ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਦੀ ਰਹੇਗੀ ਫ੍ਰੀ ਬੱਸ ਯਾਤਰਾ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ

tv9-punjabi
Updated On: 

08 Jun 2025 11:45 AM

ਪੰਜਾਬ ਦੀਆਂ ਮਹਿਲਾਵਾਂ ਲਈ ਫ੍ਰੀ ਬੱਸ ਯਾਤਰਾ ਅਪ੍ਰੈਲ 2021 ਨੂੰ ਸ਼ੁਰੂ ਹੋਈ ਸੀ। ਉਸ ਸਮੇਂ ਸੂਬੇ 'ਚ ਕਾਂਗਰਸ ਦੀ ਸਰਕਾਰ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਯੋਜਨਾ ਦਾ ਵਿਸਤਾਰ ਕੀਤਾ। ਇਸ ਯੋਜਨਾ ਦਾ ਫਾਇਦਾ ਲਗਭਗ 1.40 ਕਰੋੜ ਮਹਿਲਾਵਾਂ ਚੁੱਕ ਰਹੀਆਂ ਹਨ।

ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਦੀ ਰਹੇਗੀ ਫ੍ਰੀ ਬੱਸ ਯਾਤਰਾ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ

ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਦੀ ਰਹੇਗੀ ਫ੍ਰੀ ਬੱਸ ਯਾਤਰਾ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ

Follow Us On

ਪੰਜਾਬ ‘ਚ ਮਹਿਲਾਵਾਂ ਲਈ ਫ੍ਰੀ ਬੱਸ ਸੇਵਾ ਜਾਰੀ ਰਹੇਗੀ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਪੱਸ਼ਟ ਕੀਤਾ ਹੈ ਕਿ ਆਧਾਰ ਕਾਰਡ ‘ਤੇ ਹੋਣ ਵਾਲੀ ਫ੍ਰੀ ਬੱਸ ਯਾਤਰਾ ਬੰਦ ਨਹੀਂ ਹੋ ਰਹੀ ਹੈ। ਹਾਲਾਂਕਿ, ਆਧਾਰ ਕਾਰਡ ਫਰਜ਼ੀ ਤਾਂ ਨਹੀਂ ਇਸ ਦੀ ਜਾਂਚ ਜ਼ਰੂਰ ਕੀਤੀ ਜਾਂਦੀ ਹੈ। ਨਾਲ ਹੀ ਫਰਜ਼ੀ ਆਧਾਰ ਕਾਰਡ ਵਾਲਿਆਂ ‘ਤੇ ਐਕਸ਼ਨ ਲਿਆ ਜਾਂਦਾ ਹੈ। ਸੂਬੇ ਦੀਆਂ ਮਹਿਲਾਵਾਂ ਲਈ ਇਹ ਫ੍ਰੀ ਬੱਸ ਯਾਤਰਾ ਪਹਿਲੇ ਦੀ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਫ੍ਰੀ ਬੱਸ ਸੇਵਾ ਬੰਦ ਨਹੀਂ ਹੋ ਰਹੀ ਹੈ।

ਹਰ ਰੋਜ਼ 3 ਲੱਖ ਮਹਿਲਾਵਾਂ ਕਰਦੀਆਂ ਹਨ ਫ੍ਰੀ ਯਾਤਰਾ

ਪੰਜਾਬ ਦੀਆਂ ਮਹਿਲਾਵਾਂ ਲਈ ਫ੍ਰੀ ਬੱਸ ਯਾਤਰਾ ਅਪ੍ਰੈਲ 2021 ਨੂੰ ਸ਼ੁਰੂ ਹੋਈ ਸੀ। ਉਸ ਸਮੇਂ ਸੂਬੇ ‘ਚ ਕਾਂਗਰਸ ਦੀ ਸਰਕਾਰ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਯੋਜਨਾ ਦਾ ਵਿਸਤਾਰ ਕੀਤਾ। ਇਸ ਯੋਜਨਾ ਦਾ ਫਾਇਦਾ ਲਗਭਗ 1.40 ਕਰੋੜ ਮਹਿਲਾਵਾਂ ਚੁੱਕ ਰਹੀਆਂ ਹਨ।

ਰੋਜ਼ਾਨਾ 3 ਲੱਖ ਤੋਂ ਵੱਧ ਮਹਿਲਾਵਾਂ ਬੱਸ ਯਾਤਰਾ ਕਰਦੀਆਂ ਹਨ। ਇਹ ਸੇਵਾ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੀਆਂ ਬੱਸਾਂ ‘ਤੇ ਜਾਰੀ ਹੈ। ਏਸੀ, ਵੋਲਵੋ ਤੇ ਹੋਰ ਬੱਸਾਂ ‘ਤੇ ਇਹ ਸੇਵਾ ਨਹੀਂ ਮਿਲਦੀ।

ਇਸ ਫ੍ਰੀ ਬੱਸ ਸੇਵਾ ਯੋਜਨਾ ‘ਚ ਫਰਜ਼ੀ ਆਧਾਰ ਕਾਰਡ ਇੱਕ ਵੱਡੀ ਮੁਸੀਬਤ ਹੈ। ਕਈ ਲੋਕ ਇਸ ਯੋਜਨਾ ਦਾ ਫਾਇਦਾ ਲੈਣ ਲਈ ਫਰਜ਼ੀ ਆਧਾਰ ਕਾਰਡ ਦਾ ਇਸਤੇਮਾਲ ਕਰਦੇ ਹਨ। ਅਜਿਹੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਕੰਡਕਟਰਾਂ ਨੂੰ ਫਰਜ਼ੀ ਆਧਾਰ ਕਾਰਡ ਦਾ ਪਤਾ ਲਗਾਉਣ ‘ਚ ਮੁਸ਼ਕਿਲਾਂ ਆਉਂਦੀਆਂ ਹਨ। ਸਰਕਾਰ ਨਵੀਂ ਤਕਨੀਕ ‘ਤੇ ਕੰਮ ਕਰ ਰਹੀ ਹੈ ਤਾਂ ਕਿ ਆਧਾਰ ਕਾਰਡ ਚੈੱਕ ਹੋ ਸਕੇ।