ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ, ਬੋਲੇ-2600 ਲੋਕਾਂ ਨੂੰ ਮਿਲੇਗਾ ਰੁਜ਼ਗਾਰ | Many people will get employment in Tata Steel Plant Know full detail in punjabi Punjabi news - TV9 Punjabi

ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ, ਬੋਲੇ-2600 ਲੋਕਾਂ ਨੂੰ ਮਿਲੇਗਾ ਰੁਜ਼ਗਾਰ

Published: 

20 Oct 2023 14:28 PM

ਲਧਿਆਣਾ ਵਿਖੇ ਮੁੱਖ ਮੰਤਰੀ ਨੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਟਾਟਾ ਇਹ ਸਟੀਲ ਪਲਾਂਟ ਲੁਧਿਆਣਾ ਦੇ ਧਨਾਨਸੂ ਵਿਖੇ ਬਣਗੇ। ਤੇ ਫੇਰ ਇੱਥੇ ਕਰੀਬ 2600 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਮਾਨ ਨੇ ਕਿਹਾ ਕਿ ਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਲਗਾਇਆ ਜਾ ਰਿਹਾ ਹੈ। ਟਾਟਾ ਸਟੀਲ ਦੇ ਚੇਅਰਮੈਨ ਅਸ਼ੀਸ਼ ਅਨੁਪਮ, ਲੁਧਿਆਣਾ ਪ੍ਰੋਜੈਕਟ ਚੀਫ਼ ਸਰੋਜ, ਕਾਰਪੋਰੇਟ ਟਾਟਾ ਸਟੀਲ ਪ੍ਰੋਜੈਕਟਸ ਦੇ ਉਪ ਪ੍ਰਧਾਨ ਚਾਣਕਿਆ ਨੇ ਇਸ ਪਲਾਂਟ ਵਿੱਚ ਦਿਲਚਸਪੀ ਦਿਖਾਈ ਸੀ। ਜਿਸ ਤੋਂ ਬਾਅਦ ਹੀ ਇਹ ਸੰਭਵ ਹੋਇਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ, ਬੋਲੇ-2600 ਲੋਕਾਂ ਨੂੰ ਮਿਲੇਗਾ ਰੁਜ਼ਗਾਰ
Follow Us On

ਪੰਜਾਬ ਨਿਊਜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਨੇ ਧਨਾਨਸੂ ਵਿਖੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਲਗਾਇਆ ਜਾ ਰਿਹਾ ਹੈ। ਟਾਟਾ ਸਟੀਲ ਦੇ ਚੇਅਰਮੈਨ ਅਸ਼ੀਸ਼ ਅਨੁਪਮ, ਲੁਧਿਆਣਾ ਪ੍ਰੋਜੈਕਟ ਚੀਫ਼ ਸਰੋਜ, ਕਾਰਪੋਰੇਟ ਟਾਟਾ ਸਟੀਲ ਪ੍ਰੋਜੈਕਟਸ ਦੇ ਉਪ ਪ੍ਰਧਾਨ ਚਾਣਕਿਆ ਨੇ ਇਸ ਪਲਾਂਟ ਵਿੱਚ ਦਿਲਚਸਪੀ ਦਿਖਾਈ ਸੀ। ਜਿਸ ਤੋਂ ਬਾਅਦ ਹੀ ਇਹ ਸੰਭਵ ਹੋਇਆ।

ਸੀਐਮ (CM) ਮਾਨ ਨੇ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਵਿੱਚ ਇਹ ਸਭ ਤੋਂ ਵੱਡਾ ਪਲਾਂਟ ਲਗਾਇਆ ਜਾ ਰਿਹਾ ਹੈ। 2600 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਟਾਟਾ ਦੇ ਆਉਣ ਤੋਂ ਬਾਅਦ ਹੁਣ ਹੋਰ ਕੰਪਨੀਆਂ ਵੀ ਆਉਣਗੀਆਂ। ਉਨ੍ਹਾਂ ਪੰਚਾਇਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ।

ਲੋਕਾਂ ਨੂੰ ਰੁਜ਼ਗਾਰ ਮਿਲੇਗਾ-ਮਾਨ

ਸਭ ਤੋਂ ਪਹਿਲਾਂ ਟਾਟਾ ਸਟੀਲ (Tata Steel) ਵਿੱਚ ਉਨ੍ਹਾਂ ਲੋਕਾਂ ਨੂੰ ਹੀ ਰੁਜ਼ਗਾਰ ਮਿਲੇਗਾ ਜਿਨ੍ਹਾਂ ਨੇ ਆਪਣੇ ਪਿੰਡਾਂ ਦੀਆਂ ਜ਼ਮੀਨਾਂ ਦਿੱਤੀਆਂ ਹਨ। ਹਲਕਾ ਸਾਹਨੇਵਾਲ ਵਿੱਚ ਨੌਜਵਾਨਾਂ ਲਈ ਨੌਕਰੀਆਂ ਪ੍ਰਾਪਤ ਕਰਨ ਦਾ ਇਹ ਵੱਡਾ ਮੌਕਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ‘ਚ ਨਸ਼ੇ ਦਾ ਟੀਕਾ ਲੱਗਣ ਦੀ ਬਜਾਏ ਉਨ੍ਹਾਂ ਨੂੰ ਕੰਮ ‘ਤੇ ਜਾਣ ਲਈ ਟਿਫਿਨ ਮਿਲੇ।

ਟਾਟਾ ਇੱਕ ਦੇਸ਼ ਭਗਤ ਕੰਪਨੀ ਹੈ-ਸੀਐੱਮ

ਪੰਜਾਬ ਦੇ ਮੁੱਖ ਮੰਤਰੀ ਨੇ ਟਾਟਾ ਕੰਪਨੀ ਦੀ ਬਹੁਤ ਕਰੀਫ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਟਾਟਾ ਹਾਊਸ ਮੁੰਬਈ ਵਿਖੇ ਇਸ ਕੰਪਨੀ ਦਾ ਦਫਤਰ ਵੇਖਿਆ। ਦਫਤਰ ਵਿੱਚ ਕੰਪਨੀ ਨੇ ਆਜ਼ਾਦੀ ਦਾ ਅਜਾਇਬ ਘਰ ਬਣ ਗਿਆ ਹੈ। ਟਾਟਾ ਇੱਕ ਦੇਸ਼ ਭਗਤ ਕੰਪਨੀ ਹੈ। 115 ਏਕੜ ਵਿੱਚ ਇਸ ਪਲਾਂਟ ਦੀ ਸਥਾਪਨਾ ਨਾਲ ਰਾਜ ਅਤੇ ਦੇਸ਼ ਦੋਵੇਂ ਮਜ਼ਬੂਤ ​​ਹੋਣਗੇ। ਇੱਥੇ ਬਿਨਾਂ ਕਿਸੇ ਪ੍ਰਦੂਸ਼ਣ ਦੇ ਸਟੀਲ ਬਣਾਇਆ ਜਾਵੇਗਾ। ਸਕਰੈਪ ਨੂੰ ਪਿਘਲਾ ਕੇ ਸਟੀਲ ਤਿਆਰ ਕੀਤਾ ਜਾਵੇਗਾ।

ਪੰਜਾਬ ਵਿੱਚ ਟਾਟਾ ਸਕਾਈ ਦੇ ਜਹਾਜ਼ ਉਡਾਣ ਭਰਨਗੇ

ਮਾਨ ਨੇ ਕਿਹਾ ਕਿ ਹੁਣ ਟਾਟਾ ਪੰਜਾਬ ਵਿਚ ਏਅਰ ਇੰਡੀਆ ਚਲਾਏਗਾ, ਜਿਸ ਦਾ ਨਾਂ ਟਾਟਾ ਸਕਾਈ ਹੋਵੇਗਾ। ਸਭ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਮੋਹਾਲੀ ਤੋਂ ਟੋਰਾਂਟੋ ਆਦਿ ਲਈ ਉਡਾਣਾਂ ਸ਼ੁਰੂ ਹੋਣਗੀਆਂ। ਪੰਜਾਬ ਦੀ ਧਰਤੀ ਅਸੀਸਾਂ ਦਿੰਦੀ ਹੈ। ਇਸ ਧਰਤੀ ਤੋਂ ਕਿਸੇ ਦਾ ਨੁਕਸਾਨ ਨਹੀਂ ਹੋ ਸਕਦਾ। ਸਨਅਤਕਾਰ ਵੀ ਕਿਸਾਨਾਂ ਵਾਂਗ ਅੰਨਦਾਤਾ ਹਨ। ਸਰਕਾਰ ਸਾਰੀਆਂ ਰਸਮਾਂ ਪੂਰੀਆਂ ਕਰਨ ਵਿੱਚ ਟਾਟਾ ਦੀ ਮਦਦ ਕਰੇਗੀ। ਮਾਨ ਨੇ ਕਿਹਾ ਕਿ ਰੇਤ ਦੀਆਂ ਖੱਡਾਂ, ਟਰਾਂਸਪੋਰਟ ਜਾਂ ਢਾਬਿਆਂ ਵਿੱਚ ਮੇਰੀ ਕੋਈ ਹਿੱਸੇਦਾਰੀ ਨਹੀਂ ਹੈ। ਜੇ ਕੋਈ ਹਿੱਸਾ ਹੈ ਤਾਂ ਉਹ ਲੋਕਾਂ ਦੇ ਦੁੱਖ-ਸੁੱਖ ਵਿਚ ਹੈ।

Exit mobile version