3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ 13,500 ਪਿੰਡ, ਸਕੀਮ ਦਾ ਪਹਿਲਾ ਫੇਜ਼ ਲਾਂਚ
ਮੰਤਰੀ ਅਰੋੜਾ ਨੇ ਜਾਣਕਾਰੀ ਦਿੱਤੀ ਕਿ 470 ਕਰੋੜ ਰੁਪਏ ਦੇ ਇਸ ਪ੍ਰੋਜੈਕਟ 'ਚ 3 ਲੱਖ ਲਾਈਟਾਂ ਪੰਜਾਬ ਦੇ ਪਿੰਡਾਂ 'ਚ ਲਗਾਈਆਂ ਜਾਣਗੀਆ। ਇਸ ਦੀ 5 ਸਾਲਾਂ ਦੀ ਗਾਰੰਟੀ ਹੋਵੇਗੀ, ਜਿਸ 'ਚ ਏਐਮਸੀ, ਮਨਟੇਨੈਂਸ ਤੇ ਰਿਪੇਅਰ ਸਭ ਕੰਪਨੀਆਂ ਕਰਨਗੀਆਂ। ਉਨ੍ਹਾਂ ਨੇ ਕਿਹਾ ਇਸ ਲਈ ਅੱਜ ਕੰਪਨੀਆਂ ਨੂੰ ਵਰਕ ਆਰਡਰਸ ਅਲਾਟ ਕਰ ਦਿੱਤੇ ਗਏ ਹਨ।
ਪੰਜਾਬ ਕੈਬਨਿਟ ਦੇ ਨਵ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ, ਪੰਜਾਬ ਦੇ ਪਿੰਡਾਂ ਨੂੰ ਸੋਲਰ ਲਾਈਟਾਂ ਰਾਹੀਂ ਰੁਸ਼ਨਾਉਣ ਵਾਲੀ ਸਕੀਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣ ਲਈ ਹਰ ਖੇਤਰ ‘ਚ ਨਵੀਆਂ ਪਲਾਂਗਾ ਪੁੱਟੀਆਂ ਜਾ ਰਹੀਆਂ ਹਨ ਤੇ ਇਸ ਸਿਲਸਿਲੇ ‘ਚ ਡਿਪਾਰਟਮੈਂਟ ਵੱਲੋਂ ਇਹ ਸਕੀਮ ਕੁਝ ਦਿਨ ਪਹਿਲਾਂ ਲਾਂਚ ਕੀਤੀ ਗਈ। ਇਸ ਸਕੀਮ ਤਹਿਤ ਪੰਜਾਬ ਦੇ 13,500 ਪਿੰਡਾਂ ਨੂੰ ਸੋਲਰ ਲਾਈਟਿੰਗ ਜ਼ਰੀਏ ਰੁਸ਼ਨਾਇਆ ਜਾਵੇਗਾ ਤੇ ਇਸ ਦਾ ਪਹਿਲਾਂ ਪੜਾਅ ਅੱਜ ਸ਼ੁਰੂ ਹੋ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਕੀਮ ਸੀ ਕਿ 70 ਫ਼ੀਸਦੀ ਖਰਚਾ ਪੰਚਾਇਤ ਦਿੰਦੀ ਸੀ ਤੇ 30 ਫ਼ੀਸਦੀ ਖਰਚਾ ਸਰਕਾਰ ਜਾਂ ਹੋਰ ਸੋਰਸ ਵੱਲੋਂ ਦਿੱਤਾ ਜਾਂਦਾ ਹੈ। ਹਾਲਾਂਕਿ, ਹੁਣ ਇਸ ਨੂੰ ਉਲਟਾ ਦਿੱਤਾ ਗਿਆ ਹੈ, ਹੁਣ ਸਰਕਾਰ 70 ਫ਼ੀਸਦੀ ਖਰਚਾ ਕਰੇਗੀ, ਜਦਕਿ ਪੰਚਾਇਤ ਵੱਲੋਂ 30 ਫ਼ੀਸਦੀ ਖਰਚਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹੁਣ ਪੰਚਾਇਤਾਂ ਨੂੰ ਉਤਸ਼ਾਹ ਮਿਲੇਗਾ।
470 ਕਰੋੜ ਦਾ ਪ੍ਰੋਜੈਕਟ, 3 ਲੱਖ ਲਾਈਟਾਂ
ਮੰਤਰੀ ਅਰੋੜਾ ਨੇ ਜਾਣਕਾਰੀ ਦਿੱਤੀ ਕਿ 470 ਕਰੋੜ ਰੁਪਏ ਦੇ ਇਸ ਪ੍ਰੋਜੈਕਟ ‘ਚ 3 ਲੱਖ ਲਾਈਟਾਂ ਪੰਜਾਬ ਦੇ ਪਿੰਡਾਂ ‘ਚ ਲਗਾਈਆਂ ਜਾਣਗੀਆ। ਇਸ ਦੀ 5 ਸਾਲਾਂ ਦੀ ਗਾਰੰਟੀ ਹੋਵੇਗੀ, ਜਿਸ ‘ਚ ਏਐਮਸੀ, ਮਨਟੇਨੈਂਸ ਤੇ ਰਿਪੇਅਰ ਸਭ ਕੰਪਨੀਆਂ ਕਰਨਗੀਆਂ। ਉਨ੍ਹਾਂ ਨੇ ਕਿਹਾ ਇਸ ਲਈ ਅੱਜ ਕੰਪਨੀਆਂ ਨੂੰ ਵਰਕ ਆਰਡਰਸ ਅਲਾਟ ਕਰ ਦਿੱਤੇ ਗਏ ਹਨ।
ਮੰਤਰੀ ਨੇ ਦੱਸਿਆ ਕਿ ਇਨ੍ਹਾਂ ਲਾਈਟਾਂ ਦੀ ਮੌਨੇਟੇਰਿੰਗ ਪੰਜਾਬ ਐਨਰਜੀ ਡਿਵਲਪਮੈਂਟ ਆਫ਼ਿਸ (PEDA) ‘ਚ ਹੋਵੇਗੀ। ਆਫ਼ਿਸ ‘ਚ ਇੱਕ ਕੰਟਰੋਲ ਰੂਮ ਬਣੇਗਾ, ਜਿਸ ‘ਚ ਪਤਾ ਚਲੇਗਾ ਕਿ ਕਿਸ ਇਲਾਕੇ ‘ਚ ਲਾਈਟਾਂ ਕੰਮ ਕਰ ਰਹੀਆਂ ਹਨ ਤੇ ਕਿਸ ‘ਚ ਗੜਬੜੀ ਆ ਰਹੀ ਹੈ।
ਪਹਿਲੇ ਪੜਾਅ ‘ਚ 2,617 ਪਿੰਡਾਂ ‘ਚ ਲੱਗਣਗੀਆਂ 50,870 ਲਾਈਟਾਂ
ਅਮਨ ਅਰੋੜਾ ਨੇ ਕਿਹਾ ਕਿ ਅੱਜ ਪਹਿਲੇ ਪੜਾਅ ‘ਚ 2,617 ਪਿੰਡਾਂ ‘ਚ 50,870 ਲਾਈਟਾਂ ਦੇ ਪਹਿਲੇ ਫੇਜ਼ ਨੂੰ ਲਾਂਚ ਕੀਤਾ ਜਾ ਰਿਹਾ। ਇਸ ਸਕੀਮ ਨੂੰ ਲਾਗੂ ਕਰਨ ਲਈ 4 ਮਹੀਨੇ ਦਾ ਸਮਾਂ ਹੋਵੇਗਾ, ਯਾਨੀ ਕਿ 3 ਲੱਖ ਲਾਈਟਾਂ ਪੰਜਾਬ ਦੇ ਪਿੰਡਾਂ ‘ਚ 4 ਮਹੀਨਿਆਂ ਅੰਦਰ ਲੱਗ ਜਾਣਗੀਆਂ।
ਇਹ ਵੀ ਪੜ੍ਹੋ
ਉਨ੍ਹਾਂ ਨੇ ਅਪੀਲ ਕੀਤੀ ਕਿ ਜਿਨ੍ਹਾਂ ਪੰਚਾਇਤਾਂ ਨੇ ਇਸ ਸਕੀਮ ‘ਚ ਭਾਗੀਦਾਰੀ ਨਹੀਂ ਲਈ ਹੈ, ਉਹ ਵੀ ਰੂਰਲ ਡਿਵਲਪਮੈਂਟ ਡਿਪਾਰਟਮੈਂਟ ਰਾਹੀਂ ਆਪਣੀ ਹਾਮੀ ਦੀ ਅਰਜ਼ੀ ਜਲਦੀ ਤੋਂ ਜਲਦੀ ਦੇਣ। ਇਸ ਸਕੀਮ ਦੇ ਫਾਇਦੇ ਗਿਣਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਪਿੰਡਾਂ ‘ਚ ਸੁਰੱਖਿਅਤ ਮਾਹੌਲ ਦੀ ਸਿਰਜਣਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਨਤਕ ਥਾਵਾਂ, ਗੁਰਦੁਆਰਿਆਂ, ਮੰਦਰਾਂ, ਬੱਸ ਅੱਡਿਆਂ ਜਾਂ ਸੱਥਾਂ ਵਰਗੀਆਂ ਜਾਂ ਭੀੜ-ਭਾੜ ਵਾਲੇ ਇਲਾਕਿਆਂ ‘ਚ ਲਾਈਟ ਲਗਾਉਣ ਦੀ ਤਰਜ਼ੀਹ ਦਿੱਤੀ ਜਾਵੇਗੀ।
