ਪੰਜਾਬ ਦੀਆਂ 40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਅੱਜ ਆਉਣਗੇ ਪੈਸੇ, ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਅਗਲੀ ਕਿਸ਼ਤ ਹੋਵੇਗੀ ਜਾਰੀ

Updated On: 

01 Aug 2026 08:07 AM IST

ਪੰਜਾਬ ਸਰਕਾਰ ਨੇ ਇਸ ਯੋਜਨਾ ਦੀ ਸ਼ੁਰੂਆਤ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕੀਤੀ ਹੈ। ਯੋਜਨਾ ਅਧੀਨ, ਆਮ ਵਰਗ ਦੀ ਯੋਗ ਮਹਿਲਾ ਨੂੰ 1,000 ਰੁਪਏ ਪ੍ਰਤੀ ਮਹੀਨਾ। ਅਨੁਸੂਚਿਤ ਜਾਤੀ ਵਗਰ ਦੀ ਯੋਗ ਮਹਿਲਾ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।

ਪੰਜਾਬ ਦੀਆਂ 40 ਲੱਖ ਮਹਿਲਾਵਾਂ ਦੇ ਖਾਤਿਆਂ ਚ ਅੱਜ ਆਉਣਗੇ ਪੈਸੇ, ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਹੋਵੇਗੀ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਸਰਕਾਰ ਅੱਜ, 1 ਅਗਸਤ ਨੂੰ ਸੂਬੇ ਦੀਆਂ ਕਰੀਬ 40 ਲੱਖ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ‘ਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਵਿੱਤੀ ਸਹਾਇਤਾ ਦੀ ਰਕਮ ਜਾਰੀ ਕਰੇਗੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਠਾਨਕੋਟ ਤੋਂ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕਰਨਗੇ। ਸਰਕਾਰ ਮੁਤਾਬਕ ਆਮ ਵਰਗ ਦੀਆਂ ਮਹਿਲਾਵਾਂ ਨੂੰ 3,000 ਰੁਪਏ, ਜਦਕਿ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ 4,500 ਰੁਪਏ, 3 ਮਹੀਨਿਆਂ ਦੇ ਇਕੱਠੇ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਭੇਜੇ ਜਾਣਗੇ।

ਇਹ ਯੋਜਨਾ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦਿਆਂ ‘ਚੋਂ ਇੱਕ ਸੀ। ਇਸ ਅਧੀਨ ਯੋਗ ਮਹਿਲਾਵਾਂ ਨੂੰ ਹਰ ਮਹੀਨੇ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਜੁਲਾਈ ਮਹੀਨੇ ‘ਚ ਜਾਰੀ ਕੀਤੀ ਗਈ ਸੀ, ਜਿਸ ‘ਚ ਤਿੰਨ ਮਹੀਨਿਆਂ ਦੀ ਰਕਮ ਇਕੱਠੀ ਦਿੱਤੀ ਗਈ ਸੀ।

ਸਰਕਾਰ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਲਗਭਗ 32 ਲੱਖ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਾ ਹੈ। ਅੱਜ ਦੀ ਕਿਸ਼ਤ ਜਾਰੀ ਹੋਣ ਤੋਂ ਬਾਅਦ ਤੋਂ ਬਾਅਦ ਕੁੱਲ 72 ਲੱਖ ਮਹਿਲਾਵਾਂ ਨੂੰ ਇਸ ਯੋਜਨਾ ਦੇ ਦਾਇਰੇ ‘ਚ ਲਿਆਂਦਾ ਜਾਵੇਗਾ।

ਕੀ ਹੈ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’?

ਪੰਜਾਬ ਸਰਕਾਰ ਨੇ ਇਸ ਯੋਜਨਾ ਦੀ ਸ਼ੁਰੂਆਤ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕੀਤੀ ਹੈ। ਯੋਜਨਾ ਅਧੀਨ, ਆਮ ਵਰਗ ਦੀਆਂ ਯੋਗ ਮਹਿਲਾਵਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਤੇ ਅਨੁਸੂਚਿਤ ਜਾਤੀ ਵਗਰ ਦੀਆਂ ਯੋਗ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਰਕਮ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਰਾਹੀਂ ਸਿੱਧੀ ਬੈਂਕ ਖਾਤਿਆਂ ‘ਚ ਭੇਜੀ ਜਾ ਰਹੀ ਹੈ।

ਮਹਿਲਾ ਵੋਟ ਬੈਂਕ ‘ਤੇ ਨਜ਼ਰ

ਪੰਜਾਬ ‘ਚ ਕਰੀਬ 2.15 ਕਰੋੜ ਵੋਟਰ ਹਨ, ਜਿਨ੍ਹਾਂ ‘ਚ ਇੱਕ ਕਰੋੜ ਤੋਂ ਵੱਧ ਮਹਿਲਾ ਵੋਟਰ ਸ਼ਾਮਲ ਹਨ। ਹਰ ਵਿਧਾਨ ਸਭਾ ਹਲਕੇ ‘ਚ ਮਹਿਲਾ ਵੋਟਰਾਂ ਦੀ ਹਿੱਸੇਦਾਰੀ 45 ਫ਼ੀਸਦੀ ਤੋਂ ਵੱਧ ਹੈ। ਇਸ ਕਰਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮਹਿਲਾਵਾਂ ਨੂੰ ਕੇਂਦਰ ‘ਚ ਰੱਖ ਕੇ ਯੋਜਨਾਵਾਂ ਤੇ ਚੋਣੀ ਵਾਅਦੇ ਕਰ ਰਹੀਆਂ ਹਨ। ਇਸ ਯੋਜਨਾ ਨੂੰ ਵੀ 2027 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਭਲਾਈ ਯੋਜਨਾ ਵਜੋਂ ਦੇਖਿਆ ਜਾ ਰਿਹਾ ਹੈ।

Loading...
Unable to load recommendations.
Follow Us
Related Stories
‘ਮੈਨੂੰ ਨਹੀਂ ਪਤਾ ਸੀ ਕਿ ਇੰਨਾ ਵੱਡਾ ਕੰਮ ਕਰੇਗਾ’, ਚੰਡੀਗੜ੍ਹ IED ਮਾਮਲੇ ‘ਚ ਗ੍ਰਿਫ਼ਤਾਰ ਪ੍ਰਭਪ੍ਰੀਤ ਦੀ ਨਾਨੀ ਨਾਲ ਟੀਵੀ9 ਦੀ EXCLUSIVE ਗੱਲਬਾਤ
CM ਦੀ ਪਤਨੀ ਵੱਲੋਂ ਭੇਜੇ ਨੋਟਿਸ ਦੀ ਕਾਪੀ ਆਈ ਸਾਹਮਣੇ, ਰੇਪ ਮੁਲਜ਼ਮ ਤੋਂ 5 ਕਰੋੜ ਰਿਸ਼ਵਤ ਲੈਣ ਦਾ ਇਲਜ਼ਾਮ
ਡਾ. ਰਜਿੰਦਰ ਬਾਂਸਲ ਨੇ ਸੰਭਾਲਿਆ ਬਾਬਾ ਫ਼ਰੀਦ ਯੂਨੀਵਰਸਿਟੀ ਵੀਸੀ ਦਾ ਅਹੁਦਾ, ਯੂਨੀਵਰਸਿਟੀ ਦੀ ਬਿਹਤਰੀ ਦਾ ਲਿਆ ਸੰਕਲਪ
ਕਿਸਾਨਾਂ ਦਾ ਚੰਡੀਗੜ੍ਹ ‘ਚ 1 ਸਤੰਬਰ ਤੋਂ 7 ਦਿਨਾਂ ਦਾ ਧਰਨਾ, ਪ੍ਰਸ਼ਾਸਨ ਨਾਲ ਮੀਟਿੰਗ ‘ਚ ਮਿਲੀ ਇਜਾਜ਼ਤ; ਰਾਜੇਵਾਲ ਨੇ ਦੱਸੀਆਂ ਮੰਗਾਂ
ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਬੱਸ ਦੇ ਅੱਗੇ ਲਗਾਉਣ ਸੱਜਣ ਕੁਮਾਰ ਦੀ ਤਸਵੀਰ, ਦੀਪੇਂਦਰ ਦੇ ਕਥਿਤ ‘ਰੋਲ ਮਾਡਲ’ ਵਾਲੇ ਬਿਆਨ ‘ਤੇ ਧਾਲੀਵਾਲ ਦਾ ਤੰਜ
ਪੰਜਾਬ ‘ਚ ਮੌਨਸੂਨ ਕਮਜ਼ੋਰ, ਅਗਸਤ ‘ਚ ਔਸਤ ਨਾਲੋਂ 50 ਫ਼ੀਸਦੀ ਘੱਟ ਬਾਰਿਸ਼; ਆਉਣ ਵਾਲੇ ਦਿਨਾਂ ਚ ਗਰਮੀ ‘ਚ ਹੋ ਸਕਦਾ ਵਾਧਾ