Amritpal Singh: ਪੂਰੇ ਪੰਜਾਬ ‘ਚ ਮੁੜ ਤੋਂ ਕੱਲ੍ਹ 12 ਵਜੇ ਤੱਕ Internet ਅਤੇ SMS ਸੇਵਾਵਾਂ ਬੰਦ
Internet Services Ban: ਪੰਜਾਬ 'ਚ ਕੱਲ੍ਹ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਮੁੜ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ SMS ਅਤੇ Dongal ਸੇਵਾਵਾਂ ਵੀ ਠੱਪ ਰਹਿਣਗੀਆਂ। ਉੱਧਰ Amritpal Singh ਦੀ ਭਾਲ 'ਚ Punjab Police ਦਾ ਮੈਗਾ ਓਪਰੇਸ਼ਨ ਹਾਲੇ ਵੀ ਜਾਰੀ ਹੈ।
Amritpal Singh: ਪੂਰੇ ਪੰਜਾਬ 'ਚ ਮੁੜ ਤੋਂ ਕੱਲ੍ਹ 12 ਵਜੇ ਤੱਕ Internet ਅਤੇ SMS ਸੇਵਾਵਾਂ ਬੰਦ।
ਪੰਜਾਬ ਭਰ ‘ਚ ਮੈਗਾ ਆਪ੍ਰੇਸ਼ਨ
ਪੁਲਿਸ ਨੇ ਜਲੰਧਰ ਅਤੇ ਮੋਗਾ ਦੇ ਨੇੜਲੇ ਦਿਹਾਤੀ ਇਲਾਕਿਆਂ ‘ਚ ਰਾਤ ਭਰ ਛਾਪੇਮਾਰੀ ਕੀਤੀ। ਅੰਮ੍ਰਿਤਪਾਲ ਸਿੰਘ (Amritpal Singh) ਦੀ ਭਾਲ ‘ਚ ਪੰਜਾਬ ਪੁਲਿਸ ਦੀਆਂ ਦਰਜਨ ਦੇ ਕਰੀਬ ਟੀਮਾਂ ਨੇ ਰਾਤ ਭਰ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਾਵਧਾਨੀ ਦੇ ਤੌਰ ‘ਤੇ ਕੁਝ ਚੋਣਵੇਂ ਰੂਟਾਂ ਨੂੰ ਛੱਡ ਕੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਨੂੰ ਵੀ ਸੜਕਾਂ ‘ਤੇ ਨਹੀਂ ਉਤਾਰਿਆ ਜਾਵੇਗਾ। ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੇ ਇਕੱਠੇ ਹੋਣ ਅਤੇ ਗੜਬੜ ਪੈਦਾ ਕਰਨ ਦੀ ਸੰਭਾਵਨਾ ਕਾਰਨ ਇਹ ਫੈਸਲਾ ਅਹਿਤਿਆਤ ਵਜੋਂ ਲਿਆ ਗਿਆ ਹੈ।ਪੁਲਿਸ ਨੇ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ
ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਬੇ ਦਾ ਮਾਹੌਲ ਖਰਾਬ ਨਾ ਹੋਵੇ ਇਸ ਲਈ ਪੰਜਾਬ ਭਰ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ (Punjab Police) ਵਲੋਂ ਲੋਕਾਂ ਨੂੰ ਸ਼ਾਂਤੀ ਬਣਆਈ ਰੱਖਣ ਦੀ ਲਗਾਤਾਰ ਅਪੀਲ ਕੀਤੀ ਗਈ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
