ਤੁਹਾਨੂੰ ਵੀ ਹੈ ਜ਼ਿਆਦਾ ਟਾਈਮ ਮੋਬਾਇਲ ਦੀ ਆਦਤ ਤਾਂ ਇੰਝ ਪਾਓ ਛੁਟਕਾਰਾ | rid of mobile habits With the help of yoga Punjabi news - TV9 Punjabi

ਤੁਹਾਨੂੰ ਵੀ ਹੈ ਜ਼ਿਆਦਾ ਟਾਈਮ ਮੋਬਾਇਲ ਦੀ ਆਦਤ ਤਾਂ ਇੰਝ ਪਾਓ ਛੁਟਕਾਰਾ

Updated On: 

09 Jan 2024 15:55 PM

Life Style: ਹੁਣ ਕਰੀਬ ਕਰੀਬ ਹਰ ਹੱਥ ਵਿੱਚ ਮੋਬਾਇਲ ਫੋਨ ਹੈ ਅਤੇ ਲਗਾਤਾਰ ਇੰਟਰਨੈੱਟ ਦੀ ਵਰਤੋ ਕਾਰਨ ਨੌਜਵਾਨਾਂ ਨੂੰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿੱਚ ਹੋਈ ਇੱਕ ਰਿਸਰਚ ਵਿੱਚ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਏ ਹਨ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸ ਵੱਲੋਂ ਇਸ ਰਿਸਰਚ ਨੂੰ ਕਰਵਾਇਆ ਗਿਆ ਹੈ। ਜੇਕਰ ਤੁਸੀਂ ਵੀ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਮੋਬਾਇਲ ਦੇਖਣ ਦਾ ਆਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਉਹਨਾਂ ਦੀ ਇਸ ਆਦਤ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ।

ਤੁਹਾਨੂੰ ਵੀ ਹੈ ਜ਼ਿਆਦਾ ਟਾਈਮ ਮੋਬਾਇਲ ਦੀ ਆਦਤ ਤਾਂ ਇੰਝ ਪਾਓ ਛੁਟਕਾਰਾ

ਸੰਕੇਤਕ ਤਸਵੀਰ

Follow Us On

ਅੱਜ ਕੱਲ੍ਹ ਜਿੱਥੇ ਗੇਮਿੰਗ ਅਤੇ ਸ਼ੋਸਲ ਮੀਡੀਆ ਦਾ ਯੁੱਗ ਹੈ ਤਾਂ ਉੱਥੇ ਹੀ ਹਰ ਇੰਟਰਨੈੱਟ ਅਤੇ ਹਰ ਹੱਥ ਮੋਬਾਇਲ ਫੋਨ ਪਹੁੰਚ ਗਿਆ ਹੈ। ਬੇਸ਼ੱਕ ਇੰਟਰਨੈੱਟ ਤੇ ਮੋਬਾਇਲ ਫੋਨ ਦੇ ਚੰਗੇ ਉਪਯੋਗ ਵੀ ਹਨ ਪਰ ਇਸਦੇ ਨਾਲ ਨਾਲ ਇਸ ਦੀ ਜ਼ਿਆਦਾ ਆਦਤ ਤੁਹਾਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਸਕਦੀ ਹੈ। ਹੁਣ ਲੋਕ ਮੋਬਾਇਲ ਅਤੇ ਇੰਟਰਨੈੱਟ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਘੰਟਿਆਂ ਬੱਧੀ ਮੋਬਾਈਲ ਦੀ ਸਕਰੀਨ ਨੂੰ ਸਕ੍ਰੋਲ ਕਰਦੇ ਰਹਿੰਦੇ ਹਨ। ਅਜਿਹੇ ਮਰੀਜ਼ਾਂ ਵਿੱਚ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ। ਇਸ ਸਮੱਸਿਆ ਸਿਰਫ਼ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪੇਂਡੂ ਇਲਾਕਿਆਂ ਵਿੱਚ ਵੀ ਦੇਖੀ ਜਾ ਰਹੀ ਹੈ।

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਯੋਗ ਸਭ ਤੋਂ ਵਧੀਆ ਸਾਧਨ ਹੋ ਸਕਦਾ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਹਾਲ ਹੀ ਵਿੱਚ ਹੋਈ ਇੱਕ ਰਿਸਰਚ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਵੱਖ-ਵੱਖ ਮਾਪਾਂ ਦੇ ਆਧਾਰ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ ਤਿੰਨ ਮਹੀਨਿਆਂ ਦੇ ਯੋਗਾ ਸੈਸ਼ਨਾਂ ‘ਚ ਮੋਬਾਈਲ ਦੀ ਲਤ ਦੀ ਸਮੱਸਿਆ ਨੂੰ 70 ਫੀਸਦੀ ਤੱਕ ਠੀਕ ਕੀਤਾ ਜਾ ਸਕਦਾ ਹੈ।

NIMHAMS ਦੀ ਖੋਜ ਚ ਖੁਲਾਸਾ

ਬੈਂਗਲੁਰੂ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸ (NIMHAMS) ਦੇ ਮਾਹਿਰਾਂ ਨੇ ਮੋਬਾਇਲ ਦੀ ਲਤ ਦੇ ਪੀੜਤ ਨੌਜਵਾਨਾਂ ‘ਤੇ ਖੋਜ ਕਰਕੇ ਸਿੱਧ ਕੀਤਾ ਹੈ ਕਿ ਯੋਗ ਨਾਲ ਇਸ ਸਮੱਸਿਆ ਨੂੰ 70 ਫੀਸਦੀ ਤੱਕ ਠੀਕ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਇਸ ਲਤ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਯੋਗਾ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵੀ ਸੁਧਾਰ ਸਕਦਾ ਹੈ। ਇਸ ਖੋਜ ਨੂੰ ਇੰਟਰਨੈਸ਼ਨਲ ਜਰਨਲ ਆਫ ਯੋਗਾ ਨੇ ਸਵੀਕਾਰ ਕੀਤਾ ਹੈ।

ਨੌਜਵਾਨਾਂ ਨੂੰ ਪਸੰਦ ਨਹੀਂ ਹਲਕਾ ਯੋਗ

ਡਾ. ਹੇਮੰਤ ਨੇ ਦੱਸਦੇ ਹਨ ਕਿ ਇਸ ਖੋਜ ਵਿੱਚ ਉਨ੍ਹਾਂ ਨੇ 18 ਤੋਂ 24 ਸਾਲ ਦੀ ਉਮਰ ਦੇ 30 ਨੌਜਵਾਨਾਂ ਨੂੰ ਸ਼ਾਮਿਲ ਕੀਤਾ ਹੈ ਜੋ ਲੰਬੇ ਸਮੇਂ ਤੋਂ ਇੰਟਰਨੈੱਟ ਅਤੇ ਮੋਬਾਇਲ ਦੀ ਲਤ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਨੌਜਵਾਨਾਂ ਲਈ ਯੋਗਾ ਸੈਸ਼ਨ ਸ਼ੁਰੂ ਕੀਤੇ ਗਏ। ਸ਼ੁਰੂ ਵਿੱਚ ਉਹਨਾਂ ਨੂੰ ਯੋਗਾ ਦੀ ਮੱਠੀ ਰਫ਼ਤਾਰ ਪਸੰਦ ਨਹੀਂ ਸੀ। ਡਾ. ਹੇਮੰਤ ਨੇ ਦੱਸਿਆ ਕਿ ਤਿੰਨ ਮਹੀਨੇ ਤੱਕ ਚੱਲੇ ਯੋਗ ਸੈਸ਼ਨ ਵਿੱਚ 35 ਮਿੰਟ ਦਾ ਸਮਾਂ ਸੀ ਜਿਸ ਵਿੱਚ ਨੌਜਵਾਨਾਂ ਨਾਲ 10 ਮਿੰਟ ਤੱਕ ਗੱਲਬਾਤ ਕੀਤੀ ਗਈ। ਬਾਕੀ ਸਮਾਂ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਯੋਗ ਆਸਨ ਕਰਵਾਏ ਗਏ।

ਡਾ: ਹੇਮੰਤ ਨੇ ਦੱਸਿਆ ਕਿ ਯੋਗ ਦੇ ਵੱਖ-ਵੱਖ ਆਸਣ ਅਤੇ ਪ੍ਰਾਣਾਯਾਮ ਕਰਨ ਨਾਲ ਨੌਜਵਾਨਾਂ ਦੇ ਦਿਮਾਗ ਅਤੇ ਸਰੀਰ ਵਿਚਕਾਰ ਕੰਟਰੋਲ ਸਥਾਪਿਤ ਹੋਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਉਸ ਦੀ ਲਤ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਗਿਆ ਅਤੇ ਨੀਂਦ ਅਤੇ ਭੁੱਖ ਨਾ ਲੱਗਣ ਦੀ ਸ਼ਿਕਾਇਤ ਵੀ ਦੂਰ ਹੋ ਗਈ। ਡਾ. ਦੱਸਦੇ ਹਨ ਕਿ ਸਿਰਫ਼ ਦੋ ਹਫ਼ਤਿਆਂ ਦੇ ਸੈਸ਼ਨਾਂ ਤੋਂ ਬਾਅਦ, ਉਹਨਾਂ ਨੌਜਵਾਨਾਂ ਨੇ ਖੁਸ਼ੀ ਨਾਲ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਸੀ।

Exit mobile version