ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਲਾਟ ਘੁਟਾਲੇ ‘ਚ ਫਸੇ, ਗ੍ਰਿਫਤਾਰੀ ਦਾ ਸਤਾ ਰਿਹਾ ਡਰ, ਲਗਾਤਾਰ ਬਦਲ ਰਹੇ ਟਿਕਾਣੇ

ਪਲਾਟ ਘੁਟਾਲੇ ਵਿੱਚ ਸ਼ਾਮਲ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੇ ਰਾਜਸਥਾਨ ਅਤੇ ਦਿੱਲੀ ਵਿੱਚ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਵਿਜੀਲੈਂਸ ਟੀਮਾਂ ਨੇ ਇੱਥੇ ਡੇਰੇ ਲਾਏ ਹੋਏ ਹਨ। ਵਕੀਲਾਂ ਦੀ ਹੜਤਾਲ ਕਾਰਨ ਬੁੱਧਵਾਰ ਨੂੰ ਵੀ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ ਦਾਇਰ ਨਹੀਂ ਹੋ ਸਕੀ। ਆਉਣ ਵਾਲੇ ਦਿਨਾਂ 'ਚ ਜ਼ਮਾਨਤ ਪਟੀਸ਼ਨ ਦਾਇਰ ਹੋ ਸਕਦੀ ਹੈ।

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਲਾਟ ਘੁਟਾਲੇ 'ਚ ਫਸੇ, ਗ੍ਰਿਫਤਾਰੀ ਦਾ ਸਤਾ ਰਿਹਾ ਡਰ, ਲਗਾਤਾਰ ਬਦਲ ਰਹੇ ਟਿਕਾਣੇ
Follow Us
abhishek-thakur
| Updated On: 28 Sep 2023 13:19 PM IST
ਪਲਾਟ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਹੁਣ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਉਹ ਲਗਾਤਾਰ ਆਪਣਾ ਸਥਾਨ ਬਦਲ ਰਹੇ ਹਨ। ਸੂਤਰਾਂ ਮੁਤਾਬਕ ਮਨਪ੍ਰੀਤ ਬਾਦਲ ਪਲਾਟ ਘੁਟਾਲੇ ਮਾਮਲੇ ‘ਚ ਰਾਹਤ ਮਿਲਣ ਤੱਕ ਅੰਡਰਗਰਾਉਂਡ ਰਹਿਣਾ ਚਾਹੁੰਦੇ ਹਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪਲਾਟ ਘੁਟਾਲੇ ਵਿੱਚ ਫੜੇ ਗਏ ਰਾਜੀਵ ਕੁਮਾਰ, ਅਮਨਦੀਪ ਸਿੰਘ ਅਤੇ ਵਿਕਾਸ ਅਰੋੜਾ ਨੇ ਮੁੱਢਲੀ ਪੁੱਛਗਿੱਛ ਦੌਰਾਨ ਵਿਜੀਲੈਂਸ ਨੂੰ ਦੱਸਿਆ ਕਿ ਮਨਪ੍ਰੀਤ ਬਾਦਲ ਦਾ ਕਰੀਬੀ ਹੀ ਸਾਰੀ ਅਫ਼ਸਰਸ਼ਾਹੀ ਚਲਾ ਰਿਹਾ ਸੀ। ਇਸ ਤੋਂ ਇਲਾਵਾ ਮਨਪ੍ਰੀਤ ਤੋਂ ਇਲਾਵਾ ਉਨ੍ਹਾਂ ਦੇ ਕਰੀਬੀਆਂ ਨੇ ਇਸ ਘੁਟਾਲੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਸੂਤਰਾਂ ਨੇ ਦੱਸਿਆ ਕਿ ਮਨਪ੍ਰੀਤ ਕੋਲ ਸਿਰਫ ਇਸ਼ਾਰਾ ਸੀ, ਬਾਕੀ ਸਾਰਾ ਕੰਮ ਉਨ੍ਹਾਂ ਦੇ ਕਰੀਬੀਆਂ ਨੇ ਹੀ ਸੰਭਾਲਿਆ ਸੀ। ਤਿੰਨਾਂ ਮੁਲਜ਼ਮਾਂ ਨੇ ਦੱਸਿਆ ਕਿ ਇਹ ਵਿਅਕਤੀ ਜੋ ਵੀ ਕਰਦਾ ਸੀ ਮਨਪ੍ਰੀਤ ਵੀ ਉਸ ਨੂੰ ਰੋਕ ਨਹੀਂ ਟਾਲ ਸਕਦਾ ਸੀ। ਇਸ ਆਧਾਰ ‘ਤੇ ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਨਪ੍ਰੀਤ ਤਾਂ ਪਹਿਲਾਂ ਹੀ ਅੰਡਰਗਰਾਉਂਡ ਹੋ ਚੁੱਕਾ ਹੈ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬਹੁਤ ਕਰੀਬੀ ਰਿਸ਼ਤੇਦਾਰ ਵੀ ਅੰਡਰਗਰਾਉਂਡ ਹੋ ਗਿਆ ਹੈ।

ਵਿਜੀਲੈਂਸ ਜਾਇਦਾਦ ਤੇ ਫੰਡਾਂ ਦੀ ਕਰੇਗੀ ਜਾਂਚ

ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਮਨਪ੍ਰੀਤ ਬਾਦਲ ਦੀ ਹਰ ਜਾਇਦਾਦ ਦੀ ਜਾਂਚ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਵਿੱਤ ਮੰਤਰੀ ਵਜੋਂ ਮਨਪ੍ਰੀਤ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਆਮਦਨ ਅਤੇ ਜਾਇਦਾਦ ਵਿੱਚ ਹੋਏ ਵਾਧੇ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਵਿਜੀਲੈਂਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਸ਼ੱਕ ਦੇ ਘੇਰੇ ਵਿੱਚ ਇੱਕ ਸਬ ਇੰਸਪੈਕਟਰ

ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਫੜੇ ਗਏ ਤਿੰਨ ਮੁਲਜ਼ਮਾਂ ਨੇ ਵਿਜੀਲੈਂਸ ਦੀ ਪੁੱਛਗਿੱਛ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਮੁਲਜ਼ਮਾਂ ਨੇ ਦੱਸਿਆ ਕਿ ਜਦੋਂ ਮਨਪ੍ਰੀਤ ਬਾਦਲ ਵਿੱਤ ਮੰਤਰੀ ਸਨ ਤਾਂ ਉਨ੍ਹਾਂ ਦੇ ਨਾਲ ਇੱਕ ਸਬ ਇੰਸਪੈਕਟਰ ਵੀ ਸੀ। ਜੋ ਮਨਪ੍ਰੀਤ ਅਤੇ ਉਸਦੇ ਰਿਸ਼ਤੇਦਾਰਾਂ ਦੇ ਇਸ਼ਾਰੇ ‘ਤੇ ਲੋਕਾਂ ਨੂੰ ਡਰਾ ਧਮਕਾ ਕੇ ਮਾਰਦਾ ਸੀ। ਹੁਣ ਵਿਜੀਲੈਂਸ ਉਸ ਸਬ ਇੰਸਪੈਕਟਰ ‘ਤੇ ਵੀ ਨਜ਼ਰ ਰੱਖ ਰਹੀ ਹੈ।

ਦੋ ਮੁਲਜ਼ਮਾਂ ਦਾ ਰਿਮਾਂਡ 28 ਨੂੰ ਖ਼ਤਮ ਹੋਵੇਗਾ

ਵਿਜੀਲੈਂਸ ਵੱਲੋਂ ਫੜੇ ਗਏ ਰਾਜੀਵ ਕੁਮਾਰ ਅਤੇ ਅਨਮਦੀਪ ਸਿੰਘ ਦਾ ਰਿਮਾਂਡ 28 ਸਤੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਜਿਸ ਕਾਰਨ ਵਿਜੀਲੈਂਸ ਵੱਲੋਂ ਅੱਜ ਫਿਰ ਤੋਂ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...