾਬਾੰਦੀ ਸੁਦਾ ਵਸਤਾਂ ਬ੍ਰਾਮਦ ਹੋਈਆਂ।ਜੇਲ੍ਹ ਪ੍ਰਸ਼ਾਸਨ ਵੱਲੋਂ ਆਪਣੀ ਸਿਖਾਇਤ ਵਿੱਚ ਦੱਸਿਆ ਗਿਆ ਕਿ ਜਦ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ ਤਾਂ ਜੇਲ੍ਹ ਅੰਦਰੋਂ 18 ਮੋਬਾਇਲ ਫੋਨ, 8 ਸਿਮ ਕਾਰਡ, 9 ਹੈਡਫੋਨ, 10 ਮੋਬਾਇਲ ਚਾਰਜਰ, ਮੋਬਾਇਲ ਦੀਆ ਡਾਟਾ ਕੇਬਲਾਂ, ਜਰਦੇ ਦੀਆਂ ਪੁੜੀਆਂ,ਬੀੜੀਆਂ ਦੇ ਬੰਡਲ ਅਤੇ ਹੀਟਰ ਦੇ ਸਪਰਿੰਗ ਬਰਾਮਦ ਹੋਏ ਹਨ।
ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਕਾਰਵਾਈ
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਨਾ ਸਿਟੀ ਫਰੀਦਕੋਟ-1 ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ
ਜੇਲ੍ਹ ਦੀ ਚੈਕਿੰਗ ਦੌਰਾਨ ਜੇਲ੍ਹ ਵਿਚੋਂ 2 ਹਵਾਲਤੀਆ ਤੋਂ 2 ਮੋਬਾਇਲ ਫੋਨ ਬਰਾਮਦ ਹੋਏ ਹਨ ਜਦ ਕਿ 16 ਮੋਬਾਇਲ ਫੋਨ ਲਾਵਾਰਿਸ ਹਾਲਤ ਵਿਚ ਜੇਲ੍ਹ ਅੰਦਰੋਂ ਮਿਲੇ ਹਨ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਜੇਲ੍ਹ ਅੰਦਰੋਂ ਹੋਰ ਵੀ ਕਈ ਪਾਬੰਦੀ ਸੁਦਾ ਵਸਤਾਂ ਬਰਾਮਦ ਹੋਈਆਂ ਹਨ। ਜਿਸ ਤੇ 2 ਹਵਾਲਤੀਆਂ ਅਤੇ ਕੁਝ ਅਣਪਛਾਤਿਆਂ ‘ਤੇ ਜੇਲ੍ਹ ਐਕਟ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ