ਡਾ. ਰਜਿੰਦਰ ਬਾਂਸਲ ਨੇ ਸੰਭਾਲਿਆ ਬਾਬਾ ਫ਼ਰੀਦ ਯੂਨੀਵਰਸਿਟੀ ਵੀਸੀ ਦਾ ਅਹੁਦਾ, ਯੂਨੀਵਰਸਿਟੀ ਦੀ ਬਿਹਤਰੀ ਦਾ ਲਿਆ ਸੰਕਲਪ

Updated On: 

24 Aug 2026 15:12 PM IST

ਸੋਮਵਾਰ ਸਵੇਰੇ ਯੂਨੀਵਰਸਿਟੀ ਕੈਂਪਸ ਪਹੁੰਚਣ 'ਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ, ਯੂਨੀਵਰਸਿਟੀ ਅਧਿਕਾਰੀਆਂ, ਮੈਡੀਕਲ ਕਾਲਜ ਤੇ ਹਸਪਤਾਲ ਨਾਲ ਸਬੰਧਤ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੇ ਕਰਮਚਾਰੀਆਂ ਵੱਲੋਂ ਡਾ. ਬਾਂਸਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਡਾ. ਰਜਿੰਦਰ ਬਾਂਸਲ ਨੇ ਸੰਭਾਲਿਆ ਬਾਬਾ ਫ਼ਰੀਦ ਯੂਨੀਵਰਸਿਟੀ ਵੀਸੀ ਦਾ ਅਹੁਦਾ, ਯੂਨੀਵਰਸਿਟੀ ਦੀ ਬਿਹਤਰੀ ਦਾ ਲਿਆ ਸੰਕਲਪ

ਡਾ. ਰਜਿੰਦਰ ਬਾਂਸਲ ਨੇ ਸੰਭਾਲਿਆ ਬਾਬਾ ਫ਼ਰੀਦ ਯੂਨੀਵਰਸਿਟੀ ਵੀਸੀ ਦਾ ਅਹੁਦਾ

ਫ਼ਰੀਦਕੋਟ ਸਥਿਤ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਰਜਿੰਦਰ ਕੁਮਾਰ ਬਾਂਸਲ ਨੇ ਅੱਜ, ਸੋਮਵਾਰ ਨੂੰ ਅਧਿਕਾਰਤ ਤੌਰ ‘ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਵੱਲੋਂ ਡਾ. ਬਾਂਸਲ ਨੂੰ ਵਾਈਸ ਚਾਂਸਲਰ ਨਿਯੁਕਤ ਕਰਨ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਸੀ।

ਡਾ. ਬਾਂਸਲ ਦਾ ਗਰਮਜੋਸ਼ੀ ਨਾਲ ਸਵਾਗਤ

ਸੋਮਵਾਰ ਸਵੇਰੇ ਯੂਨੀਵਰਸਿਟੀ ਕੈਂਪਸ ਪਹੁੰਚਣ ‘ਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ, ਯੂਨੀਵਰਸਿਟੀ ਅਧਿਕਾਰੀਆਂ, ਮੈਡੀਕਲ ਕਾਲਜ ਤੇ ਹਸਪਤਾਲ ਨਾਲ ਸਬੰਧਤ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੇ ਕਰਮਚਾਰੀਆਂ ਵੱਲੋਂ ਡਾ. ਬਾਂਸਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਪੰਜਾਬ ਸਰਕਾਰ ਤੇ ਪੰਜਾਬ ਦੇ ਰਾਜਪਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ

ਅਹੁਦਾ ਸੰਭਾਲਣ ਤੋਂ ਬਾਅਦ ਡਾ. ਰਜਿੰਦਰ ਕੁਮਾਰ ਬਾਂਸਲ ਨੇ ਆਪਣੀ ਨਿਯੁਕਤੀ ਲਈ ਪੰਜਾਬ ਸਰਕਾਰ ਤੇ ਪੰਜਾਬ ਦੇ ਰਾਜਪਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੀ ਪਾਵਨ ਧਰਤੀ ‘ਤੇ ਸੇਵਾ ਕਰਨ ਦਾ ਮੌਕਾ ਮਿਲਣਾ, ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਅਕਾਦਮਿਕ ਤੇ ਪ੍ਰਸ਼ਾਸਨਿਕ ਕੰਮਕਾਜ ਨੂੰਲਈ ਮਿਲ ਕੇ ਕੰਮ ਕਰਨ ਦੀ ਗੱਲ

ਡਾ. ਬਾਂਸਲ ਨੇ ਕਿਹਾ ਕਿ ਉਹ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੇ ਇਸ ਨਾਲ ਜੁੜੇ ਮੈਡੀਕਲ ਕਾਲਜਾਂ, ਹਸਪਤਾਲਾਂ ਤੇ ਹੋਰ ਸੰਸਥਾਵਾਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਯੂਨੀਵਰਸਿਟੀ ਦੇ ਅਕਾਦਮਿਕ ਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਗੱਲ ਵੀ ਆਖੀ।

Loading...
Unable to load recommendations.
Follow Us
Related Stories
‘ਮੈਨੂੰ ਨਹੀਂ ਪਤਾ ਸੀ ਕਿ ਇੰਨਾ ਵੱਡਾ ਕੰਮ ਕਰੇਗਾ’, ਚੰਡੀਗੜ੍ਹ IED ਮਾਮਲੇ ‘ਚ ਗ੍ਰਿਫ਼ਤਾਰ ਪ੍ਰਭਪ੍ਰੀਤ ਦੀ ਨਾਨੀ ਨਾਲ ਟੀਵੀ9 ਦੀ EXCLUSIVE ਗੱਲਬਾਤ
CM ਦੀ ਪਤਨੀ ਵੱਲੋਂ ਭੇਜੇ ਨੋਟਿਸ ਦੀ ਕਾਪੀ ਆਈ ਸਾਹਮਣੇ, ਰੇਪ ਮੁਲਜ਼ਮ ਤੋਂ 5 ਕਰੋੜ ਰਿਸ਼ਵਤ ਲੈਣ ਦਾ ਇਲਜ਼ਾਮ
ਕਿਸਾਨਾਂ ਦਾ ਚੰਡੀਗੜ੍ਹ ‘ਚ 1 ਸਤੰਬਰ ਤੋਂ 7 ਦਿਨਾਂ ਦਾ ਧਰਨਾ, ਪ੍ਰਸ਼ਾਸਨ ਨਾਲ ਮੀਟਿੰਗ ‘ਚ ਮਿਲੀ ਇਜਾਜ਼ਤ; ਰਾਜੇਵਾਲ ਨੇ ਦੱਸੀਆਂ ਮੰਗਾਂ
ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਬੱਸ ਦੇ ਅੱਗੇ ਲਗਾਉਣ ਸੱਜਣ ਕੁਮਾਰ ਦੀ ਤਸਵੀਰ, ਦੀਪੇਂਦਰ ਦੇ ਕਥਿਤ ‘ਰੋਲ ਮਾਡਲ’ ਵਾਲੇ ਬਿਆਨ ‘ਤੇ ਧਾਲੀਵਾਲ ਦਾ ਤੰਜ
ਪੰਜਾਬ ‘ਚ ਮੌਨਸੂਨ ਕਮਜ਼ੋਰ, ਅਗਸਤ ‘ਚ ਔਸਤ ਨਾਲੋਂ 50 ਫ਼ੀਸਦੀ ਘੱਟ ਬਾਰਿਸ਼; ਆਉਣ ਵਾਲੇ ਦਿਨਾਂ ਚ ਗਰਮੀ ‘ਚ ਹੋ ਸਕਦਾ ਵਾਧਾ
ਨਿਸ਼ਾਨੇ ‘ਤੇ ਅੰਮ੍ਰਿਤਸਰ ਦੇ ਫੌਜੀ ਟਿਕਾਣੇ, ਸ਼ਹਿਜ਼ਾਦ ਭੱਟੀ ਨੈੱਟਵਰਕ ਦੀ ਸਾਜ਼ਿਸ਼ ਦਾ ਇਨਪੁਟ; ਖਾਸਾ ਛਾਉਣੀ ਤੇ ਬੁੱਢਾ ਥੇਹ ‘ਚ ਵਧਾਈ ਸੁਰੱਖਿਆ