Pic Credit: x/@LudhianaDpro
Subscribe to
Notifications
Subscribe to
Notifications
ਲੁਧਿਆਣਾ ਵਿੱਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਸੀਲ ਕੀਤੀਆਂ ਇਮਾਰਤਾਂ ਦੀਆਂ ਸਰਕਾਰੀ ਸੀਲਾਂ ਖੋਲ੍ਹਣ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ ਖਿਲਾਫ਼ ਸ਼ਬਦੀ ਹਮਲਾ ਕੀਤਾ ਹੈ। ਮਮਤਾ ਨੇ ਕਿਹਾ ਕਿ ਜੇਕਰ ਨਿਗਮ ਅਧਿਕਾਰੀਆਂ ਵੱਲੋਂ ਸਹੀ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਤਾਂ ਉਨ੍ਹਾਂ ਨੂੰ ਵਿਧਾਇਕ ਗੋਗੀ ਵੱਲੋਂ ਨਾਜਾਇਜ਼ ਤੌਰ ‘ਤੇ ਖੋਲ੍ਹਿਆ ਗਿਆ।
ਮਮਤਾ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਇਸ ਪੂਰੇ ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਆਸ਼ੂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਸਹੀ ਇਮਾਰਤ ਨੂੰ ਸੀਲ ਕੀਤਾ ਹੈ ਤਾਂ ਫਿਰ ਗੋਗੀ ਨੂੰ ਉਹਨਾਂ ਸੀਲਾਂ ਨੂੰ ਤੋੜ੍ਹਕੇ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅਜਿਹੇ ‘ਚ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਕੋਈ ਸਿਆਸੀ ਵਿਅਕਤੀ ਇਮਾਰਤਾਂ ਦੀਆਂ ਸੀਲਾਂ ਖੋਲ੍ਹਦਾ ਹੈ ਤਾਂ ਗਲਤ ਹੈ। ਕਿਸੇ ਵੀ ਵਿਧਾਇਕ ਨੂੰ ਕਾਨੂੰਨ ਨਾਲ ਖਿਲਵਾੜ ਨਹੀਂ ਕਰਨ ਦੇਣਾ ਚਾਹੀਦਾ।
ਸਸਤੀ ਸਿਆਸਤ ਕਰ ਰਹੇ ਨੇ ਗੋਗੀ-ਆਸ਼ੂ
ਮਮਤਾ ਨੇ ਕਿਹਾ ਕਿ ਗੋਗੀ ਨੇ ਹੋਸ਼ੀ ਸਿਆਸਤ ਕਰ ਰਹੇ ਹਨ। ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਗੈਰ ਕਾਨੂੰਨੀ ਨਿਰਮਾਣ ਹੋ ਰਿਹਾ ਹੈ ਜਿਸਦੀ ਲੋਕਾਂ ਨੇ ਕਈ ਵਾਰ ਵਿਧਾਇਕ ਨੂੰ ਸ਼ਿਕਾਇਤ ਕੀਤੀ ਹੈ। ਪਰ ਇਸ ਮਾਮਲੇ ਵਿੱਚ ਵਿਧਾਇਕ ਕੋਈ ਕਾਰਵਾਈ ਨਹੀਂ ਕਰ ਰਹੇ।
ਅਧਿਕਾਰੀ ਕਿਉਂ ਰਹਿੰਦੇ ਨੇ ਚੁੱਪ- ਮਮਤਾ
ਮਮਤਾ ਆਸ਼ੂ ਨੇ ਕਿਹਾ ਕਿ ਜਦੋਂ ਗੈਰ ਕਾਨੂੰਨੀ ਕੰਮ ਹੁੰਦਾ ਹੈ ਤਾਂ ਅਧਿਕਾਰੀ ਚੁੱਪ ਰਹਿੰਦੇ ਹਨ ਪਰ ਜਦੋ ਦੁਕਾਨਾਂ ਬਣ ਜਾਂਦੀਆਂ ਹਨ ਤੇ ਉੱਥੋਂ ਲੋਕਾਂ ਨੂੰ ਰੁਜ਼ਗਾਰ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਦੋਂ ਨਿਗਮ ਅਧਿਕਾਰੀ ਕਾਰਵਾਈ ਕਰਨ ਆ ਜਾਂਦੇ ਹਨ। ਜੇਕਰ ਕੋਈ ਨਜ਼ਾਇਜ ਉਸਾਰੀ ਹੋ ਰਹੀ ਹੈ ਤਾਂ ਉਸ ਖਿਲਾਫ਼ ਬਣਨ ਸਮੇਂ ਹੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸ ਨਾਲ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।