ਕਿਸਾਨ-ਬਿੱਟੂ ਵਿਵਾਦ: ਮੰਤਰੀ ਰਵਨੀਤ ਬਿੱਟੂ ਨੇ ਆਪਣੀ ਜਾਇਦਾਦ ਕੀਤੀ ਜਨਤਕ, ਕਿਸਾਨ ਆਗੂਆਂ ਨੂੰ ਕਿਹਾ ਸੀ ਤਾਲਿਬਾਨੀ

Updated On: 

14 Nov 2024 10:32 AM

ਮੰਤਰੀ ਰਵਨੀਤ ਬਿੱਟੂ ਨੇ ਹੁਣ ਇਸ ਬਿਆਨ ਤੋਂ ਬਾਅਦ ਆਪਣੀ ਪ੍ਰਾਪਟੀ ਜਨਤਕ ਕੀਤੀ ਹੈ। ਬਿੱਟੂ ਨੇ ਐਕਸ 'ਤੇ ਲਿਖਿਆ ਮੈਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਜ਼ਾਇਦਾਦ ਤੇ ਦੇਣਦਾਰੀਆਂ ਨੂੰ ਜਨਤਕ ਕਰਾਂਗਾ। ਇਸ ਸਿਲਸਿਲੇ 'ਚ ਮੈਂ ਆਪਣੀ ਪ੍ਰਾਪਟੀ ਜਨਤਕ ਕਰ ਰਿਹਾ ਹਾਂ।

ਕਿਸਾਨ-ਬਿੱਟੂ ਵਿਵਾਦ: ਮੰਤਰੀ ਰਵਨੀਤ ਬਿੱਟੂ ਨੇ ਆਪਣੀ ਜਾਇਦਾਦ ਕੀਤੀ ਜਨਤਕ, ਕਿਸਾਨ ਆਗੂਆਂ ਨੂੰ ਕਿਹਾ ਸੀ ਤਾਲਿਬਾਨੀ

ਕਿਸਾਨ-ਬਿੱਟੂ ਵਿਵਾਦ: ਮੰਤਰੀ ਰਵਨੀਤ ਬਿੱਟੂ ਨੇ ਆਪਣੀ ਜਾਇਦਾਦ ਕੀਤੀ ਜਨਤਕ, ਕਿਸਾਨ ਆਗੂਆਂ ਨੂੰ ਕਿਹਾ ਸੀ ਤਾਲਿਬਾਨੀ

Follow Us On

Ravneet Bittu Farmers Controversy: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਦੋ ਦਿਨ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਆਗੂਆਂ ਦੀ ਤੁਲਨਾ ਤਾਲਿਬਾਨੀਆਂ ਨਾਲ ਕੀਤੀ ਸੀ, ਜਿਸ ਤੋਂ ਬਾਅਦ ਵਿਵਾਦ ਵੀ ਖੜ੍ਹਾ ਹੋ ਗਿਆ। ਬਿੱਟੂ ਨੇ ਇਸ ਦੇ ਨਾਲ ਕਿਹਾ ਸੀ ਕਿ ਸਰਕਾਰ ਕਿਸਾਨ ਆਗੂਆਂ ਦੀ ਪ੍ਰਾਪਟੀ ਦੀ ਜਾਂਚ ਕਰਵਾਏ। ਇਨ੍ਹਾਂ ਕੋਲ ਨੇਤਾ ਬਣਨ ਤੋਂ ਪਹਿਲਾਂ ਦੇ ਬਾਅਦ ਵਿੱਚ ਕਿੰਨੀ ਪ੍ਰਾਪਟੀ ਹੋ ਗਈ।

ਮੰਤਰੀ ਰਵਨੀਤ ਬਿੱਟੂ ਨੇ ਹੁਣ ਇਸ ਬਿਆਨ ਤੋਂ ਬਾਅਦ ਆਪਣੀ ਪ੍ਰਾਪਟੀ ਜਨਤਕ ਕੀਤੀ ਹੈ। ਬਿੱਟੂ ਨੇ ਐਕਸ ‘ਤੇ ਲਿਖਿਆ ਮੈਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਜ਼ਾਇਦਾਦ ਤੇ ਦੇਣਦਾਰੀਆਂ ਨੂੰ ਜਨਤਕ ਕਰਾਂਗਾ। ਇਸ ਸਿਲਸਿਲੇ ‘ਚ ਮੈਂ ਆਪਣੀ ਪ੍ਰਾਪਟੀ ਜਨਤਕ ਕਰ ਰਿਹਾ ਹਾਂ।

ਕਿਸਾਨਾਂ ਬਾਰੇ ਰਵਨੀਤ ਬਿੱਟੂ ਨੇ ਕਹੀ ਸੀ ਇਹ ਗੱਲ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਕੋਈ ਕਿਸਾਨ ਵਿਰੋਧ ਨਹੀਂ ਕਰ ਰਿਹਾ। ਕਿਸਾਨ ਭਾਜਪਾ ਦੇ ਨਾਲ ਹੈ। ਸਿਰਫ਼ ਕਿਸਾਨ ਆਗੂ ਵਿਰੋਧ ਕਰ ਰਹੇ ਹਨ। ਕਿਸਾਨ ਕੋਲ ਸਮਾਂ ਨਹੀਂ ਹੈ, ਉਹ ਮੰਡੀਆਂ ‘ਚ ਹੈ। ਇਸ ਤੋਂ ਬਾਅਦ ਕਣਕ ਦੀ ਬਿਜਾਈ ‘ਚ ਲੱਗ ਜਾਣਗੇ। ਇਹ ਸਿਰਫ਼ ਕਿਸਾਨ ਆਗੂ ਹੀ ਹਨ, ਜੋ ਵਿਰੋਧ ਕਰ ਰਹੇ ਹਨ।

ਰਵਨੀਤ ਬਿੱਟੂ ਨੇ ਕਿਹਾ ਸੀ ਕਿ ਇਹ ਜੋ ਕਿਸਾਨ ਆਗੂ ਬਣੇ ਹਨ, ਇਨ੍ਹਾਂ ਦੀ ਜਾਂਚ ਕਰਵਾਈ ਜਾਵੇ। ਇਨ੍ਹਾਂ ਦੀ ਜਮੀਨ ਦੀ ਜਾਂਚ ਕਰਵਾਈ ਜਾਵੇ। ਕਿਸਾਨ ਲੀਡਰ ਬਣਨ ਤੋਂ ਪਹਿਲਾਂ ਤੇ ਬਾਅਦ ‘ਚ ਇਨ੍ਹਾਂ ਦੀ ਜਮੀਨ-ਜਾਇਦਾਦ ਕਿੰਨੀ ਹੋਈ। ਕਿਹੜਾ ਅਜਿਹਾ ਕਿਸਾਨ ਆਗੂ ਹੈ ਜੋ ਆੜਤੀ ਨਹੀਂ ਜਾਂ ਫਿਰ ਉਨ੍ਹਾਂ ਦੇ ਸ਼ੈਲਰ ਨਹੀਂ।

ਰਵਨੀਤ ਬਿੱਟੂ ਨੇ ਇਸ ਦੇ ਨਾਲ ਕਿਹਾ ਸੀ ਕਿ ਕਿਤੇ ਟਰੇਨ ਲੁੱਟ ਲਈ, ਖਾਦ ਵੀ ਤਾਂ ਕਿਸਾਨਾਂ ਨੂੰ ਮਿਲਣੀ ਸੀ, ਇਹ ਕਹਿੰਦੇ ਹਨ ਕਿ ਇੱਥੇ ਨਹੀਂ ਉੱਥੇ ਜਾਵੇਗੀ। ਇਹ ਤਾਲਿਬਾਨ ਬਣ ਗਏ ਹਨ। ਕਿਤੇ ਤੇ ਇਹ ਕੰਮ ਰੋਕਣਾ ਪਵੇਗਾ। ਆਉਣ ਵਾਲੇ ਦਿਨਾਂ ‘ਚ ਕਿਸਾਨ ਭਾਜਪਾ ਨੂੰ ਵੋਟ ਪਾਵੇਗਾ। ਕਿਸਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਸੁਧਾਰ ਕੇਂਦਰ ਸਰਕਾਰ ਨਾਲ ਹੀ ਹੋ ਸਕਦਾ ਹੈ।

Exit mobile version